adv-img
ਮੁੱਖ ਖਬਰਾਂ

ਅਦਾਲਤ ਨੇ ਗੈਂਗਸਟਰ ਬੱਬਲੂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

By Jasmeet Singh -- October 9th 2022 06:41 PM -- Updated: October 9th 2022 06:43 PM

ਗੁਰਦਾਸਪੁਰ, 9 ਅਕਤੂਬਰ: ਗੈਂਗਸਟਰ ਰਣਜੋਧ ਸਿੰਘ ਬੱਬਲੂ ਜਿਸ ਨੂੰ ਕੱਲ੍ਹ ਬਟਾਲਾ ਪੁਲਿਸ ਨੇ ਲੰਮੀ ਜੱਦੋਜਹਿਦ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਨੂੰ ਅੱਜ ਬਟਾਲਾ ਪੁਲਿਸ ਅਧੀਨ ਪੈਂਦੇ ਰੰਗੜ ਨੰਗਲ ਪੁਲਿਸ ਨੇ ਬਟਾਲਾ ਦੀ ਸਿਵਲ ਕੋਰਟ ਵਿੱਚ ਪੇਸ਼ ਕੀਤਾ।

ਬਟਾਲਾ ਸਿਵਲ ਕੋਰਟ ਦੇ ਮਾਨਯੋਗ ਜੱਜ ਨੇ ਬੱਬਲੂ ਗੈਂਗਸਟਰ ਨੂੰ ਚਾਰ ਦਿਨ ਦੇ ਰਿਮਾਂਡ 'ਤੇ ਥਾਣਾ ਰੰਗੜ ਨੰਗਲ ਭੇਜ ਦਿੱਤਾ ਹੈ। ਹੁਣ ਬੱਬਲੂ ਨੂੰ 13 ਅਕਤੂਬਰ ਨੂੰ ਮੁੜ ਪੇਸ਼ੀ ਲਈ ਬਟਾਲਾ ਸਿਵਲ ਕੋਰਟ ਵਿੱਚ ਲਿਆਂਦਾ ਜਾਵੇਗਾ।

ਇਥੇ ਇਹ ਦਸਣਾ ਬਣਦਾ ਹੈ ਕਿ ਬੀਤੇ ਕੱਲ੍ਹ 4 ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ ਬਟਾਲਾ ਪੁਲਿਸ ਨੇ ਬੱਬਲੂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ 'ਚ ਉਸ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਗੋਲੀ ਕੱਢਣ ਤੋਂ ਬਾਅਦ ਹੁਣ ਉਹ ਠੀਕ ਹੈ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਹੋਰ ਪੁੱਛਗਿੱਛ ਲਈ ਚਾਰ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਬਲੂ ਖ਼ਿਲਾਫ਼ ਕਈ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਦੋ ਬਟਾਲਾ ਅਤੇ ਕੁਝ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ।

-PTC News

  • Share