ਪੈਟਰੋਲ-ਡੀਜ਼ਲ ਤੋਂ ਬਾਅਦ CNG ਤੇ PNG ਦੇ ਵੀ ਵਧੇ ਰੇਟ , ਇਨ੍ਹਾਂ ਸ਼ਹਿਰਾਂ 'ਚ ਅੱਜ ਤੋਂ ਬਦਲੇ ਰੇਟ

By Shanker Badra - July 08, 2021 11:07 am

ਨਵੀਂ ਦਿੱਲੀ : ਪਹਿਲਾਂ ਹੀ ਜਾਰੀ ਮਹਿੰਗਾਈ ਦੇ ਦਰਮਿਆਨ ਦਿੱਲੀ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਘਰਾਂ ਵਿੱਚ ਖਾਣਾ ਪਕਾਉਣ ਲਈ ਵਰਤੇ ਜਾਣ ਵਾਲੇ ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਨਵੇਂ ਰੇਟ ਅੱਜ (8 ਜੁਲਾਈ) ਤੋਂ ਲਾਗੂ ਹੋਣਗੇ।ਸੋਧੇ ਰੇਟ ਦੇ ਅਨੁਸਾਰ ਦਿੱਲੀ ਸਮੇਤ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀ.ਐਨ.ਜੀ ਦੀ ਕੀਮਤ ਵਿੱਚ 90 ਪੈਸੇ ਦਾ ਵਾਧਾ ਕੀਤਾ ਗਿਆ ਹੈ।

ਪੈਟਰੋਲ-ਡੀਜ਼ਲ ਤੋਂ ਬਾਅਦ CNG ਤੇ PNG ਦੇ ਵੀ ਵਧੇ ਰੇਟ , ਇਨ੍ਹਾਂ ਸ਼ਹਿਰਾਂ 'ਚ ਅੱਜ ਤੋਂ ਬਦਲੇ ਰੇਟ

ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ, 98 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਅਜਿਹੀ ਸਥਿਤੀ ਵਿੱਚ ਹੁਣ ਦਿੱਲੀ ਵਿੱਚ ਸੀ.ਐਨ.ਸੀ. ਅੱਜ ਤੋਂ 43.40 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁਕਾਬਲੇ 44.30 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕੇਗਾ। ਦਿੱਲੀ ਵਿੱਚ ਪੀਐਨਜੀ ਗੈਸ ਦੀ ਕੀਮਤ 29.66 ਰੁਪਏ ਪ੍ਰਤੀ ਐਸਸੀਐਮ ਹੋਵੇਗੀ। ਇਸ ਦੇ ਨਾਲ ਹੀ ਨੋਇਡਾ ਸਮੇਤ ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਸੀ.ਐਨ.ਜੀ ਦੀ ਕੀਮਤ ਹੁਣ 49.88 ਰੁਪਏ ਪ੍ਰਤੀ ਕਿਲੋਗ੍ਰਾਮ ਹੋਵੇਗੀ, ਪਹਿਲਾਂ ਇਹ ਰੇਟ 49.08 ਰੁਪਏ ਪ੍ਰਤੀ ਕਿੱਲੋ ਸੀ। ਇੱਥੇ ਪੀਐਨਜੀ ਦੀ ਕੀਮਤ ਹੁਣ 29.61 ਰੁਪਏ ਪ੍ਰਤੀ ਐਸਸੀਐਮ ਹੋਵੇਗੀ।

ਪੈਟਰੋਲ-ਡੀਜ਼ਲ ਤੋਂ ਬਾਅਦ CNG ਤੇ PNG ਦੇ ਵੀ ਵਧੇ ਰੇਟ , ਇਨ੍ਹਾਂ ਸ਼ਹਿਰਾਂ 'ਚ ਅੱਜ ਤੋਂ ਬਦਲੇ ਰੇਟ

ਦਿੱਲੀ ਵਿੱਚ ਅੱਜ ਵੀ ਵਧੇ ਪੈਟਰੋਲ ਅਤੇ ਡੀਜ਼ਲ ਦੇ ਰੇਟ

ਇਸ ਦੌਰਾਨ ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ ਵੀ 35 ਪੈਸੇ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਦਰ ਵਿਚ 9 ਪੈਸੇ ਦਾ ਵਾਧਾ ਕੀਤਾ ਗਿਆ ਹੈ। ਅੱਜ ਦਿੱਲੀ ਵਿਚ ਪੈਟਰੋਲ ਦੀ ਦਰ 100.56 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ। ਦੱਸਣਯੋਗ ਹੈ ਕਿ ਕੱਲ੍ਹ ਹੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਨੇ ਸੈਂਕੜਾ ਲਗਾਇਆ ਸੀ ਅਤੇ ਇਹ ਕੀਮਤ 100 ਰੁਪਏ ਤੋਂ ਪਾਰ ਹੋ ਗਈ ਸੀ। ਕੋਲਕਾਤਾ ਵਿੱਚ ਵੀ ਬੁੱਧਵਾਰ ਨੂੰ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਿਆ ਸੀ।

ਪੈਟਰੋਲ-ਡੀਜ਼ਲ ਤੋਂ ਬਾਅਦ CNG ਤੇ PNG ਦੇ ਵੀ ਵਧੇ ਰੇਟ , ਇਨ੍ਹਾਂ ਸ਼ਹਿਰਾਂ 'ਚ ਅੱਜ ਤੋਂ ਬਦਲੇ ਰੇਟ

ਪੜ੍ਹੋ ਹੋਰ ਖ਼ਬਰਾਂ : ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਦਿੱਲੀ ਵਿਚ ਪੈਟਰੋਲ ਦੀ ਪ੍ਰਚੂਨ ਵਿਕਰੀ ਕੀਮਤ ਵਿਚ ਟੈਕਸ 55 ਪ੍ਰਤੀਸ਼ਤ ਹੈ। ਇਥੇ ਇਕ ਲੀਟਰ ਦੀ ਐਕਸਾਈਜ਼ ਡਿਊਟੀ 32.90 ਰੁਪਏ ਹੈ ਜੋ ਕੇਂਦਰ ਸਰਕਾਰ ਵਸੂਲੀ ਜਾਂਦੀ ਹੈ। ਜਦੋਂਕਿ ਰਾਜ ਸਰਕਾਰ ਦੁਆਰਾ 22.80 ਰੁਪਏ ਦਾ ਵੈਟ ਲਗਾਇਆ ਜਾਂਦਾ ਹੈ।ਇਸ ਦੇ ਨਾਲ ਹੀ ਡੀਜ਼ਲ ਦੀ ਪ੍ਰਚੂਨ ਕੀਮਤ ਵਿਚ ਟੈਕਸਾਂ ਦਾ ਹਿੱਸਾ 50 ਪ੍ਰਤੀਸ਼ਤ ਹੈ। ਇਸ ਵਿਚ ਐਕਸਾਈਜ਼ ਡਿਊਟੀ 31.80 ਰੁਪਏ ਹੈ, ਜਦੋਂਕਿ ਵੈਟ 13.04 ਰੁਪਏ ਹੈ। ਤੁਹਾਨੂੰ ਦੱਸ ਦੇਈਏ ਕਿ 4 ਮਈ ਤੋਂ ਬਾਅਦ ਵੀਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿੱਚ 37ਵੀਂ ਵਾਰ ਵਾਧਾ ਕੀਤਾ ਗਿਆ ਸੀ।

-PTCNews

adv-img
adv-img