ਮੁਰਗ਼ੇ ਅਤੇ ਬੱਕਰੇ ਦੇ ਮੀਟ ਨੂੰ ਲੈ ਕੇ ਹੋਇਆ ਵਿਵਾਦ, ਜਾਣੋ ਪੂਰਾ ਮਾਮਲਾ
ਫਗਵਾੜਾ: ਸ਼ਹਿਰ ਦੇ ਲਾਗੇ ਪਿੰਡਾਂ ਦੇ ਕੁੱਝ ਲੋਕਾਂ ਵੱਲੋਂ ਲੋਕਾਂ ਵਿੱਚ ਵੰਡਣ ਲਈ ਮੁਰਗ਼ੇ ਤੇ ਬੱਕਰੇ ਦਾ ਮੀਟ ਤਿਆਰ ਕੀਤਾ ਗਿਆ। ਜਿੱਥੇ ਇਹ ਸਭ ਤਿਆਰ ਹੋ ਰਿਹਾ ਸੀ ਉਸ ਦੇ ਕੋਲ ਹੀ ਇੱਕ ਰਾਧਾ ਕ੍ਰਿਸ਼ਨ ਦਾ ਮੰਦਰ ਵੀ ਹੈ। ਜਿਸ ਨੂੰ ਲੈ ਕੇ ਹਿੰਦੂ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਅਤੇ ਮੀਟ ਵੰਡਣ ਵਾਲੇ ਲੋਕਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਲੋਕਾਂ ਵੱਲੋਂ ਇਹ ਮੀਟ ਆਮ ਲੋਕਾਂ ਵਿੱਚ ਵੰਡਣ ਲਈ ਤਿਆਰ ਕੀਤਾ ਗਿਆ ਸੀ ਉਨ੍ਹਾਂ ਨਾਲ ਗੱਲਬਾਤ ਕਰਕੇ ਮੀਟ ਵੰਡਣ ਉੱਤੇ ਰੋਕ ਲਗਾ ਦਿੱਤੀ ਗਈ।
ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਸਮਾਜ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪੁੱਜੇ ਇਸੇ ਲਈ ਇਨ੍ਹਾਂ ਲੋਕਾਂ ਨੂੰ ਇਹ ਮੀਟ ਲੋਕਾਂ ਚ ਵੰਡਣ ਤੋਂ ਰੋਕ ਦਿੱਤਾ ਗਿਆ ਹੈ।
ਇਸ ਮੋਕੇ ਹਿੰਦੂ ਸੰਗਠਨਾਂ ਦੇ ਆਗੂਆ ਨੇ ਕਿਹਾ ਕਿ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਨਜਦੀਕ ਲਗਾਇਆ ਗਿਆ ਮੀਟ ਵੰਡਣਾ ਕਾਫੀ ਨਿੰਦਣਯੋਗ ਹੈ।
ਇਹ ਵੀ ਪੜ੍ਹੋ:ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ: ਲਾਲ ਚੰਦ ਕਟਾਰੂਚੱਕ
-PTC News