Sun, Feb 22, 2026
Whatsapp

Cooker Murder : ਚੰਡੀਗੜ੍ਹ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਨੇ ਗੁਆਂਢ 'ਚ ਰਹਿੰਦੀ ਮਹਿਲਾ ਦਾ ਕੁੱਕਰ ਮਾਰ ਕੇ ਕੀਤਾ ਕਤਲ

Chandigarh Murder : ਮੁਲਜ਼ਮ, ਲਾਸ਼ ਕੋਲ ਬੈਠ ਕੇ ਮੋਬਾਈਲ 'ਤੇ ਰੀਲਾਂ ਦੇਖਦਾ ਰਿਹਾ। ਪੁਲਿਸ ਨੇ ਮੁਲਜ਼ਮ ਵਿਨੋਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਇਸ ਕਤਲ ਕਾਰਨ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

Reported by:  PTC News Desk  Edited by:  KRISHAN KUMAR SHARMA -- February 22nd 2026 09:39 PM -- Updated: February 22nd 2026 09:59 PM
Cooker Murder : ਚੰਡੀਗੜ੍ਹ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਨੇ ਗੁਆਂਢ 'ਚ ਰਹਿੰਦੀ ਮਹਿਲਾ ਦਾ ਕੁੱਕਰ ਮਾਰ ਕੇ ਕੀਤਾ ਕਤਲ

Cooker Murder : ਚੰਡੀਗੜ੍ਹ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਨੇ ਗੁਆਂਢ 'ਚ ਰਹਿੰਦੀ ਮਹਿਲਾ ਦਾ ਕੁੱਕਰ ਮਾਰ ਕੇ ਕੀਤਾ ਕਤਲ

Chandigarh Cooker Murder : ਚੰਡੀਗੜ੍ਹ ਦੇ ਪਿੰਡ ਦੜਵਾ 'ਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਕ 28 ਸਾਲਾ ਨੌਜਵਾਨ ਵੱਲੋਂ ਗੁਆਂਢ 'ਚ ਰਹਿਣ ਵਾਲੀ ਇੱਕ 35 ਸਾਲਾ ਔਰਤ ਦਾ ਕੁੱਕਰ ਮਾਰ ਕੇ ਕਤਲ ਕਰ ਦਿੱਤਾ ਗਿਆ। ਇਥੇ ਹੀ ਬੱਸ ਨਹੀਂ, ਮੁਲਜ਼ਮ, ਲਾਸ਼ ਕੋਲ ਬੈਠ ਕੇ ਮੋਬਾਈਲ 'ਤੇ ਰੀਲਾਂ ਦੇਖਦਾ ਰਿਹਾ। ਪੁਲਿਸ ਨੇ ਮੁਲਜ਼ਮ ਵਿਨੋਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਰ ਇਸ ਕਤਲ ਕਾਰਨ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਪੁਲਿਸ ਦੇ ਅਨੁਸਾਰ, ਮੁਲਜ਼ਮ ਮਾਨਸਿਕ ਰੋਗੀ ਹੈ। ਫਿਲਹਾਲ, ਫੋਰੈਂਸਿਕ ਟੀਮ, ਸੀਐਫਐਸਐਲ ਸੈਕਟਰ-26 ਦੇ ਮਾਹਿਰਾਂ ਨੇ ਘਟਨਾ ਸਥਾਨ ਤੋਂ ਇੱਕ ਟੁੱਟਿਆ ਹੋਇਆ ਕੁੱਕਰ, ਇੱਕ ਫਰਾਈਪੈਨ ਅਤੇ ਖੂਨ ਦੇ ਨਮੂਨੇ ਬਰਾਮਦ ਕੀਤੇ।


