ਮੁੱਖ ਖਬਰਾਂ

ਪੰਜਾਬ 'ਚ ਕੋਰੋਨਾ ਨੂੰ ਪਈ ਠੱਲ , 24 ਘੰਟਿਆਂ 'ਚ 1649 ਨਵੇਂ ਕੇਸ, 37 ਮੌਤਾਂ

By Pardeep Singh -- February 02, 2022 9:31 am -- Updated:February 02, 2022 9:31 am

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 1649 ਨਵੇਂ ਕੇਸ ਸਾਹਮਣੇ ਆਏ ਹਨ।ਕੋਰੋਨਾ ਵਾਇਰਸ ਨਾਲ 37 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿੱਚ 4247 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ 5 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ।

ਪੰਜਾਬ ਵਿੱਚ ਬੀਤੀ ਦਿਨੀ 2415 ਕੋਰੋਨਾ ਦੇ ਕੇਸ ਆਏ ਸਨ ਪਰ ਪਿਛਲੇ 24 ਘੰਟਿਆਂ ਵਿੱਚ 1649 ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅੰਕੜਿਆ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਕੋਰੋਨਾ ਦੇ ਨਵੇਂ ਕੇਸਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

ਕੋਰੋਨਾ ਦੇ ਮੋਹਾਲੀ ਤੋਂ 380, ਪਟਿਆਲਾ ਤੋਂ 42, ਲੁਧਿਆਣਾ ਤੋਂ 207, ਜਲੰਧਰ ਤੋਂ 116, ਹੁਸ਼ਿਆਰਪੁਰ ਤੋਂ 75, ਪਠਾਨਕੋਟ ਤੋਂ 19, ਅੰਮ੍ਰਿਤਸਰ ਤੋਂ 144, ਰੋਪੜ ਤੋ 41, ਬਠਿੰਡਾ ਤੋਂ 106, ਗੁਰਦਾਸਪੁਰ ਤੋਂ 53 ਅਤੇ ਤਰਨਤਾਰਨ ਤੋਂ 56 ਕੇਸ ਸਾਹਮਣੇ ਆਏ ਹਨ। ਪੰਜਾਬ ਭਰ ਵਿੱਚੋਂ ਇੱਕ ਵੱਡੀ ਰਾਹਤ ਸਾਹਮਣੇ ਆਈ ਹੈ ਕਿ 4247 ਮਰੀਜ਼ ਸਿਹਤਯਾਬ ਹੋਏ ਹਨ।

ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾ ਦੇ ਨਵੇਂ ਕੇਸ 2779 ਆਏ ਹਨ ਉੱਥੇ ਹੀ ਐਕਟਿਵ ਕੇਸਾਂ ਦੀ ਗਿਣਤੀ 18729 ਹੈ। ਦਿੱਲੀ ਦੇ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਿਕ ਹੁਣ ਤੱਕ ਦਿੱਲੀ ਵਿੱਚ 1785674 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।ਉੱਥੇ ਕੋਰੋਨਾ ਨਾਲ ਮਾਰਨ ਵਾਲਿਆਂ ਦੀ ਗਿਣਤੀ ਕੁੱਲ 25865 ਹੈ।

ਇਹ ਵੀ ਪੜ੍ਹੋ:ਸੁਨੀਲ ਜਾਖੜ ਨੇ ਕਾਂਗਰਸ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਮੁੱਖ ਮੰਤਰੀ ਚੁਣਨ ਵੇਲੇ ਮੈਨੂੰ 42 ਵਿਧਾਇਕਾਂ ਦਾ ਸੀ ਸਮਰਥਨ

-PTC News

  • Share