Mon, Apr 29, 2024
Whatsapp

ਖੂੰਖਾਰ ਕੁੱਤਿਆਂ ਨੇ ਨਿਹੱਥੀ ਔਰਤ ਨੂੰ ਨੋਚ ਕੇ ਖਾਧਾ, ਦੇਖੋ ਤਸਵੀਰਾਂ

Written by  Joshi -- January 14th 2018 03:14 PM
ਖੂੰਖਾਰ ਕੁੱਤਿਆਂ ਨੇ ਨਿਹੱਥੀ ਔਰਤ ਨੂੰ ਨੋਚ ਕੇ ਖਾਧਾ, ਦੇਖੋ ਤਸਵੀਰਾਂ

ਖੂੰਖਾਰ ਕੁੱਤਿਆਂ ਨੇ ਨਿਹੱਥੀ ਔਰਤ ਨੂੰ ਨੋਚ ਕੇ ਖਾਧਾ, ਦੇਖੋ ਤਸਵੀਰਾਂ

Dogs attack a woman and killed her,: ਮਜੀਠਾ ਅਤੇ ਵੇਰਕਾ ਇਲਾਕੇ ਅੰਦਰ ਪੈਂਦੇ ਇਲਾਕੇ 'ਚ ਕੁੱਤਿਆਂ ਦੇ ਕਹਿਰ ਦਾ ਸ਼ਿਕਾਰ ਹੋਈ ਰਾਣੀ ਦੇਵੀ ਦੇ ਸਿਰ ਦਾ ਸਾਂਈਂ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਚੁੱਕਾ ਹੈ, ਜਿਸ ਕਾਰਨ ਦੋ ਧੀਆਂ ਤੇ ਇੱਕ ਮੰਦਬੁੱਧੀ ਲੜਕੇ ਸਮੇਤ ਆਪਣੀ ਸੱਸ ਤੇ ਘਰ ਦਾ ਸਾਰਾ ਬੋਝ ਤੇ ਪਾਲਣ ਪੋਸ਼ਣ ਉਸਦੇ ਕੰਧਿਆਂ 'ਤੇ ਸੀ। Dogs attack a woman and killed her, ਖੂੰਖਾਰ ਕੁੱਤਿਆਂ ਨੇ ਨਿਹੱਥੀ ਔਰਤ ਨੂੰ ਨੋਚ ਕੇ ਖਾਧਾਇੱਕ ਦਰਦਨਾਕ ਘਟਨਾ 'ਚ ਰਾਣੀ ਦੇਵੀ ਫਤਿਹਗੜ ਚੂੜੀਆਂ ਦੇ ਬਿਲਕੁਲ ਨਜਦੀਕ ਪੈਂਦੇ ਮਜੀਠਾ ਤੇ ਵੇਰਕਾ ਇਲਾਕੇ ਅੰਦਰ ਪੈਂਦੇ ਇੱਕ ਡੇਰੇ ਤੇ ਜਿਮੀਦਾਰਾਂ ਦੇ ਘਰ ਮਾਘੀ ਮੋਕੇ ਪ੍ਰੋਗਰਾਮ ਲਈ ਰੋਟੀ ਬਣਾਉਣ ਜਾ ਰਹੀ ਸੀ ਤਾਂ ਰੇਲਵੇ ਲਾਈਨ ਦੇ ਨਜਦੀਕ ਸੁੰਨਸਾਨ ਥਾਂ 'ਤੇ ੨੦ ਤੋਂ ਵੱਧ ਕੁੱਤਿਆਂ ਦੇ ਇੱਕ ਝੁੰਡ ਨੇ ਉਸ 'ਤੇ ਧਾਵਾ ਬੋਲ ਕੇ ਔਰਤ ਰਾਣੀ ਦੇਵੀ ਨੂੰ ਜਮੀਨ 'ਤੇ ਸੁੱਟ ਲਿਆ । Dogs attack a woman and killed her,: ਮਿਲੀ ਜਾਣਕਾਰੀ ਅਨੁਸਾਰ, ਨਿਹੱਥੀ ਔਰਤ ਨੇ ਆਪਣੀ ਜਾਨ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਅਤੇ ਕਈ ਵਾਰ ਜਖਮੀ ਹਾਲਤ ਵਿੱਚ ਡਿੱਗੀ ਅਤੇ ਕਈ ਵਾਰ ਉਠੀ। ਪਰ ਖੂੰਖਾਰ ਕੁੱਤੇ ਉਸਨੂੰ ਝਾੜੀਆਂ ਵੱਲ ਘਸੀਟ ਕੇ ਲੈਜਾਂਦੇ ਰਹੇ, ਸਿਰ ਤੋਂ ਪੈਰਾਂ ਤੱਕ ਉਸਨੂੰ ਉਹਨਾਂ ਚਿਰ ਤੱਕ ਨੋਚਦੇ ਰਹੇ ਤੇ ਜਿਸਮ ਦਾ ਮਾਸ ਖਾਂਦੇ ਰਹੇ ਜਿੰਨਾਂ ਚਿਰ ਤੱਕ ਉੁਹ ਦਮ ਨਹੀ ਤੋੜ ਗਈ। Dogs attack a woman and killed her, ਖੂੰਖਾਰ ਕੁੱਤਿਆਂ ਨੇ ਨਿਹੱਥੀ ਔਰਤ ਨੂੰ ਨੋਚ ਕੇ ਖਾਧਾਕੁੱਤਿਆਂ ਦੇ ਕਹਿਰ ਤੋਂ ਬਾਅਦ ਘਰ ਵਿੱਚ ਜਿੱਥੇ ਮਾਤਮ ਦਾ ਮਾਹੌਲ ਉੁਤਪੰਨ ਹੋ ਗਿਆ ਹੈ ਉੱਥੇ ਇਲਾਕੇ ਦੇ ਲੋਕ ਵੀ ਇਸ ਖਤਰਨਾਕ ਘਟਨਾ ਕਰਕੇ ਦਹਿਸ਼ਤ ਤੇ ਖੌਫ ਵਿੱਚ ਦਿਖਾਈ ਦੇ ਰਹੇ ਹਨ । —PTC News


Top News view more...

Latest News view more...