adv-img
ਹੋਰ ਖਬਰਾਂ

ਮੈਟਰੋ ਵਾਂਗ ਖੁੱਲ੍ਹਣਗੇ ਤੇ ਬੰਦ ਹੋਣਗੇ ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈਸ ਦੇ ਦਰਵਾਜ਼ੇ

By Jasmeet Singh -- September 28th 2022 07:17 PM

Delhi-Kalka Shatabdi Express Automatic Doors Upgradation: ਨਵੀਂ ਦਿੱਲੀ ਤੋਂ ਕਾਲਕਾ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ। ਟਰੇਨ ਨੰਬਰ 12005/06 ਦੇ ਦਰਵਾਜ਼ੇ ਹੁਣ ਮੈਟਰੋ ਟਰੇਨ ਵਾਂਗ ਖੁੱਲ੍ਹਣਗੇ ਅਤੇ ਬੰਦ ਹੋਣਗੇ। ਰੇਲਗੱਡੀ ਦੇ ਪਲੇਟਫਾਰਮ ਤੋਂ ਨਿਕਲਣ ਤੋਂ ਪਹਿਲਾਂ ਦਰਵਾਜ਼ੇ ਆਪਣੇ ਆਪ ਬੰਦ ਹੋ ਜਾਣਗੇ, ਜਿਸ ਨੂੰ ਖੋਲ੍ਹਣਾ ਯਾਤਰੀ ਲਈ ਅਸੰਭਵ ਹੋਵੇਗਾ।

ਮੈਟਰੋ ਦੀ ਤਰਜ਼ 'ਤੇ ਸ਼ਤਾਬਦੀ ਐਕਸਪ੍ਰੈਸ ਦੇ ਕੋਚਾਂ 'ਚ ਆਟੋਮੈਟਿਕ ਡੋਰ ਸਿਸਟਮ ਦੀ ਰੀਟਰੋ ਫਿਟਮੈਂਟ ਲਗਾਈ ਗਈ ਹੈ। ਇਸ ਨਵੀਂ ਸਹੂਲਤ ਦੇ ਤਹਿਤ ਪਲੇਟਫਾਰਮ ਵਾਲੇ ਪਾਸੇ ਦਾ ਮੁੱਖ ਦਰਵਾਜ਼ਾ ਟਰੇਨ ਦੇ ਰੁਕਣ ਤੋਂ ਬਾਅਦ ਹੀ ਖੁੱਲ੍ਹੇਗਾ। ਜਿਵੇਂ ਹੀ ਰੇਲਗੱਡੀ ਸਟੇਸ਼ਨ ਤੋਂ ਰਵਾਨਾ ਹੋਵੇਗੀ ਦਰਵਾਜ਼ਾ ਆਪਣੇ ਆਪ ਬੰਦ ਹੋ ਜਾਵੇਗਾ। ਇਹ ਇਕ ਨਵਾਂ ਸਿਸਟਮ ਹੈ, ਜੋ ਹਾਦਸਿਆਂ ਨੂੰ ਰੋਕਣ ਵਿੱਚ ਕਾਫੀ ਮਦਦਗਾਰ ਸਾਬਤ ਹੋਵੇਗਾ।

ਸੁਰੱਖਿਆ ਦੇ ਨਜ਼ਰੀਏ ਤੋਂ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਤਾਂ ਜੋ ਚੋਰੀ ਅਤੇ ਲੁੱਟ ਖੋਹ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਸੁਰੱਖਿਆ ਲਈ ਦਰਵਾਜ਼ਿਆਂ ਅਤੇ ਮੁੱਖ ਸਥਾਨਾਂ 'ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਸਨ।

ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਨੇ ਕਿਸਾਨਾਂ ਤੋਂ ਮੰਗਿਆ 3 ਅਕਤੂਬਰ ਤੱਕ ਸਮਾਂ, ਕਿਸਾਨਾਂ ਵੱਲੋਂ ਧਰਨਾ ਮੁਲਤਵੀ

ਦੱਸ ਦੇਈਏ ਕਿ ਭਾਰਤੀ ਰੇਲਵੇ ਨੇ ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈਸ ਦੇ ਰੈਕ ਨੂੰ ਅਪਗ੍ਰੇਡ ਕਰਨ ਲਈ ਇਹ ਵੱਡਾ ਕਦਮ ਚੁੱਕਿਆ ਹੈ। ਜਿਸ ਤਰ੍ਹਾਂ ਮੈਟਰੋ ਚੱਲਣ ਵੇਲੇ ਦਰਵਾਜ਼ੇ ਨਹੀਂ ਖੁੱਲ੍ਹਦੇ, ਉਸੇ ਤਰ੍ਹਾਂ ਕਾਲਕਾ ਸ਼ਤਾਬਦੀ ਦੀ ਰਫ਼ਤਾਰ ਤੇਜ਼ ਹੋਣ 'ਤੇ ਦਰਵਾਜ਼ੇ ਬੰਦ ਰਹਿਣਗੇ। ਅੰਬਾਲਾ ਡਵੀਜ਼ਨ ਦੇ ਅੰਬਾਲਾ ਛਾਉਣੀ, ਚੰਡੀਗੜ੍ਹ ਅਤੇ ਕਾਲਕਾ ਸਟੇਸ਼ਨਾਂ 'ਤੇ ਇਸ ਸਬੰਧੀ ਬਕਾਇਦਾ ਐਲਾਨ ਕੀਤਾ ਜਾਵੇਗਾ। ਟਰੇਨ ਚਲਾਉਣ ਵਾਲੇ ਕਰਮਚਾਰੀਆਂ ਨੂੰ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਰੇਲਵੇ ਸੁਰੱਖਿਆ ਬਲ ਦੀ ਮਦਦ ਵੀ ਮੰਗੀ ਗਈ ਹੈ।

-PTC News

  • Share