ਫ਼ਾਜ਼ਿਲਕਾ 'ਚ ਲਗਾਈਆਂ ਪਾਬੰਦੀਆਂ ਦੀ ਮਿਆਦ ਵਿਚ ਕੀਤਾ ਗਿਆ ਵਾਧਾ

By Jagroop Kaur - May 31, 2021 8:05 pm

ਕੋਰੋਨਾ ਵਾਇਰਸ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਵਿਚਾਲੇ ਜਿਥੇ ਹੁਣ ਕੀਤੇ ਨਾ ਕੀਤੇ ਕੁਝ ਸ਼ਹਿਰਾਂ 'ਚ ਛੋਟ ਮਿਲਣੀ ਸ਼ੁਰੂ ਹੋ ਗਈ ਹੈ ਉਥੇ ਹੀ ਸ਼ਹਿਰ ਫ਼ਾਜ਼ਿਲਕਾ ਦੀ ਗੱਲ ਕਰੀਏ ਤਾਂ ਜ਼ਿਲਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ.ਨੇ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ ਦੇ ਮੱਦੇਨਜ਼ਰ ਲਗਾਈਆਂ ਪਾਬੰਦੀਆਂ ਵਿਚ 10 ਜੂਨ 2021 ਤੱਕ ਦਾ ਵਾਧਾ ਕੀਤਾ ਹੈ। ਇੰਨਾਂ ਪਾਬੰਦੀਆਂ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।Babushahi.com

Read more : ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ , ਹਥਿਆਰਾਂ ਸਣੇ ਕਾਬੂ ਵੱਡੇ ਗੈਂਗਸਟਰ

ਜ਼ਿਲਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਵਲੋਂ ਜਾਰੀ ਹੁਕਮ ਅਨੁਸਾਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਮਿਠਾਈ, ਬੇਕਰੀ, ਕੰਨਫੈਕਸ਼ਨਰੀ ਸ਼ਾਪ, ਦੁੱਧ, ਬ੍ਰੈਡ, ਸਬਜੀਆਂ, ਫਲਾਂ, ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਆਂਡੇ, ਮੀਟ, ਮੱਛੀ ਨਾਲ ਸਬੰਧਤ ਉਤਪਾਦ, ਅਖ਼ਬਾਰਾਂ ਦੀ ਸਪਲਾਈ, ਪਸ਼ੂਆਂ ਦੇ ਚਾਰੇ ਦੀ ਸਪਲਾਈ ਅਤੇ ਪੀਣ ਦੇ ਪਾਣੀ ਦੀ ਸਪਲਾਈ ਨਾਲ ਸਬੰਧਤ ਦੁਕਾਨਾਂ ਸਾਰੇ ਦਿਨਾਂ ਦੌਰਾਨ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਖੁੱਲ ਖੁੱਲ੍ਹਣਗੀਆਂ ।

Read More : ਦੋ ਸਕੀਆਂ ਭੈਣਾਂ ਨਿਭਾਅ ਰਹੀਆਂ ਆਪਣਾ ਫਰਜ਼ , ਇਜ਼ਰਾਇਲੀ ਫੌਜ ‘ਚ…

ਇਸ ਤੋਂ ਬਿਨਾਂ ਬਾਕੀ ਸਾਰੀਆਂ ਗੈਰ ਜ਼ਰੂਰੀ ਸਾਮਾਨ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁੱਲ੍ਹਣਗੀਆਂ । ਰੈਸਟੋਰੈਂਟ, ਹੋਟਲ, ਕੈਫੇ, ਕੋਫੀ ਸ਼ਾਪ, ਫਾਸਟਫੂਟ ਆਉਟਲੇਟ, ਢਾਬੇ ਆਦਿ ਸਿਰਫ ਹੋਮ ਡਲੀਵਰੀ ਕਰ ਸਕਣਗੇ ਅਤੇ ਸਵੇਰੇ 6 ਤੋਂ ਦੁਪਹਿਰ ਰਾਤ 9 ਵਜੇ ਤੱਕ ਖੁੱਲ੍ਹਣਗੇ।

adv-img
adv-img