Coronavirus Update: ਪਿਛਲੇ 24 ਘੰਟਿਆਂ 'ਚ 3.33 ਲੱਖ ਮਾਮਲੇ ਆਏ ਸਾਹਮਣੇ, 525 ਲੋਕਾਂ ਦੀ ਮੌਤ
ਪੰਜਾਬ ਵਿੱਚ ਸ਼ਨੀਵਾਰ ਨੂੰ 24 ਘੰਟਿਆਂ ਵਿੱਚ ਕੋਵਿਡ-19 ਦੇ 7,699 ਨਵੇਂ ਮਾਮਲੇ ਸਾਹਮਣੇ ਆਏ ਅਤੇ 33 ਮੌਤਾਂ ਹੋਈਆਂ। ਪੰਜਾਬ ਦੀ Positivity ਦਰ 16.65 ਫੀਸਦੀ ਹੈ।
ਪੰਜਾਬ ਵਿੱਚ ਕੋਰੋਨਵਾਇਰਸ ਦੇ ਨਵੇਂ ਕੇਸਾਂ ਵਿੱਚੋਂ, ਐਸਏਐਸ ਨਗਰ ਵਿੱਚ ਸਭ ਤੋਂ ਵੱਧ 1,244 ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਲੁਧਿਆਣਾ (939), ਜਲੰਧਰ (759), ਅੰਮ੍ਰਿਤਸਰ (654), ਬਠਿੰਡਾ 517, ਹੁਸ਼ਿਆਰਪੁਰ (414), ਸੰਗਰੂਰ (369), ਪਟਿਆਲਾ (359), ਰੋਪੜ (291), ਤਰਨਤਾਰਨ (254) ਅਤੇ ਮੁਕਤਸਰ (246) ਹਨ।
ਪਿਛਲੇ 24 ਘੰਟਿਆਂ ਵਿੱਚ, ਦਿੱਲੀ ਵਿੱਚ ਕੋਰੋਨਾ ਕਾਰਨ 45 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਅੰਕੜਾ ਇੱਕ ਦਿਨ ਵਿੱਚ ਤੀਜੀ ਲਹਿਰ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 5 ਜੂਨ ਨੂੰ ਇੱਕ ਦਿਨ ਵਿੱਚ 60 ਲੋਕਾਂ ਦੀ ਜਾਨ ਚਲੀ ਗਈ ਸੀ। ਇੱਥੇ 11,486 ਨਵੇਂ ਕੇਸ ਪਾਏ ਗਏ ਹਨ, ਜੋ ਕਿ ਇੱਕ ਦਿਨ ਪਹਿਲਾਂ ਪਾਏ ਗਏ ਕੇਸਾਂ ਨਾਲੋਂ 7% ਵੱਧ ਹਨ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਵਾਪਰਿਆ ਦਰਦਨਾਕ ਹਾਦਸਾ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:
-PTC News