ਮੁੱਖ ਖਬਰਾਂ

ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 7986 ਨਵੇਂ ਕੇਸ, 31 ਮਰੀਜ਼ਾਂ ਨੇ ਤੋੜਿਆ ਦਮ

By Pardeep Singh -- January 21, 2022 8:47 am

ਚੰਡੀਗੜ੍ਹ: ਦੇਸ਼ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਉਥੇ ਹੀ ਪੰਜਾਬ ਭਰ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 7986 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇੱਕ ਦਿਨ ਵਿੱਚ ਸਭ ਤੋਂ ਵੱਧ 31 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸਕਾਰਾਤਮਕਤਾ ਦਰ ਵੀ 18.75% ਸੀ। ਹੁਣ ਸਭ ਪੰਜਾਬ ਭਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 47400 ਹੈ।

ਕੋਰੋਨਾ ਨਾਲ ਅੰਮ੍ਰਿਤਸਰ ਵਿੱਚ 7, ਫਾਜ਼ਿਲਕਾ ਵਿੱਚ 2, ਗੁਰਦਾਸਪੁਰ ਵਿੱਚ 1, ਜਲੰਧਰ ਵਿੱਚ 3 , ਲੁਧਿਆਣਾ ਵਿੱਚ 5, ਪਟਿਆਲਾ ਵਿੱਚ 7 ਸੰਗਰੂਰ ਵਿੱਚ 1 ਅਤੇ ਮੋਹਾਲੀ ਵਿੱਚ 4 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।

ਪੰਜਾਬ ਦੇ ਜਿਲ੍ਹਿਆਂ ਵਿਚੋਂ ਮੋਹਾਲੀ ਵਿੱਚ 1360 ਕੇਸ, ਲੁਧਿਆਣਾ ਵਿੱਚ 1048, ਜਲੰਧਰ ਵਿੱਚ 975, ਬਠਿੰਡਾ ਵਿੱਚ 631, ਹੁਸ਼ਿਆਰਪੁਰ ਵਿੱਚ 545, ਅੰਮ੍ਰਿਤਸਰ ਵਿੱਚ 525, ਪਟਿਆਲਾ ਵਿੱਚ 477 ਅਤੇ ਫਿਰੋਜ਼ਪੁਰ ਵਿੱਚ 88 ਕੇਸ ਸਾਹਮਣੇ ਆਏ ਹਨ।


ਮੋਹਾਲੀ ਇਕ ਅਹਿਜਾ ਜ਼ਿਲ੍ਹਾ ਹੈ ਜਿਸ ਵਿੱਚ ਕੋਰੋਨਾ ਦੀ ਪੌਜ਼ੀਟਿਵਿਟੀ ਦਰ ਸਭ ਤੋਂ ਵਧੇਰੇ 39.99 ਫੀਸਦੀ ਹੈ। ਉਥੇ ਹੀ ਬਠਿੰਡਾ ਵਿੱਚ ਵੀ 37.78 ਫੀਸਦੀ ਪੌਜ਼ੀਟਿਵਿਟੀ ਦਰ ਹੈ।ਉੱਥੇ ਹੀ 3259 ਮਰੀਜ਼ ਸਿਹਤਯਾਬਤਾ ਹੋਏ ਹਨ।

ਇਹ ਵੀ ਪੜ੍ਹੋ:ਚੰਨੀ ਦੇ ਪਰਿਵਾਰ ਨੇ ਗੈਰ ਕਾਨੂੰਨੀ ਰੇਤ ਮਾਇਨਿੰਗ ਰਾਹੀਂ ਕਰੋੜਾਂ ਰੁਪਏ ਕੀਤੇ ਇਕੱਠੇ

-PTC News

  • Share