Sat, Apr 20, 2024
Whatsapp

ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਤੋੜੇ ਪਿਛਲੇ 6 ਮਹੀਨਿਆਂ ਦੇ ਸਾਰੇ ਰਿਕਾਰਡ

Written by  Rajan Nath -- December 28th 2021 09:35 AM -- Updated: December 28th 2021 09:42 AM
ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਤੋੜੇ ਪਿਛਲੇ 6 ਮਹੀਨਿਆਂ ਦੇ ਸਾਰੇ ਰਿਕਾਰਡ

ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਤੋੜੇ ਪਿਛਲੇ 6 ਮਹੀਨਿਆਂ ਦੇ ਸਾਰੇ ਰਿਕਾਰਡ

ਦਿੱਲੀ: ਜਿੱਥੇ Delhi 'ਚ Omicron ਦੇ ਕੇਸ ਵਧਦੇ ਜਾ ਰਹੇ ਹਨ ਉੱਥੇ ਦਿੱਲੀ 'ਚ 24 ਘੰਟਿਆਂ 'ਚ coronavirus ਦੇ 331 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ 9 ਜੂਨ ਤੋਂ ਬਾਅਦ ਇੱਕ ਦਿਨ 'ਚ ਸਾਹਮਣੇ ਆਉਣ ਵਾਲਾ ਵੱਡਾ ਅੰਕੜਾ ਹੈ। ਇਸਦੇ ਨਾਲ ਹੀ ਪਿੱਛਲੇ 24 ਘੰਟਿਆਂ ਵਿੱਚ ਇੱਕ ਦੀ ਮੌਤ ਦੀ ਪੁਸ਼ਟੀ ਹੋਈ ਹੈ। ਦਿੱਲੀ ਵਿੱਚ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਦਰ 0.68 ਪ੍ਰਤੀਸ਼ਤ ਹੈ। ਦੱਸ ਦਈਏ ਕਿ ਦਿੱਲੀ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25,106 ਹੋ ਗਈ ਹੈ। ਇਸ ਦੌਰਾਨ, Omicron ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਨੂੰ ਮੱਦੇਨਜ਼ਰ ਰੱਖਦਿਆਂ Delhi ਸਰਕਾਰ ਨੇ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਦਾ ਐਲਾਨ ਵੀ ਕੀਤਾ ਹੈ ਜੋ ਕਿ ਸੋਮਵਾਰ ਤੋਂ ਲਾਗੂ ਹੋ ਗਿਆ ਹੈ। ਹੋਰ ਪੜ੍ਹੋ : ਓਮੀਕਰੋਨ ਦਾ ਖ਼ਤਰਾ: ਦਿੱਲੀ ਤੋਂ ਬਾਅਦ ਹੁਣ ਉਤਰਾਖੰਡ 'ਚ ਨਾਈਟ ਕਰਫਿਊ ਲਾਗੂ  Delhi records six-month high of 107 new COVID-19 cases in 24 hours ਡੀ.ਡੀ.ਐੱਮ.ਏ. ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ, ਕਿ ਐਮਰਜੈਂਸੀ ਕੰਮ ਅਤੇ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਸਾਰੇ ਸਰਕਾਰੀ ਅਧਿਕਾਰੀਆਂ, ਸਿਹਤ ਅਧਿਕਾਰੀਆਂ, ਟਰਾਂਸਪੋਰਟ ਅਧਿਕਾਰੀਆਂ ਅਤੇ ਹੋਰਾਂ ਨੂੰ ਛੋਟ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਪਛਾਣ ਪੱਤਰ ਅਤੇ ਦਸਤਾਵੇਜ਼ ਦੇ ਪ੍ਰਮਾਣਿਕ ​​ਸਬੂਤ ਦੇ ਨਾਲ ਕਰਫਿਊ ਦੀ ਮਿਆਦ ਦੇ ਦੌਰਾਨ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹੋਰ ਪੜ੍ਹੋ : PM ਮੋਦੀ ਨੇ 2021 ਦੀ ਕੀਤੀ ਆਖਰੀ 'ਮਨ ਕੀ ਬਾਤ', ਓਮਿਕਰੋਨ ‘ਤੇ ਬੋਲੇ, ਜਾਣੋ ਹੋਰ ਕੀ ਕਿਹਾ Night curfew in Chandigarh from 6 pm to 5 am , shops, malls, multiplexes close by 5 pm ਇਸ ਸਾਲ ਜੁਲਾਈ ਅਤੇ ਅਗਸਤ 'ਚ ਤਿਆਰ ਕੀਤੀ ਗਈ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਮੁਤਾਬਕ ਰਾਜਧਾਨੀ 'ਚ ਯੈਲੋ ਅਲਰਟ ਲਗਾਇਆ ਜਾ ਸਕਦਾ ਹੈ। ਯੈਲੋ ਅਲਰਟ ਨੂੰ ਤਿੰਨਾਂ ਵਿੱਚੋਂ ਕਿਸੇ ਇੱਕ ਸਥਿਤੀ ਵਿੱਚ ਲਾਗੂ ਕੀਤਾ ਜਾਂਦਾ ਹੈ ਜਿਵੇਂ ਕਿ ਲਗਾਤਾਰ ਦੋ ਦਿਨਾਂ ਲਈ ਸਕਾਰਾਤਮਕਤਾ ਦਰ ਦਾ 0.5% ਤੋਂ ਵੱਧ ਹੋਣਾ, ਇੱਕ ਹਫ਼ਤੇ ਵਿੱਚ 1,500 ਕੇਸ ਦਾ ਦਰਜ ਹੋਣਾ, ਜਾਂ ਇੱਕ ਹਫ਼ਤੇ ਲਈ ਔਸਤਨ ਆਕਸੀਜਨ ਬਿਸਤਰੇ 500 ਹੋਣ ।   ਗੌਰਤਲਬ ਹੈ ਕਿ ਦਿੱਲੀ 'ਚ ਹੁਣ ਤੱਕ ਲੋਕ ਨਾਇਕ ਹਸਪਤਾਲ ਵਿੱਚ 68 ਓਮੀਕਰੋਨ ਮਰੀਜ਼ ਦਾਖਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 40 ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਦੌਰਾਨ Delhi ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ, coronavirus ਦੀ ਮੌਜੂਦਾ ਹਾਲਾਤ 'ਤੇ ਚਰਚਾ ਕਰਨ ਲਈ, ਇਕ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ।


Top News view more...

Latest News view more...