Sun, Jun 22, 2025
Whatsapp

ਡਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ ਸਮੇਤ ਚਾਰ ਸੀਨੀਅਰ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ ਵੱਜੋਂ ਤਰੱਕੀ

Reported by:  PTC News Desk  Edited by:  Riya Bawa -- March 06th 2022 08:42 AM
ਡਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ ਸਮੇਤ ਚਾਰ ਸੀਨੀਅਰ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ ਵੱਜੋਂ ਤਰੱਕੀ

ਡਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ ਸਮੇਤ ਚਾਰ ਸੀਨੀਅਰ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ ਵੱਜੋਂ ਤਰੱਕੀ

ਜਲੰਧਰ :1997 ਬੈਚ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਵੀ.ਕੇ. ਮੀਨਾ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਸੁਪਰ ਟਾਈਮ ਸਕੇਲ ਦੇ ਪਹਿਲੇ ਰੈਂਕ ਵਿੱਚ ਪ੍ਰਮੁੱਖ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਚਾਰ ਆਈ.ਏ.ਐਸ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ ਦੇ ਅਹੁਦੇ 'ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਹਨਾਂ ਵਿੱਚ ਰਾਹੁਲ ਭੰਡਾਰੀ,  ਕ੍ਰਿਸ਼ਨ ਕੁਮਾਰ, ਸ੍ਰੀ ਵੀਰੇਂਦਰ ਕੁਮਾਰ ਮੀਨਾ ਅਤੇ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਸ਼ਾਮਲ ਹਨ। ਤਰੱਕੀ ਦੇ ਹੁਕਮਾਂ ਅਨੁਸਾਰ ਇਹ ਅਧਿਕਾਰੀ ਪਹਿਲੇ ਉਪਰਲੇ ਸੁਪਰ ਟਾਈਮ ਸਕੇਲ ਵਿੱਚ ਆਪਣੀ ਮੌਜੂਦਾ ਤਾਇਨਾਤੀ 'ਤੇ ਕੰਮ ਕਰਦੇ ਰਹਿਣਗੇ। -PTC News


Top News view more...

Latest News view more...

PTC NETWORK
PTC NETWORK