Advertisment

ਕੋਰੋਨਾ ਮਾਮਲਿਆਂ 'ਚ ਦਿਨੋਂ ਦਿਨ ਹੋ ਰਹੀ ਗਿਰਾਵਟ ਦਰਜ

author-image
Jagroop Kaur
New Update
ਕੋਰੋਨਾ ਮਾਮਲਿਆਂ 'ਚ ਦਿਨੋਂ ਦਿਨ ਹੋ ਰਹੀ ਗਿਰਾਵਟ ਦਰਜ
Advertisment
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 576 ਨਵੇਂ ਮਰੀਜ਼ ਸਾਹਮਣੇ ਆਏ ਅਤੇ ਇਸ ਦੌਰਾਨ 103 ਮਰੀਜ਼ਾਂ ਦੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ ਨਵੇਂ ਪੀੜਤਾਂ ਤੋਂ ਵੱਧ ਰਹੀ। ਇਸ ਦੌਰਾਨ ਵਾਇਰਸ ਮੁਕਤ ਹੋਣ ਵਾਲਿਆਂ ਦੀ ਗਿਣਤੀ 1,287 ਰਹੀ। ਪੜੋ ਹੋਰ ਖਬਰਾ: DCGI ਨੇ ਭਾਰਤ ‘ਚ ਕੋਵਿਡ-19 ਵੈਕ‍ਸੀਨ ਦੀ ਵਰਤੋਂ ਨੂੰ ਲੈ ਕੇ ਜਾਰੀ ਕੀਤਾ ਨੋਟਿਸ ਦਿੱਲੀ ਵਿਚ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਣ ਨਾਲ ਸਰਗਰਮ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਦੇ ਸਿਹਤ ਮਹਿਕਮੇ ਵਲੋਂ ਜਾਰੀ ਬੁਲੇਟਿਨ ਮੁਤਾਬਕ 24 ਘੰਟਿਆਂ 'ਚ 576 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 14,27,439 ਤੱਕ ਪਹੁੰਚ ਗਈ ਹੈ| ਜਦਕਿ 1,287 ਹੋਰ ਮਰੀਜ਼ ਸਿਹਤਯਾਬ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 13,93,673 ਹੋ ਗਈ। ਇਸ ਦੌਰਾਨ 103 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ, ਜਿਸ ਨਾਲ ਮਿ੍ਰਤਕਾਂ ਦਾ ਅੰਕੜਾ 24,237 'ਤੇ ਪਹੁੰਚ ਗਿਆ। ਮਿ੍ਰਤਕਾਂ ਦੇ ਮਾਮਲੇ ਵਿਚ ਦੇਸ਼ ਭਰ 'ਚ ਦਿੱਲੀ ਤੀਜੇ ਨੰਬਰ 'ਤੇ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।-
delhi corona-virus corona covid-case-in-delhi
Advertisment

Stay updated with the latest news headlines.

Follow us:
Advertisment