ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਸਰਕਾਰ ਦੇਵੇਗੀ ਕਰੋੜਾਂ ਰੁਪਏ:ਅਨਿਲ ਵਿੱਜ
ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਸਰਕਾਰ ਦੇਵੇਗੀ ਕਰੋੜਾਂ ਰੁਪਏ:ਅਨਿਲ ਵਿੱਜ:ਹਰਿਆਣਾ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ 'ਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇਣ ਦਾ ਐਲਾਨ ਕੀਤਾ ਹੈ।ਜਿਸ ਸਬੰਧੀ ਅੰਬਾਲਾ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਖੇਡ ਮੰਤਰੀ ਅਨਿਲ ਵਿੱਜ ਦਾ ਕਹਿਣਾ ਹੈ ਕਿ ਰਾਸ਼ਟਰਮੰਡਲ ਖੇਡਾਂ 'ਚ 66 ਮੈਡਲਾਂ ਚੋਂ 22 ਮੈਡਲ ਹਰਿਆਣਾ ਦੇ ਖਿਡਾਰੀਆ ਨੇ ਜਿੱਤੇ ਹਨ।ਉਨ੍ਹਾਂ ਟਵੀਟ ਕਰਕੇ ਵਧਾਈ ਵੀ ਦਿੱਤੀ ਅਤੇ ਇਨਾਮਾਂ ਦਾ ਐਲਾਨ ਵੀ ਕੀਤਾ। -PTCNews