Tue, May 14, 2024
Whatsapp

ਤਣਾਅ ਦਾ ਸ਼ਿਕਾਰ ਹੋਈ ਕ੍ਰਾਈਮ ਪੈਟਰੋਲ ਦੀ ਅਦਾਕਾਰਾ 'ਪ੍ਰੇਕਸ਼ਾ ਮਹਿਤਾ' ਨੇ ਕੀਤੀ ਖ਼ੁਦਕੁਸ਼ੀ

Written by  Kaveri Joshi -- May 27th 2020 03:08 PM
ਤਣਾਅ ਦਾ ਸ਼ਿਕਾਰ ਹੋਈ ਕ੍ਰਾਈਮ ਪੈਟਰੋਲ ਦੀ ਅਦਾਕਾਰਾ 'ਪ੍ਰੇਕਸ਼ਾ ਮਹਿਤਾ' ਨੇ ਕੀਤੀ ਖ਼ੁਦਕੁਸ਼ੀ

ਤਣਾਅ ਦਾ ਸ਼ਿਕਾਰ ਹੋਈ ਕ੍ਰਾਈਮ ਪੈਟਰੋਲ ਦੀ ਅਦਾਕਾਰਾ 'ਪ੍ਰੇਕਸ਼ਾ ਮਹਿਤਾ' ਨੇ ਕੀਤੀ ਖ਼ੁਦਕੁਸ਼ੀ

ਇੰਦੌਰ: ਤਣਾਅ ਦਾ ਸ਼ਿਕਾਰ ਹੋਈ ਕ੍ਰਾਈਮ ਪੈਟਰੋਲ ਦੀ ਅਦਾਕਾਰਾ 'ਪ੍ਰੇਕਸ਼ਾ ਮਹਿਤਾ' ਨੇ ਕੀਤੀ ਖ਼ੁਦਕੁਸ਼ੀ: ਪਿਛਲੇ ਦਿਨੀਂ ਮੁੰਬਈ ਵਿਖੇ ਰਹਿ ਰਹੇ ਟੀਵੀ ਕਲਾਕਾਰ ਮਨਮੀਤ ਗਰੇਵਾਲ ਨੇ ਤਣਾਅ ਦੇ ਚਲਦਿਆਂ ਆਤਮਹੱਤਿਆ ਕਰ ਲਈ ਸੀ ,ਅਤੇ ਹੁਣ ਡਿਪ੍ਰੈਸ਼ਨ ਹੰਢਾ ਰਹੀ ਕ੍ਰਾਈਮ ਪੈਟ੍ਰੋਲ ਦੀ ਨਾਮਵਰ ਅਦਾਕਾਰਾ ਪ੍ਰੇਕਸ਼ਾ ਮਹਿਤਾ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਲੌਕਡਾਊਨ ਦੇ ਚਲਦੇ ਟੀਵੀ ਜਗਤ ਦਾ ਕੰਮ ਲਗਭਗ ਬੰਦ ਹੋ ਜਾਣ ਕਾਰਨ ਪ੍ਰੇਕਸ਼ਾ ਮਹਿਤਾ ਤਣਾਅ ਦੀ ਸਥਿਤੀ 'ਚ ਸੀ ,ਜਿਸ ਕਾਰਨ ਉਸਨੇ ਇਹ ਖੌਫਨਾਕ ਕਦਮ ਚੁੱਕਿਆ । ਇਕ ਰਿਪੋਰਟ ਦੇ ਅਨੁਸਾਰ, ਪ੍ਰੇਕਸ਼ਾ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਆਪਣੀ ਰਿਹਾਇਸ਼ 'ਤੇ ਸੋਮਵਾਰ ਦੀ ਰਾਤ ਨੂੰ ਛੱਤ ਨਾਲ ਫਾਹਾ ਲਗਾ ਕੇ ਆਪਣੀ ਜਾਨ ਲੈ ਲਈ। ਅਦਾਕਾਰ ਨੇ ਕਥਿਤ ਤੌਰ 'ਤੇ ਇਕ ਸੁਸਾਈਡ ਨੋਟ ਲਿਖਿਆ , ਜਿਸ 'ਚ ਇਹ ਤਾਂ ਜ਼ਾਹਿਰ ਨਹੀਂ ਹੋਇਆ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਫੈਸਲਾ ਕਿਉਂ ਕੀਤਾ। ਪਰ ਹੀਰਾ ਨਗਰ ਥਾਣੇ ਦੇ ਇੰਸਪੈਕਟਰ ਰਾਜੀਵ ਭਦੋਰੀਆ ਦੇ ਦੱਸਣ ਅਨੁਸਾਰ “ਨੋਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਤਾਲਾਬੰਦੀ ਕਾਰਨ ਪ੍ਰੇਕਸ਼ਾ ਨੇ ਸੰਕਟ ਦੇ ਸਮੇਂ ਦੌਰਾਨ ਪਾਜ਼ਿਟਿਵ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਹੋ ਸਕੀ । ਲੌਕਡਾਊਨ ਕਾਰਨ ਟੀਵੀ ਇੰਡਸਟਰੀ 'ਚ ਕੰਮ ਦੀ ਘਾਟ ਨੇ ਉਸਦੇ ਆਤਮ ਵਿਸ਼ਵਾਸ ਨੂੰ ਡੇਗ ਦਿੱਤਾ । ਪ੍ਰੇਕਸ਼ਾ ਦੇ ਕਰੀਬੀ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਿਕ ਉਹ ਬਹੁਤ ਮਿਹਨਤੀ ਸੀ ਅਤੇ ਬਹੁਤ ਦੂਰ ਤੱਕ ਪਹੁੰਚਣ ਦੀ ਤਮੰਨਾ ਰੱਖਦੀ ਸੀ । ਦੱਸ ਦੇਈਏ ਕਿ ਪ੍ਰੇਕਸ਼ਾ ਨੇ ਟੀਵੀ ਲੜੀਵਾਰ 'ਕ੍ਰਾਈਮ ਪੈਟਰੋਲ' ਤੇ 'ਲਾਲ ਇਸ਼ਕ' ਤੋਂ ਇਲਾਵਾ ਕਈ ਵੀਡੀਓ ਐਲਬਮਾਂ 'ਚ ਵੀ ਵਧੀਆ ਅਦਾਕਾਰੀ ਕੀਤੀ ਸੀ। ਕੋਰੋਨਾ ਲਾਕਡਾਊਨ ਲਾਗੂ ਹੋਣ ਕਾਰਨ ਉਹ ਬੀਤੀ 25 ਮਾਰਚ ਨੂੰ ਇੰਦੌਰ ਆ ਗਈ ਸੀ ਤੇ ਉਸ ਤੋਂ ਬਾਅਦ ਡਿਪ੍ਰੈਸ਼ਨ ਮਹਿਸੂਸ ਕਰ ਰਹੀ ਸੀ , ਜਿਸਦੇ ਚਲਦੇ ਉਸਨੇ ਮੱਧ ਪ੍ਰਦੇਸ਼ 'ਚ ਇੰਦੌਰ ਦੇ 'ਚ  ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰੇਕਸ਼ਾ ਵੱਲੋਂ ਆਪਣੇ ਇੰਸਟਾਗ੍ਰਾਮ ਆਈਡੀ 'ਤੇ ਸਟੋਰੀ ਪਾਈ ਗਈ , ਜਿਸ 'ਚ ਲਿਖਿਆ ਗਿਆ ਹੈ ਕਿ “Sabse bura hota hai sapno ka mar jaana” (the worst thing is your dreams dying)“. ਸਭ ਤੋਂ ਬੁਰਾ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ।" ਕਾਫ਼ੀ ਵਾਇਰਲ ਹੋ ਰਿਹਾ ਹੈ।   ਲੋਕਾਂ ਅਤੇ ਪ੍ਰੇਕਸ਼ਾ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡਿਆ 'ਤੇ ਉਸਦੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ । ਅਚਨਚੇਤ ਇਸ ਜਗ ਤੋਂ ਇੰਝ ਤੁਰ ਜਾਣ 'ਤੇ ਪ੍ਰੇਕਸ਼ਾ ਦੀ ਮੌਤ 'ਤੇ ਦੁੱਖ ਜ਼ਾਹਿਰ ਕਰਦਿਆਂ ਅਦਾਕਾਰ ਕਰਨ ਕੁੰਦਰਾ ਵਲੋਂ ਵੀ ਟਵੀਟ ਕੀਤਾ ਗਿਆ ਹੈ ।

ਹਾਲਾਤ ਕੋਈ ਵੀ ਹੋਣ ਪਰ ਹਿੰਮਤ ਬਣਾ ਕੇ ਰੱਖਣਾ ਹੀ ਸਭ ਤੋਂ ਵੱਡੀ ਹਿੰਮਤ ਹੈ । ਹਿੰਮਤ ਦੇ ਗੁਆਚਣ 'ਤੇ 25 ਸਾਲ ਦੀ ਉਮਰ 'ਚ ਪ੍ਰੇਕਸ਼ਾ ਦੇ  ਇਸ ਤਰ੍ਹਾਂ ਨਾਲ ਦੁਨੀਆਂ ਤੋਂ ਚਲੇ ਜਾਣ ਨਾਲ ਟੀਵੀ, ਫ਼ਿਲਮ ਅਤੇ ਰੰਗਮੰਚ ਦੀ ਦੁਨੀਆਂ 'ਚ ਸੋਗ ਦੀ ਲਹਿਰ ਹੈ।

Top News view more...

Latest News view more...