Sat, Sep 12, 2026
Whatsapp

ਭਾਖੜਾ ਨਹਿਰ 'ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼

Reported by:  PTC News Desk  Edited by:  Ravinder Singh -- May 07th 2022 11:51 AM
ਭਾਖੜਾ ਨਹਿਰ 'ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼

ਭਾਖੜਾ ਨਹਿਰ 'ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼

ਰੂਪਨਗਰ: ਰੂਪਨਗਰ 'ਚ ਅੱਜ ਸਵੇਰੇ ਕਾਰ ਚਾਲਕ ਨੇ ਭਿਓਰਾ ਪੁਲ (ਰੂਪਨਗਰ-ਚੰਡੀਗੜ੍ਹ ਰੋਡ) ਦੇ ਹੇਠਾਂ ਤੋਂ ਲੰਘਦੀ ਭਾਖੜਾ ਨਹਿਰ 'ਚ ਕਾਰ ਸੁੱਟ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਗੋਤਾਖੋਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਨਹਿਰ ਵਿੱਚ ਗੋਤਾਖੋਰਾਂ ਵੱਲੋਂ ਰੱਸੀ ਵੀ ਸੁੱਟੀ ਗਈ ਪਰ ਕਾਰ ਚਾਲਕ ਬਾਹਰ ਨਹੀਂ ਆਇਆ। ਭਾਖੜਾ ਨਹਿਰ 'ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼ਗੋਤਾਖੋਰਾਂ ਨੇ ਕਾਰ ਦੇ ਡੁੱਬਣ ਤੋਂ ਪਹਿਲਾਂ ਹੀ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਚਾਲਕ ਨੇ ਕਾਰ ਦੀਆਂ ਖਿੜਕੀਆਂ ਨਹੀਂ ਖੋਲ੍ਹੀਆਂ ਜਾਂ ਨਾ ਖੋਲ੍ਹ ਪਾਇਆ। ਕਾਰ ਪੀਬੀ 65 ਮਤਲਬ ਮੁਹਾਲੀ ਜ਼ਿਲ੍ਹੇ ਦੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਰ ਵਿੱਚ ਕਿੰਨੇ ਲੋਕ ਸਵਾਰ ਸਨ। ਭਾਖੜਾ ਨਹਿਰ 'ਚ ਸੁੱਟੀ ਡਰਾਈਵਰ ਨੇ ਕਾਰ, ਗੋਤਾਖੋਰਾਂ ਨੇ ਬਾਹਰ ਕੱਢਣ ਦੀ ਕੀਤੀ ਕੋਸ਼ਿਸ਼ਇਹ ਘਟਨਾ ਸਵੇਰੇ 9 ਵਜੇ ਤੋਂ ਬਾਅਦ ਵਾਪਰੀ। ਗੋਤਾਖੋਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਭਾਖੜਾ ਨਹਿਰ ਦੇ ਪੁਲ ਦੇ ਵਿਚਕਾਰ ਪੈਦਲ ਜਾ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਕਾਰ ਨੇ ਉਸ ਵੱਲ ਆ ਕੇ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕਰ ਲਿਆ। ਇਸ ਤੋਂ ਬਾਅਦ ਕਾਰ ਚਾਲਕ ਨੇ ਪੁਲ ਪਾਰ ਕਰਨ ਤੋਂ ਬਾਅਦ ਕਾਰ ਨੂੰ ਨਹਿਰ ਦੇ ਨਾਲ ਲੱਗਦੇ ਕੱਚੇ ਫੁੱਟਪਾਥ 'ਤੇ ਲਿਜਾ ਕੇ ਨਹਿਰ ਵਿੱਚ ਸੁੱਟ ਦਿੱਤਾ। ਮੌਕੇ ਉਤੇ ਮੌਜੂਦ ਗੋਤਾਖੋਰਾਂ ਨੇ ਕਾਰ ਦੇ ਨਹਿਰ 'ਚ ਡਿੱਗਣ ਦੀ ਵੀਡੀਓ ਫੁਟੇਜ ਬਣਾਈ। ਗੋਤਾਖੋਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ। ਗੋਤਾਖੋਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਇਹ ਵੀ ਪੜ੍ਹੋ : ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਤੀ-ਪਤਨੀ ਦੀ ਮੌਤ
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK