Thu, Jul 10, 2025
Whatsapp

ਨੌਜਵਾਨ ਨਾਲ ਕੁਟੱਮਾਰ ਕਰ ਕੇ ਦਸਤਾਰ ਤੇ ਕੇਸਾਂ ਦੀ ਕੀਤੀ ਬੇਅਦਬੀ

Reported by:  PTC News Desk  Edited by:  Jagroop Kaur -- June 04th 2021 07:54 PM -- Updated: June 04th 2021 07:57 PM
ਨੌਜਵਾਨ ਨਾਲ ਕੁਟੱਮਾਰ ਕਰ ਕੇ ਦਸਤਾਰ ਤੇ ਕੇਸਾਂ ਦੀ ਕੀਤੀ ਬੇਅਦਬੀ

ਨੌਜਵਾਨ ਨਾਲ ਕੁਟੱਮਾਰ ਕਰ ਕੇ ਦਸਤਾਰ ਤੇ ਕੇਸਾਂ ਦੀ ਕੀਤੀ ਬੇਅਦਬੀ

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਦੇ ਅਧੀਨ ਆਉਦੇ ਪਿੰਡ ਕੋਟਲਾ ਦਾ ਹੈ, ਜਿਥੋਂ ਦੇ ਮਨਪ੍ਰੀਤ ਅਤੇ ਸਹਿਜ ਪ੍ਰੀਤ ਨਾਮ ਦੇ ਨੌਜਵਾਨਾਂ ਨੂੰ ਉਹਨਾ ਦੇ ਪਿੰਡ ਦੇ ਤਿੰਨ ਨੌਜਵਾਨਾਂ ਵਲੋਂ ਕੁਝ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜਧਾਰ ਹਥਿਆਰਾਂ ਨਾਲ ਜਾਨਲੇਵਾ ਆਲਮ ਇਹ ਕਿ ਅੰਮ੍ਰਿਤਧਾਰੀ ਨੌਜਵਾਨ ਸਹਿਜਪ੍ਰੀਤ ਸਿੰਘ ਦੀ ਦਸਤਾਰ ਉਤਾਰ ਕੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ| Read More : ਭਾਸ਼ਾ ਨੂੰ ਭੱਦੀ ਕਹਿਣਾ ਪਿਆ ਭਾਰੀ, ਸਰਕਾਰ ਨੇ ਗੂਗਲ ਨੂੰ ਭੇਜਿਆ ਨੋਟਿਸ ਜਾਨਲੇਵਾ ਹਮਲੇ ਦੌਰਾਨ ਬੁਰੀ ਤਰ੍ਹਾਂ ਨਾਲ ਜਖਮੀ ਹੋਏ ਦੋਨਾਂ ਪੀੜਿਤਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾ ਕੇ ਇਲਾਜ ਕੀਤਾ ਜਾ ਰਿਹਾ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਦੋਨਾਂ ਪੀੜਿਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।ਇਸ ਸੰਬਧੀ ਥਾਣਾ ਰਾਜਾਸਾਂਸੀ ਦੇ S.H.O.ਜਸਵਿੰਦਰ ਸਿੰਘ ਨੇ ਦਸਿਆ ਕਿ ਉਹਨਾ ਕੋਲ ਹਮਲੇ ਸਬੰਧੀ ਦਰਖ਼ਾਸਤ ਆਈ ਹੈ ਜਿਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜਲਦ ਹੀ ਜਾਚ ਪੜਤਾਲ ਅਤੇ ਮੈਡੀਕਲ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। Click here to follow PTC News on Twitter


Top News view more...

Latest News view more...

PTC NETWORK
PTC NETWORK