ਮੁੱਖ ਖਬਰਾਂ

ਭਾਰਤ 'ਚ ਵਧੇ ਕੋਰੋਨਾ ਕਹਿਰ 'ਤੇ WHO ਨੇ ਜਤਾਈ ਚਿੰਤਾ , ਕਿਹਾ 'Beyond Heartbreaking

By Jagroop Kaur -- April 27, 2021 4:15 pm -- Updated:April 27, 2021 4:15 pm

ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸੁਨਾਮੀ ਆ ਗਈ ਹੈ। ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਹਸਪਤਾਲਾਂ 'ਚ ਬਿਸਤਰੇ ਅਤੇ ਆਕਸੀਜਨ ਦੀ ਘਾਟ ਕਾਰਨ ਮਰੀਜ਼ ਮਰ ਰਹੇ ਹਨ। ਹੁਣ ਭਾਰਤ ਦੀ ਮੌਜੂਦਾ ਸਥਿਤੀ 'ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਬਿਆਨ ਆਇਆ ਹੈ। ਡਬਲਯੂਐਚਓ ਦੇ ਚੀਫ ਟੇਡਰੋਸ ਅਡਾਨੋਮ ਗੈਬਰੈਅਸਿਸ ਨੇ ਕਿਹਾ ਹੈ ਕਿ ਭਾਰਤ ਦੀ ਸਥਿਤੀ ਬਹੁਤ ਖ਼ਰਾਬ ਹੋ ਗਈ ਹੈ। ਇੱਥੇ ਹਾਲਾਤ ਦਿਲ ਤੋੜਨ ਵਾਲੇ ਹਨ।

The World Health OrganizationRead More : ਕੋਰੋਨਾ ਤੋਂ ਬਚਾਅ ਲਈ ਕੇਜਰੀਵਾਲ ਦਾ ਐਲਾਨ,ਲਗਾਏ ਜਾਣਗੇ 44 ਆਕਸੀਜਨ ਪਲਾਂਟ

ਟੇਡਰੋਸ ਨੇ ਕਿਹਾ ਹੈ ਕਿ ਭਾਰਤ ਵਿੱਚ ਸਥਿਤੀ ਹੁਣ ਬਹੁਤ ਨਾਜ਼ੁਕ ਹੋ ਗਈ ਹੈ। ਅਸੀਂ ਕਿਸੇ ਸਥਿਤੀ ਲਈ ਕਹਿੰਦੇ ਹਾਂ ਕਿ ਇਹ ਦਿਲ ਤੋੜਨ ਵਾਲੀ ਹੈ, ਪਰ ਭਾਰਤ 'ਚ ਸਥਿਤੀ ਅੱਜ ਇਸ ਤੋਂ ਵੀ ਬਦਤਰ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ ਅਜੇ ਵੀ ਕੋਰੋਨਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਪਰ ਭਾਰਤ ਦੀ ਸਥਿਤੀ ਦਿਲ ਦਹਿਲਾ ਦੇਣ ਵਾਲੀ ਹੈ।”ਇਸ ਦੇ ਨਾਲ ਹੀ, ਦ੍ਰੋਸ ਅਡਾਨੋਮ ਗੈਬਰੈਅਸਿਸ ਨੇ ਭਾਰਤ 'ਚ ਕੋਰਨਾਵਾਇਰਸ ਦੇ ਤਾਜ਼ਾ ਵਧ ਰਹੇ ਮਾਮਲਿਆਂ 'ਤੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਬਹੁਤ ਸਾਰੀਆਂ ਆਕਸੀਜਨ ਮਸ਼ੀਨਾਂ ਸਮੇਤ ਭਾਰਤ 'ਚ ਮਹੱਤਵਪੂਰਣ ਸਮੱਗਰੀ ਦੀ ਸਪਲਾਈ ਕੀਤੀ ਹੈ। ਗੈਬਰੈਅਸਿਸ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਹਾਂਮਾਰੀ ਵਿਸ਼ਵ ਪੱਧਰ 'ਤੇ ਲਗਾਤਾਰ ਵੱਧ ਰਹੀ ਹੈ।Tedros Adhanom Ghebreyesus commented as India battles a catastrophic coronavirus wave that has overwhelmed hospitals and crematoriums working at full capacity.(Reuters)

Read More : ਦੇਸ਼ ਭਰ ‘ਚ ਕੋਰੋਨਾ ਦੇ 24 ਘੰਟਿਆਂ ‘ਚ 3,23,144 ਨਵੇਂ ਕੇਸ, 2771 ਦੀ ਗਈ...

ਉਨ੍ਹਾਂ ਕਿਹਾ ਕਿ ਡਬਲਯੂਐਚਓ ਨੇ ਸੰਕਟ ਨਾਲ ਨਜਿੱਠਣ ਲਈ ਭਾਰਤ ਦੀ ਸਹਾਇਤਾ ਲਈ 2 ਹਜ਼ਾਰ ਤੋਂ ਵੱਧ ਕਰਮੀ ਤਾਇਨਾਤ ਕੀਤੇ ਹਨ ਅਤੇ ਉਹ ਟੀਕਾਕਰਨ ਸਮੇਤ ਵੱਖ ਵੱਖ ਕੋਸ਼ਿਸ਼ਾਂ ਵਿੱਚ ਅਧਿਕਾਰੀਆਂ ਦੀ ਮਦਦ ਕਰ ਰਿਹਾ ਹੈ।

Click here to follow PTC News on Twitter

  • Share