Thu, Apr 25, 2024
Whatsapp

ਭਾਰਤ ਤੋਂ ਓਲੰਪਿਕ 'ਚ ਖੇਡ ਰਿਹਾ ਹੈ ਇਹ ਪਤੀ-ਪਤਨੀ ਦਾ ਜੋੜਾ, ਦੋਵਾਂ ਤੋਂ ਮੈਡਲ ਦੀ ਉਮੀਦ

Written by  Rajan Nath -- July 29th 2021 02:00 PM -- Updated: July 29th 2021 02:05 PM
ਭਾਰਤ ਤੋਂ ਓਲੰਪਿਕ 'ਚ ਖੇਡ ਰਿਹਾ ਹੈ ਇਹ ਪਤੀ-ਪਤਨੀ ਦਾ ਜੋੜਾ, ਦੋਵਾਂ ਤੋਂ ਮੈਡਲ ਦੀ ਉਮੀਦ

ਭਾਰਤ ਤੋਂ ਓਲੰਪਿਕ 'ਚ ਖੇਡ ਰਿਹਾ ਹੈ ਇਹ ਪਤੀ-ਪਤਨੀ ਦਾ ਜੋੜਾ, ਦੋਵਾਂ ਤੋਂ ਮੈਡਲ ਦੀ ਉਮੀਦ

Deepika Kumari and Atanu Das: Tokyo Olympics 2020 ਦੇ ਤਗਮੇ ਦੀ ਦੌੜ ਭਾਰਤ ਨੇ ਸਿਲਵਰ ਮੈਡਲ ਨਾਲ ਸ਼ੁਰੂ ਕੀਤੀ। ਭਾਰਤੀ ਵੇਟਲਿਫਟਰ ਮਿਰਾਬਾਈ ਚਾਨੂ ਨੇ 115 ਕਿੱਲੋ ਦਾ ਭਾਰ ਚੁੱਕ ਕੇ ਇਹ ਤਗਮਾ ਆਪਣੇ ਨਾਂ ਕੀਤਾ ਸੀ। ਹਾਲਾਂਕਿ ਚਾਨੂ ਦੀਆਂ ਨਜ਼ਰਾਂ ਸੋਨ ਤਗਮੇ 'ਤੇ ਸਨ ਪਰ 117 ਕਿੱਲੋ ਦਾ ਭਾਰ ਚੁੱਕਦੇ ਸਮੇਂ ਉਨ੍ਹਾਂ ਦਾ ਨਾ ਸਿਰਫ ਸੰਤੁਲਨ ਵਿਗੜਿਆ ਬਲਕਿ ਉਨ੍ਹਾਂ ਦਾ ਸੋਨ ਤਗਮਾ ਜਿੱਤਣ ਦਾ ਸੁਪਨਾ ਵੀ ਅਧੂਰਾ ਰਹਿ ਗਿਆ। ਭਾਵੇਂ ਚਾਨੂ ਗੋਲਡ ਮੈਡਲ ਨਹੀਂ ਜਿੱਤ ਸਕੀ ਪਰ ਉਨ੍ਹਾਂ ਨੇ ਭਾਰਤ ਦੀ ਵੇਟਲਿਫਟਿੰਗ ਦੇ ਇਤਿਹਾਸ 'ਚ ਨਾਮ ਦਰਜ ਕਰ ਦੇਸ਼ ਨਾ ਨਾਮ ਦੁਨੀਆ ਭਰ 'ਚ ਰੌਸ਼ਨ ਕੀਤਾ। ਹੁਣ ਨਜ਼ਰਾਂ ਭਾਰਤ ਦੇ 3 ਖਿਡਾਰੀ ਤੇ ਭਾਰਤੀ ਹਾਕੀ ਟੀਮ 'ਤੇ ਹਨ ਜੋ ਹੁਣ ਓਲਿੰਪਿਕ ਵਿਚ ਆਪਣੇ-ਆਪਣੇ ਖੇਡਾਂ 'ਚ Quarterfinal ਖੇਡਣਗੇ। ਹੋਰ ਪੜ੍ਹੋ: Tokyo Olympics 2020: ਤੀਰਅੰਦਾਜ਼ ਅਤਨੁ ਦਾਸ ਪਹੁੰਚਿਆ ਪ੍ਰੀ ਕੁਆਟਰ ਫਾਈਨਲ ‘ਚ, ਇਸ ਦਿੱਗਜ਼ ਖਿਡਾਰੀ ਨੂੰ ਦਿੱਤੀ ਮਾਤ Deepika Kumari, Atanu Das to get married on June 30 - Sportstar ਭਾਰਤੀ ਹਾਕੀ ਟੀਮ, ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ, ਮੁੱਕੇਬਾਜ਼ ਸਤੀਸ਼ ਕੁਮਾਰ, ਮੁੱਕੇਬਾਜ਼ ਪੂਜਾ ਰਾਣੀ ਹੁਣ ਭਾਰਤ ਲਈ Quarterfinal ਮੁਕਾਬਲੇ ਖੇਡਣਗੇ ਜਿਸ ਨਾਲ ਇਨ੍ਹਾਂ ਖਿਡਾਰੀਆਂ ਤੋਂ ਮੈਡਲ ਦੀਆਂ ਉਮੀਦ ਵੱਧ ਗਈਆਂ ਹਨ। ਉੱਥੇ ਤੀਰਅੰਦਾਜ਼ Atanu Das ਅਤੇ Deepika