ਦੇਸ਼ 'ਚ ਕੋਰੋਨਾ ਮਾਮਲਿਆਂ ਤੋਂ ਮਿਲ ਰਹੀ ਰਾਹਤ , ਪਰ ਮੌਤਾਂ ਦਾ ਸਿਲਸਿਲਾ ਬਰਕਰਾਰ
ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦਾ ਅਸਰ ਹੌਲ਼ੀ-ਹੌਲ਼ੀ ਘਟ ਹੁੰਦਾ ਜਾ ਰਿਹਾ ਹੈ। ਪਰ ਮੌਤ ਦੀ ਸੰਖਿਆਂ 'ਚ ਫਿਲਹਾਲ ਕੋਈ ਗਿਰਾਵਟ ਨਹੀਂ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ ਇਕ ਲੱਖ, 65 ਹਜ਼ਾਰ, 553 ਨਵੇਂ ਕੇਸ ਆਏ ਤੇ 3460 ਇਫੈਕਟਡ ਮਰੀਜ਼ਾਂ ਦੀ ਜਾਨ ਚਲੇ ਗਈ।
ਇਸ ਦੌਰਾਨ ਹੀ ਦੋ ਲੱਖ, 76 ਹਜ਼ਾਰ, 309 ਲੋਕ ਕੋਰੋਨਾ ਤੋਂ ਠੀਕ ਹੋ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ 173, 790 ਲੱਖ ਤੇ ਵੀਰਵਾਰ 186,364 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ।
ਪੜ੍ਹੋ ਹੋਰ ਖਬਰਾਂ: ਇਸ ਦੇਸ਼ ਦਾ ਅਨੋਖਾ ਆਫਰ, ਕੋਰੋਨਾ ਵੈਕਸੀਨ ਲਗਵਾਓ ਤੇ ਪਾਓ 14 ਲੱਖ ਡਾਲਰ ਦਾ ਅਪਾਰਟਮੈਂਟ
ਪੜ੍ਹੋ ਹੋਰ ਖਬਰਾਂ: 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰਨਾ ਦਾ ਟੀਕਾ, ਫਾਈਜ਼ਰ ਦੀ ਵੈਕਸੀਨ ਨੂੰ EMA ਨੇ ਦਿੱਤੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.16 ਫੀਸਦ ਹੈ ਜਦਕਿ ਰਿਕਵਰੀ ਰੇਟ 90 ਫੀਸਦ ਤੋਂ ਜ਼ਿਆਦਾ ਹੈ। ਐਕਟਿਵ ਕੇਸ ਘਟ ਕੇ 8 ਫੀਸਦ ਤੋਂ ਘੱਟ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲੇ 'ਚ ਦੁਨੀਆਂ 'ਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਇਨਫੈਕਟਡ ਦੀ ਸੰਖਿਆਂ ਦੇ ਮਾਮਲੇ 'ਚ ਵੀ ਭਾਰਤ ਦਾ ਦੂਜਾ ਸਥਾਨ ਹੈ। ਜਦਕਿ ਦੁਨੀਆਂ 'ਚ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਭਾਰਤ 'ਚ ਹੋਈਆਂ ਹਨ।