ਮੁੱਖ ਖਬਰਾਂ

ਭਾਰਤ 'ਚ ਬੇਕਾਬੂ ਹੋਇਆ ਕੋਰੋਨਾ , ਪਿਛਲੇ 24 ਘੰਟਿਆਂ 'ਚ 81 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ 

By Shanker Badra -- April 02, 2021 12:30 pm

ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

Coronavirus Updates : India records 81,466 new cases, 469 deaths in 24 hours ਭਾਰਤ 'ਚ ਬੇਕਾਬੂ ਹੋਇਆ ਕੋਰੋਨਾ , ਪਿਛਲੇ 24 ਘੰਟਿਆਂ 'ਚ 81 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ

ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦੇ 81 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ,  ਜੋ ਸਾਲ 2021 ਦਾ ਸਭ ਤੋਂ ਵੱਡਾ ਅੰਕੜਾ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨ ਵਾਇਰਸ ਦੇ 81,466 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 469 ਲੋਕਾਂ ਦੀ ਮੌਤ ਹੋਈ ਹੈ।

Coronavirus Updates : India records 81,466 new cases, 469 deaths in 24 hours ਭਾਰਤ 'ਚ ਬੇਕਾਬੂ ਹੋਇਆ ਕੋਰੋਨਾ , ਪਿਛਲੇ 24 ਘੰਟਿਆਂ 'ਚ 81 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ

ਇਸ ਦੌਰਾਨ ਪਿਛਲੇ 24 ਘੰਟਿਆਂ 'ਚ 50,356 ਮਰੀਜ਼ ਠੀਕ ਹੋਏ ਹਨ। ਇਸ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਇੱਕ ਕਰੋੜ 23 ਲੱਖ 3 ਹਜ਼ਾਰ 131 ਹੋ ਗਈ ਹੈ। ਹੁਣ ਤੱਕ 1,15,25,039 ਮਰੀਜ਼ ਠੀਕ ਵੀ ਹੋ ਚੁਕੇ ਹਨ। ਉੱਥੇ ਹੀ ਸਰਗਰਮ ਮਾਮਲੇ 6,14,696 ਹੋ ਗਏ ਹਨ। ਕੋਰੋਨਾ ਤੋਂ ਹੁਣ ਤੱਕ ਕੁੱਲ 1,63,396ਮੌਤਾਂ ਹੋਈਆਂ ਹਨ। ਜੇਕਰ ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਹੁਣ ਤੱਕ ਭਾਰਤ ਵਿਚ ਸਾਡੇ 6 ਕਰੋੜ ਤੋਂ ਜ਼ਿਆਦਾ ਕੋਰੋਨਾ ਦਾ ਟੀਕਾ ਲਗਇਆ ਜਾ ਚੁੱਕਾ ਹੈ।

Coronavirus Updates : India records 81,466 new cases, 469 deaths in 24 hours ਭਾਰਤ 'ਚ ਬੇਕਾਬੂ ਹੋਇਆ ਕੋਰੋਨਾ , ਪਿਛਲੇ 24 ਘੰਟਿਆਂ 'ਚ 81 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ

ਦੱਸ ਦੇਈਏ ਕਿ ਹੋਲੀ ਤੋਂ ਪਹਿਲਾਂ ਹੀ ਕਈ ਸੂਬਿਆ 'ਚ ਕੋਰੋਨਾ ਦੇ ਮਾਮਲਿਆਂ ਵਿਚ ਤੇਜੀ ਦਰਜ ਕੀਤੀ ਗਈ ਸੀ ਪਰ ਹੁਣ ਹੋਲੀ ਦੇ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਸਭ ਤੋਂ ਬੁਰੀ ਹਾਲਤ ਮਹਾਰਾਸ਼ਟਰ, ਪੰਜਾਬ, ਗੁਜਰਾਤ ਦੀ ਹੈ। ਜਿਥੇ ਹਰ ਗੁਜ਼ਰੇ ਦਿਨ ਰਿਕਾਰਡ 43 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਕੋਰੋਨਾ ਦੀ ਸ਼ੁਰੁਆਤ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਇਕ ਸੂਬੇ ਵਿਚ ਇਕ ਦਿਨ ਵਿਚ ਇਨ੍ਹੇ ਕੇਸ ਦਰਜ ਨਹੀਂ ਕੀਤੇ ਗਏ ਹਨ।

-PTCNews

  • Share