Mon, Apr 29, 2024
Whatsapp

ਸਿੱਧੂ ਮੂਸੇਵਾਲਾ ਸਮੇਤ 5 ਪੰਜਾਬ ਪੁਲਿਸ ਖਿਲਾਫ਼ ਕੇਸ ਦਰਜ, DGP ਨੇ ਡੀਐਸਪੀ ਸੰਗਰੂਰ ਨੂੰ ਕੀਤਾ ਮੁਅੱਤਲ

Written by  Shanker Badra -- May 04th 2020 07:59 PM -- Updated: May 04th 2020 08:05 PM
ਸਿੱਧੂ ਮੂਸੇਵਾਲਾ ਸਮੇਤ 5 ਪੰਜਾਬ ਪੁਲਿਸ ਖਿਲਾਫ਼ ਕੇਸ ਦਰਜ, DGP ਨੇ ਡੀਐਸਪੀ ਸੰਗਰੂਰ ਨੂੰ ਕੀਤਾ ਮੁਅੱਤਲ

ਸਿੱਧੂ ਮੂਸੇਵਾਲਾ ਸਮੇਤ 5 ਪੰਜਾਬ ਪੁਲਿਸ ਖਿਲਾਫ਼ ਕੇਸ ਦਰਜ, DGP ਨੇ ਡੀਐਸਪੀ ਸੰਗਰੂਰ ਨੂੰ ਕੀਤਾ ਮੁਅੱਤਲ

ਸਿੱਧੂ ਮੂਸੇਵਾਲਾ ਸਮੇਤ 5 ਪੰਜਾਬ ਪੁਲਿਸ ਖਿਲਾਫ਼ ਕੇਸ ਦਰਜ, DGP ਨੇ ਡੀਐਸਪੀ ਸੰਗਰੂਰ ਨੂੰ ਕੀਤਾ ਮੁਅੱਤਲ:ਸੰਗਰੂਰ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਕਸਰ ਹੀ ਆਪਣੇ ਵਿਵਾਦਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਮੂਸੇਵਾਲਾ ਆਪਣੇ ਗੀਤਾਂ 'ਚ ਅਕਸਰ ਹੀ ਗੰਨ ਕਲਚਰ ਨੂੰ ਖ਼ੂਬ ਪ੍ਰਮੋਟ ਕਰਦਾ ਹੈ ਪਰ ਹੁਣ ਪੰਜਾਬ ਪੁਲਿਸ ਵੱਲੋਂ AK-47ਰਾਈਫ਼ਲ ਨਾਲ ਗਾਇਕ ਸਿੱਧੂ ਮੂਸੇਵਾਲਾ ਨੂੰ ਸਿਖਲਾਈ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ। ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਸੋਮਵਾਰ ਨੂੰਵਿਵਾਦਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਇੰਦਰ ਗਰੇਵਾਲ, ਜੰਗ ਸ਼ੇਰ ਸਿੰਘ ਵਾਸੀ ਪਟਿਆਲਾ, ਕਰਮ ਸਿੰਘ ਲਹਿਲ ਅਤੇ 5 ਪੁਲਿਸ ਮੁਲਾਜ਼ਮਾਂ ਵਿਰੁੱਧ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਥਾਣਾ ਧਨੌਲਾ ਵਿਖੇ ਧਾਰਾ 188 ਆਈ.ਪੀ.ਸੀ. ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ,ਜਿਨ੍ਹਾਂ ਵਿਚ ਇਕ ਸਬ-ਇੰਸਪੈਕਟਰ, ਦੋ ਹੈਡ ਕਾਂਸਟੇਬਲ ਅਤੇ ਦੋ ਕਾਂਸਟੇਬਲ ਸ਼ਾਮਲ ਹਨ। ਇਹ ਕੇਸ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਦਰਜ ਕੀਤੇ ਗਏ ਹਨ।ਡੀਜੀਪੀ ਦਿਨਕਰ ਗੁਪਤਾ ਨੇ ਸੰਗਰੂਰ ਦੇ ਡੀ.ਐਸ.ਪੀ ਹੈਡਕੁਆਰਟਰ ਦਲਜੀਤ ਸਿੰਘ ਵਿਰਕ ਨੂੰ ਤੁਰੰਤ ਮੁਅੱਤਲ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ ਤੇ ਉਹਨਾਂ ਖਿਲਾਫ ਡਿਊਟੀ ਵਿਚ ਕੁਤਾਹੀ ਦੇ ਦੋਸ਼ਾਂ ਦੀ ਜਾਂਚ ਚਲਦੀ ਰਹੇਗੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਡੀਜੀਪੀ ਨੇ ਸੰਗਰੂਰ ਦੇ ਐਸਐਸਪੀ ਨੂੰ ਹਦਾਇਤ ਕੀਤੀ ਕਿ ਉਹ ਮਾਮਲੇ ਦੀ ਮੁਢਲੀ ਜਾਂਚ ਕਰਨ,ਜਿਸ ਵਿਚ ਸਾਬਤ ਹੋ ਗਿਆ ਕਿ ਡੀ.ਐਸ.ਪੀ ਦੀ ਮਦਦ ਨਾਲ ਪਿੰਡ ਬਡਬਰ ਸਥਿਤ ਫਾਇਰਿੰਗ ਰੇਂਜ ਵਿਚ ਸ਼ੂਟਿੰਗ ਕੀਤੀ ਗਈ,ਉਹ ਵੀ ਉਸ ਵੇਲੇ ਜਦੋਂ ਸਾਰੇ ਸੂਬੇ ਵਿਚ ਕਰਫਿਊ ਲੱਗਾ ਹੋਇਆ ਹੈ। ਰਿਪੋਰਟ ਮਿਲਣ 'ਤੇ ਡੀ ਐਸ ਪੀ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਪੁਲਿਸ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਰੇ ਪੁਲਿਸ ਅਧਿਕਾਰੀ ਸੰਗਰੂਰ ਜ਼ਿਲ੍ਹੇ ਵਿੱਚ ਤਾਇਨਾਤ ਹਨ ਅਤੇ ਅਗਲੇਰੀ ਜਾਂਚ ਜਾਰੀ ਹੈ। ਇਸ ਦੌਰਾਨ ਪੰਜਾਬ ਪੁਲਿਸ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀਐਸਪੀ ਹੈਡਕੁਆਰਟਰ ਦਲਜੀਤ ਸਿੰਘ ਵਿਰਕ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰਨ ਲਈ ਰਾਜ ਦੇ ਗ੍ਰਹਿ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। -PTCNews


Top News view more...

Latest News view more...