Kumari Pre-Quarterfinal ਖੇਡਣਗੇ. ਹੋਰ ਪੜ੍ਹੋ: Tokyo Olympics 2020: ਭਾਰਤੀ ਪੁਰਸ਼ ਹਾਕੀ ਟੀਮ ਨੇ ਕੁਆਟਰਫਾਈਨਲ ‘ਚ ਬਣਾਈ ਜਗ੍ਹਾ, ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ Archers Atanu Das, Deepika Kumari tie the knot amid lockdown in India ਹੁਣ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਖਿਡਾਰੀਆਂ 'ਚ ਦੋ ਪਤੀ-ਪਤਨੀ ਵੀ ਹਨ। ਤੀਰਅੰਦਾਜ਼ ਦੀਪਿਕਾ ਕੁਮਾਰੀ ਅਤੇ ਅਤਾਨੁ ਦਾਸ ਦੋਵੇਂ ਪਤੀ-ਪਤਨੀ ਹਨ ਤੇ ਤੀਰਅੰਦਾਜ਼ੀ ਦੇ ਸਿੰਗਲ ਮੁਕਾਬਲੇ 'ਚ Pre-Quarterfinal ਪਹੁੰਚ ਗਏ ਹਨ। ਦੱਸ ਦਈਏ ਕਿ ਅਤਾਨੁ ਦਾਸ ਦੀ ਵਰਲਡ ਰੈਂਕਿੰਗ 9 ਹੈ 'ਤੇ ਦੀਪਿਕਾ ਕੁਮਾਰੀ ਦੀ ਨੰਬਰ 1। ਦੋਵੇਂ ਖਿਡਾਰੀ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹਨ ਤੇ ਦੋਹਾਂ ਤੋਂ ਭਾਰਤ ਨੂੰ ਇੱਕ ਮੈਡਲ ਦੀ ਆਸ ਹੈ. Indian archery's power couple Atanu and Deepika set to tie the knot ਦੀਪਿਕਾ ਕੁਮਾਰੀ 32 ਦੇ ਰਾਉਂਡ ਵਿਚ ਭੂਟਾਨ ਦੀ ਕਰਮਾ ਨੂੰ 6-0 ਤੋਂ ਮਾਤ ਦੇ ਕਰ 16 ਦੇ ਰਾਉਂਡ 'ਚ ਕਦਮ ਰੱਖਿਆ ਜਿੱਥੇ ਕੁਮਾਰੀ ਨੇ US ਦੀ ਮੁਚੀਨੋ ਫਰਨੇਂਡਜ ਨੂੰ 6-4 ਤੋਂ ਹਰਾ ਕੇ Quarterfinal 'ਚ ਕਦਮ ਰੱਖਿਆ। ਹੁਣ ਦੀਪਿਕਾ ਦਾ Pre-Quarterfinal ਰਸ਼ੀਅਨ ਓਲਿੰਪਿਕ ਕਮੇਟੀ ਦੀ ਖਿਡਾਰੀ ਸੈਨੀਆ ਪੇਰੋਵਾ ਨਾਲ ਹੈ ਜੋ ਕਿ ਸ਼ੁੱਕਰਵਾਰ ਸਵੇਰ 6 ਵਜੇ ਖੇਡਿਆ ਜਾਵੇਗਾ। ਉੱਥੇ ਅਤਾਨੁ ਦਾਸ ਨੇ ਵਾਈ. ਸੀ. ਡੈਂਗ ਨੂੰ 32 ਦੇ ਰਾਉਂਡ 'ਚ 6-4 ਨਾਲ ਹਰਾ ਕਰ 16 ਦੇ ਰਾਉਂਡ 'ਚ ਕਦਮ ਰੱਖਿਆ ਜਿੱਥੇ ਸ਼ੂਟ-ਆਫ਼ ਮੁਕਾਬਲੇ 'ਚ ਜਾ ਕਰ ਸਾਊਥ ਕੋਰੀਆ ਦੇ ਉਹ ਨੂੰ ਹਰਾ ਕਰ Pre-Quarterfinal 'ਚ ਆਪਣੀ ਥਾਂ ਪੱਕੀ ਕੀਤੀ। ਹੁਣ ਉਨ੍ਹਾਂ ਦਾ ਅਗਲਾ ਮੁਕਾਬਲਾ ਜਪਾਨ ਦੇ ਤਾਕਹਾਰੁ ਫੁਰੂਕਾਵਾ ਨਾਲ ਹੈ ਜੋ ਕਿ 31 ਜੁਲਾਈ ਨੂੰ ਸਵੇਰ 7:18 'ਤੇ ਖੇਡਿਆ ਜਾਵੇਗਾ। -PTC News


Top News view more...

Latest News view more...