ਬੱਚਿਆਂ ਦੀ ਗੇਂਦ ਦਰਵਾਜ਼ੇ 'ਚ ਵੱਜਣ ਕਾਰਨ ਹੁੰਦਾ ਸੀ ਵਿਵਾਦ

ਜਾਣਕਾਰੀ ਅਨੁਸਾਰ, ਘਟਨਾ ਸਮੇਂ ਔਰਤ ਘਰ ਵਿੱਚ ਇਕੱਲੀ ਸੀ। ਮੁਲਜ਼ਮ ਕਮਰੇ ਨੂੰ ਅੰਦਰੋਂ ਤਾਲਾ ਲਗਾ ਕੇ ਦਾਖਲ ਹੋਇਆ। ਮ੍ਰਿਤਕਾ ਆਪਣੇ ਪਤੀ ਪ੍ਰਦੀਪ ਅਤੇ ਦੋ ਬੱਚਿਆਂ, ਇੱਕ 12 ਸਾਲ ਦੀ ਧੀ ਅਤੇ ਇੱਕ 8 ਸਾਲ ਦੇ ਪੁੱਤਰ ਨਾਲ ਦੜਵਾ ਰੇਲਵੇ ਸਟੇਸ਼ਨ ਦੇ ਨੇੜੇ ਲੇਨ ਨੰਬਰ 3 ਵਿੱਚ ਸਨਬੀਮ ਹੋਟਲ ਦੇ ਨੇੜੇ ਕਿਰਾਏ ਦੇ ਕਮਰੇ ਵਿੱਚ ਰਹਿੰਦੀ ਸੀ। ਮੁਲਜ਼ਮ ਵੀ ਇਥੇ ਹੀ ਆਪਣੇ ਪਿਤਾ, ਚਾਚਾ ਅਤੇ ਭਰਾ ਨਾਲ ਉਸੇ ਘਰ ਦੇ ਕਮਰਾ ਨੰਬਰ 4 ਵਿੱਚ ਰਹਿੰਦਾ ਹੈ। ਉਸਦੀ ਮਾਂ ਦੀ ਮੌਤ ਕੋਵਿਡ-19 ਮਹਾਂਮਾਰੀ ਦੌਰਾਨ ਹੋਈ ਸੀ। ਬੱਚਿਆਂ ਦੀ ਗੇਂਦ ਉਸ ਦੇ ਦਰਵਾਜ਼ੇ 'ਤੇ ਵੱਜਦੀ ਸੀ, ਜਿਸ ਕਾਰਨ ਵਿਵਾਦ ਹੁੰਦਾ ਸੀ। ਕੁੱਝ ਦਿਨ ਪਹਿਲਾਂ ਵੀ ਇਸ ਨੂੰ ਲੈ ਕੇ ਲੜਾਈ ਹੋਈ ਸੀ। ਮੁੱਢਲੀ ਜਾਂਚ 'ਚ ਇਸ ਦਾ ਬਦਲਾ ਲਿਆ ਦੱਸਿਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸੀਮਾ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਲਾਲਗੰਜ ਦਾ ਰਹਿਣ ਵਾਲਾ ਹੈ। ਜਦਕਿ ਉਸ ਦਾ ਪਤੀ ਪ੍ਰਦੀਪ ਬਲਟਾਣਾ ਵਿੱਚ ਵੈਲਡਰ ਵਜੋਂ ਕੰਮ ਕਰਦਾ ਹੈ। ਘਟਨਾ ਵਾਲੇ ਦਿਨ ਉਹ ਸ਼ਨੀਵਾਰ ਸਵੇਰੇ ਕੰਮ 'ਤੇ ਗਿਆ ਹੋਇਆ ਸੀ ਅਤੇ ਦੋਵੇਂ ਬੱਚੇ ਸਕੂਲ ਵਿੱਚ ਸਨ।

ਮ੍ਰਿਤਕਾ ਦੇ ਪਤੀ ਨੇ ਮੁਲਜ਼ਮ 'ਤੇ ਜ਼ਬਰਦਸਤੀ ਦੀ ਕੋਸ਼ਿਸ਼ ਦੇ ਲਾਏ ਇਲਜ਼ਾਮ

ਮ੍ਰਿਤਕ ਦੇ ਪਤੀ ਪ੍ਰਦੀਪ ਮੋਹਨ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਬਿਲਕੁਲ ਠੀਕ ਜਾਪਦਾ ਹੈ ਅਤੇ ਉਸ ਨੇ ਸੀਮਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸੀਮਾ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸਨੂੰ ਮਾਰ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

- PTC NEWS

Top News view more...

Latest News view more...

PTC NETWORK
PTC NETWORK