Thu, Dec 18, 2025
Whatsapp

ਕ੍ਰਿਕਟਰ ਵਿਰਾਟ ਕੋਹਲੀ ਅੰਦਰ ਹੈ ਇੱਕ ਆਮ ਇਨਸਾਨ ਵਾਲੀ ਸੋਚ, ਵੇਖੋ ਕੀ ਕਿਹਾ ਅਨੁਸ਼ਕਾ ਸ਼ਰਮਾ 'ਤੇ ਆਪਣੇ ਬੱਚਿਆਂ ਬਾਰੇ !

Reported by:  PTC News Desk  Edited by:  Joshi -- May 23rd 2018 06:30 PM -- Updated: June 11th 2018 11:41 AM
ਕ੍ਰਿਕਟਰ ਵਿਰਾਟ ਕੋਹਲੀ ਅੰਦਰ ਹੈ ਇੱਕ ਆਮ ਇਨਸਾਨ ਵਾਲੀ ਸੋਚ, ਵੇਖੋ ਕੀ ਕਿਹਾ ਅਨੁਸ਼ਕਾ ਸ਼ਰਮਾ 'ਤੇ ਆਪਣੇ ਬੱਚਿਆਂ ਬਾਰੇ !

ਕ੍ਰਿਕਟਰ ਵਿਰਾਟ ਕੋਹਲੀ ਅੰਦਰ ਹੈ ਇੱਕ ਆਮ ਇਨਸਾਨ ਵਾਲੀ ਸੋਚ, ਵੇਖੋ ਕੀ ਕਿਹਾ ਅਨੁਸ਼ਕਾ ਸ਼ਰਮਾ 'ਤੇ ਆਪਣੇ ਬੱਚਿਆਂ ਬਾਰੇ !

ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਜੋੜੀ ਬਹੁਤ ਮਸ਼ਹੂਰ ਜੋੜੀ ਹੈ ਅਤੇ ਜਦੋਂ ਦਾ ਇਹਨਾਂ ਦਾ ਵਿਆਹ ਹੋਇਆ ਹੈ ਉਦੋਂ ਤੋਂ ਇਹ ਹੋਰ ਵੀ ਖ਼ਾਸਮਖਾਸ ਜੋੜੀ ਬਣ ਚੁੱਕੀ ਹੈ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਨ੍ਹੀ ਦਿਨੀ ਬੇਸ਼ਕ ਬਹੁਤ ਬਿਜ਼ੀ ਹਨ ਪਰ ਉਹਨਾਂ ਦੇ ਲਗਾਵ ਦੀਆਂ ਕਈ ਮਿਸਾਲਾਂ ਦੁਨੀਆ ਦੇ ਸਾਹਮਣੇ ਮੀਡੀਆ ਜ਼ਰੀਏ ਪਹੁੰਚਦੀਆਂ ਰਹਿੰਦੀਆਂ ਹਨ । ਪਿਛਲੇ ਦਿਨੀ ਇੱਕ ਇੰਟਰਵਿਯੂ ਦੌਰਾਨ ਵਿਰਾਟ ਕੋਹਲੀ ਨੇ ਅਨੁਸ਼ਕਾ ਨੂੰ ਆਪਣੀ ਕਪਤਾਨ ਦੱਸਿਆ। ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਅਨੁਸ਼ਕਾ ਜਦ ਦੀ ਉਨ੍ਹਾਂ ਦੀ ਜ਼ਿਮਦਗੀ ਵਿੱਚ ਆਈ ਹੈ ਉਦੋਂ ਤੋਂ ਹੀ ਉਸ ਦੇ ਸੁਭਾਅ ਅਤੇ ਜ਼ਿੰਦਗੀ ਵਿੱਚ ਸਾਕਾਰਾਤਮਕ ਤਬਦੀਲੀਆਂ ਨਜ਼ਰ ਆਉਣ ਲੱਗੀਆਂ ਹਨ । ਆਪਣੇ ਬੱਚਿਆਂ ਬਾਰੇ ਗੱਲ ਕਰਦੇ ਹੋਏ ਵਿਰਾਟ ਨੇ ਆਪਣੀਆਂ ਭਾਵਨਾਵਾਂ ਸਾਝੀਆਂ ਕਰਦੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚਿਆਂ ਨੂੰ ਇੱਕ ਸੈਲੀਬ੍ਰਿਟੀ ਦੇ ਘਰ ਮਾਹੌਲ ਮਿਲੇ । ਉਹਨਾਂ ਨੇ ਅੱਜ ਤੱਕ ਜੋ ਹਾਸਲ ਕੀਤਾ ਹੈ ਉਹ ਆਪਣੇ ਘਰ ਵਿੱਚ ਨਹੀਂ ਰੱਖਣਗੇ ਤੇ ਨਾ ਹੀ ਆਪਣੇ ਕਰੀਅਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਆਪਣੇ ਘਰ ਵਿੱਚ ਬੱਚਿਆਂ ਦੇ ਸਾਹਮਣੇ ਕਰਨਗੇ। ਇੱਕ ਆਮ ਇਨਸਾਨ ਦੀ ਤਰ੍ਹਾਂ ਵਿਚਰ ਕੇ ਆਪਣੇ ਬੱਚਿਆਂ ਨਾਲ ਵੀ ਉਂਝ ਹੀ ਸਮਾਂ ਬਿਤਾਉਣਗੇ ਜੋ ਕਿ ਆਮ ਇਨਸਾਨ ਆਪਣੇ ਬੱਚਿਆਂ ਨਾਲ ਵਤੀਰਾ ਕਰਦਾ ਹੈ ਉਹੀ ਇਹ ਭਵਿੱਖ ਵਿੱਚ ਅਪਣਾਉਣ ਵਾਲੇ ਹਨ । ਵਿਰਾਟ ਕੋਹਲੀ ਦੀ ਇਸ ਗੱਲ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਸੈਲੀਬ੍ਰਿਟੀ ਦੇ ਅੰਦਰ ਇੱਕ ਆਮ ਇਨਸਾਨ ਵਾਲੀ ਸੋਚ ਹੀ ਹੈ।


  • Tags

Top News view more...

Latest News view more...

PTC NETWORK
PTC NETWORK