Tue, May 14, 2024
Whatsapp

ਕੋਰੋਨਾ ਦੇ ਖਿਲਾਫ਼ ਲੜਾਈ 'ਚ ਅੱਗੇ ਆਏ ਕਪਿਲ ਸ਼ਰਮਾ ਅਤੇ ਪੀ.ਵੀ. ਸਿੰਧੂ, ਕੀਤਾ ਇਹ ਵੱਡਾ ਕੰਮ

Written by  Shanker Badra -- March 26th 2020 09:06 PM -- Updated: March 26th 2020 09:25 PM
ਕੋਰੋਨਾ ਦੇ ਖਿਲਾਫ਼ ਲੜਾਈ 'ਚ ਅੱਗੇ ਆਏ ਕਪਿਲ ਸ਼ਰਮਾ ਅਤੇ ਪੀ.ਵੀ. ਸਿੰਧੂ, ਕੀਤਾ ਇਹ ਵੱਡਾ ਕੰਮ

ਕੋਰੋਨਾ ਦੇ ਖਿਲਾਫ਼ ਲੜਾਈ 'ਚ ਅੱਗੇ ਆਏ ਕਪਿਲ ਸ਼ਰਮਾ ਅਤੇ ਪੀ.ਵੀ. ਸਿੰਧੂ, ਕੀਤਾ ਇਹ ਵੱਡਾ ਕੰਮ

ਕੋਰੋਨਾ ਦੇ ਖਿਲਾਫ਼ ਲੜਾਈ 'ਚ ਅੱਗੇ ਆਏ ਕਪਿਲ ਸ਼ਰਮਾ ਅਤੇ ਪੀ.ਵੀ. ਸਿੰਧੂ, ਕੀਤਾ ਇਹ ਵੱਡਾ ਕੰਮ:ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਸੰਕਟ ਪੂਰੇ ਦੇਸ਼ ਵਿਚ ਫੈਲ ਗਿਆ ਹੈ। ਜਿਸ ਕਾਰਨ ਪੂਰੇ ਭਾਰਤ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਇਸ ਦੀ ਲਾਗ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਓਥੇ ਹੀ ਲਾਕਡਾਊਨ ਕਰਕੇ ਮਜ਼ਦੂਰਾਂ ਅਤੇ ਗਰੀਬਾਂ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਲਾਕਡਾਊਨ ਕਰਕੇ ਮਜ਼ਦੂਰਾਂ ਨੂੰ ਘਰ ਬੈਠਣਾ ਪਿਆ ਹੈ। ਅਜਿਹੀ ਸਥਿਤੀ ਵਿਚ ਕਈ ਫਿਲਮੀ ਸਿਤਾਰੇ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਮਸ਼ਹੂਰ ਕਲਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਲਈ ਆਰਥਿਕ ਮਦਦ ਕੀਤੀ ਹੈ। ਕਪਿਲ ਸ਼ਰਮਾ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਲਈ 50 ਲੱਖ ਰੁਪਏ ਦਾਨ ਕੀਤੇ ਹਨ। ਉਸਨੇ ਇਹ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ 'ਤੇ ਰਾਹੀਂ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ, ‘ਹੁਣ ਸਮਾਂ ਆ ਗਿਆ ਹੈ ਉਨ੍ਹਾਂ ਲੋਕਾਂ ਦੇ ਨਾਲ ਖੜ੍ਹਨ ਦਾ ਜਿਨ੍ਹਾਂ ਨੂੰ ਸਾਡੀ ਲੋੜ ਹੈ। ਮੈਂ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਲੜਨ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 50 ਲੱਖ ਰੁਪਏ ਦਾਨ ਕਰ ਰਿਹਾ ਹਾਂ। ਇਸ ਦੇ ਇਲਾਵਾ ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਾਹਤ ਫੰਡ 'ਚ 5-5 ਲੱਖ ਰੁਪਏ ਦਿੱਤੇ ਹਨ। ਸਿੰਧੂ ਨੇ ਟਵੀਟ ਕੀਤਾ, "ਮੈਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰਾਹਤ ਫੰਡ 'ਚ 5-5 ਲੱਖ ਰੁਪਏ ਦੇ ਰਹੀ ਹਾਂ।" ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਸਿੰਧੂ ਅਗਲੇ ਸਾਲ ਟੋਕਿਓ ਓਲੰਪਿਕ ਵਿੱਚ ਆਪਣੀ ਰੈਂਕਿੰਗ ਦੇ ਅਧਾਰ 'ਤੇ ਖੇਡਣ ਜਾ ਰਹੀ ਹੈ। ਦੱਸ ਦੇਈਏ ਕਿ ਇਸ ਭਿਆਨਕ ਬਿਮਾਰੀ ਨਾਲ ਦੁਨੀਆ ਭਰ ਵਿੱਚ ਹੁਣ ਤੱਕ 22,180 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵੀ ਇਸ ਨਾਲ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 650 ਲੋਕ ਪਾਜੀਟਿਵ ਪਾਏ ਗਏ ਹਨ ਅਤੇ 13 ਲੋਕ ਆਪਣੀ ਜਾਨ ਗੁਆ ਬੈਠੇ ਹਨ। ਦੇਸ਼ ਭਰ 'ਚ 14 ਅਪ੍ਰੈਲ ਤੱਕ ਲਾਕਡਾਊਨ ਲਗਾਇਆ ਹੋਇਆ ਹੈ। -PTCNews


Top News view more...

Latest News view more...