Wed, May 8, 2024
Whatsapp

ਡਾ.ਚੀਮਾ ਨੇ ਆਪ ਵਿਧਾਇਕ ਸੰਦੋਆ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

Written by  Shanker Badra -- July 03rd 2018 04:56 PM -- Updated: July 03rd 2018 05:50 PM
ਡਾ.ਚੀਮਾ ਨੇ ਆਪ ਵਿਧਾਇਕ ਸੰਦੋਆ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

ਡਾ.ਚੀਮਾ ਨੇ ਆਪ ਵਿਧਾਇਕ ਸੰਦੋਆ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

ਡਾ.ਚੀਮਾ ਨੇ ਆਪ ਵਿਧਾਇਕ ਸੰਦੋਆ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ:ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਖ਼ਿਲਾਫ ਝੂਠੇ ਦੋਸ਼ ਲਾਉਣ ਵਿਰੁੱਧ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ।ਉਹਨਾਂ ਸੰਦੋਆ ਨੂੰ ਇੱਕ ਹਫ਼ਤੇ ਦੇ ਅੰਦਰ ਦੋਸ਼ਾਂ ਨੂੰ ਵਾਪਸ ਲੈਣ ਜਾਂ ਫਿਰ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਆਖਿਆ ਹੈ।Dr. Daljit Singh Cheema from AAP MLA amarjeet singh sandoa Defamation notice

ਅੱਜ ਸਾਬਕਾ ਅਕਾਲੀ ਮੰਤਰੀ ਦੀ ਤਰਫੋਂ ਵਕੀਲਾਂ ਅਰਸ਼ਦੀਪ ਸਿੰਘ ਕਲੇਰ ਅਤੇ ਭਵੀਸ਼ ਜੀਥ ਰੌਣੀ ਨੇ ਸੰਦੋਆ ਨੂੰ ਕਾਨੂੰਨੀ ਨੋਟਿਸ ਸੌਂਪ ਦਿੱਤਾ ਹੈ।ਜੇਕਰ ਆਪ ਵਿਧਾਇਕ ਡਾਕਟਰ ਚੀਮਾ ਖ਼ਿਲਾਫ ਲਾਏ ਗਏ ਦੋਸ਼ਾਂ ਨੂੰ ਵਾਪਸ ਨਹੀਂ ਲੈਂਦਾ ਅਤੇ ਇਸ ਵਾਸਤੇ ਜਨਤਕ ਤੌਰ ਤੇ ਮੁਆਫੀ ਨਹੀਂ ਮੰਗਦਾ ਤਾਂ ਉਸ ਖ਼ਿਲਾਫ ਭਾਰਤੀ ਦੰਡ ਧਾਰਾ ਦੇ ਸੈਕਸ਼ਨ 499/500/501 ਤਹਿਤ ਮਾਣਹਾਨੀ ਦਾ ਮੁਕੱਦਮਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਬਕਾ ਮੰਤਰੀ ਨੂੰ ਪਹੁੰਚਾਏ ਨੁਕਸਾਨ ਲਈ ਸਿਵਲ ਕਾਰਵਾਈ ਵੀ ਕੀਤੀ ਜਾਵੇਗੀ। Dr. Daljit Singh Cheema from AAP MLA amarjeet singh sandoa Defamation noticeਦੱਸਣਯੋਗ ਹੈ ਕਿ ਆਪ ਵਿਧਾਇਕ ਨੇ 24 ਜੂਨ ਨੂੰ ਇੱਕ ਵੀਡੀਓ ਰਾਹੀਂ ਸੋਸ਼ਲ ਮੀਡੀਆ ਉੱਤੇ ਡਾਕਟਰ ਦਲਜੀਤ ਸਿੰਘ ਚੀਮਾ ਖ਼ਿਲਾਫ ਝੂਠੇ ਅਤੇ ਈਰਖਾਪੂਰਨ ਦੋਸ਼ ਲਗਾਏ ਸਨ। -PTCNews

  • Tags

Top News view more...

Latest News view more...