ਦੀਨਾਨਗਰ ਦੇ ਇੱਕ ਖੇਤ 'ਚੋਂ ਨੌਜਵਾਨ ਦੀ ਮਿਲੀ ਲਾਸ਼
ਦੀਨਾਨਗਰ ਦੇ ਇੱਕ ਖੇਤ 'ਚੋਂ ਨੌਜਵਾਨ ਦੀ ਮਿਲੀ ਲਾਸ਼:ਦੀਨਾਨਗਰ ਵਿੱਚ ਇੱਕ ਖੇਤ 'ਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ 24 ਸਾਲਾ ਪ੍ਰਵੇਸ਼ ਕੁਮਾਰ ਪੇਸ਼ੇ ਵਜੋਂ ਡਰਾਈਵਰ ਸੀ।ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਇੱਕ ਸਾਥੀ ਬੀਤੇ ਸ਼ਨੀਵਾਰ ਨੂੰ ਘਰੋਂ ਬੁਲਾ ਕੇ ਲੈ ਗਿਆ ਸੀ।ਉਸ ਦਿਨ ਤੋਂ ਬਾਅਦ ਉਹ ਆਪਣੇ ਘਰ ਨਹੀਂ ਪਰਤਿਆ।ਅੱਜ ਉਸ ਦੀ ਲਾਸ਼ ਪਿੰਡ ਮਦਾਰਪੁਰ 'ਚ ਗੰਨਿਆਂ ਦੇ ਇੱਕ ਖੇਤ 'ਚੋਂ ਮਿਲੀ। ਐਸ.ਐੱਚ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਦੋਂ ਉਸ ਦੇ ਨਾਲ ਗਏ ਸਾਥੀਆਂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਪਿੰਡ ਮਦਾਰਪੁਰ ਤੋਂ ਗੰਨਿਆਂ ਦੇ ਖੇਤ 'ਚੋਂ ਉਸ ਦੀ ਲਾਸ਼ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਮ੍ਰਿਤਕ ਦੇ ਦੋ ਸਾਥੀ ਫੜ ਲਏ ਗਏ ਹਨ ਅਤੇ ਤੀਜੇ ਦੀ ਤਲਾਸ਼ ਕੀਤੀ ਜਾ ਰਹੀ ਹੈ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਲੜਕੇ ਨੂੰ ਜ਼ਬਰਦਸਤੀ ਫੜ ਕੇ ਨਸ਼ਾ ਕਰਾਇਆ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। -PTCNews