Sun, May 5, 2024
Whatsapp

ਮੁਕਾਓ 10 ਫੁੱਟ ਲੰਮਾ ਡੋਸਾ ਤੇ ਪਾਓ 71,000 ਰੁਪਏ

Written by  Jasmeet Singh -- February 02nd 2022 07:19 PM -- Updated: February 02nd 2022 07:58 PM
ਮੁਕਾਓ 10 ਫੁੱਟ ਲੰਮਾ ਡੋਸਾ ਤੇ ਪਾਓ 71,000 ਰੁਪਏ

ਮੁਕਾਓ 10 ਫੁੱਟ ਲੰਮਾ ਡੋਸਾ ਤੇ ਪਾਓ 71,000 ਰੁਪਏ

ਨਵੀਂ ਦਿੱਲੀ: ਦਿੱਲੀ ਦੇ ਉੱਤਮ ਨਗਰ ਵਿਖੇ ਸਵਾਮੀ ਸ਼ਕਤੀ ਸਾਗਰ ਨੇ ਖਾਣ ਪੀਣ ਦੇ ਸ਼ੌਕੀਨਾਂ ਲਈ ਇੱਕ ਵਿਲੱਖਣ ਚੁਣੌਤੀ ਪੇਸ਼ ਕੀਤੀ ਹੈ। ਰੈਸਟੋਰੈਂਟ ਉਨ੍ਹਾਂ ਲੋਕਾਂ ਨੂੰ 71,000 ਰੁਪਏ ਦੀ ਇਨਾਮੀ ਰਾਸ਼ੀ ਦੇ ਰਿਹਾ ਹੈ ਜੋ ਸਿਰਫ 40 ਮਿੰਟਾਂ ਵਿੱਚ 10 ਫੁੱਟ ਲੰਮਾ ਡੋਸਾ ਖਾ ਕੇ ਮੁਕਾ ਦੇਣਗੇ। ਇਹ ਵੀ ਪੜ੍ਹੋ: ਬਿਟਕੁਆਇਨ ਅਤੇ ਈਥਰਿਅਮ ਵਰਗੇ ਕ੍ਰਿਪਟੋ ਕਦੇ ਵੀ ਕਾਨੂੰਨੀ ਟੈਂਡਰ ਨਹੀਂ ਬਣ ਸਕਦੇ: ਵਿੱਤ ਸਕੱਤਰ ਸਵਾਮੀ ਸ਼ਕਤੀ ਸਾਗਰ ਰੈਸਟੋਰੈਂਟ ਦੇ ਮਾਲਕ ਸ਼ੇਖਰ ਕੁਮਾਰ ਨੇ ਦਿੱਸਿਆ ਕਿ "ਸਾਡੇ ਰੈਸਟੋਰੈਂਟ ਵਿੱਚ 10 ਫੁੱਟ ਲੰਮਾ ਡੋਸਾ ਚੈਲੇਂਜ ਚੱਲ ਰਿਹਾ ਹੈ। ਜੇਕਰ ਕੋਈ ਵਿਅਕਤੀ 40 ਮਿੰਟਾਂ ਵਿੱਚ ਆਪਣੇ ਆਪ ਪੂਰਾ ਡੋਸਾ ਖਾ ਲੈਂਦਾ ਹੈ ਤਾਂ ਅਸੀਂ 71,000 ਰੁਪਏ ਦੀ ਇਨਾਮੀ ਰਾਸ਼ੀ ਦਾ ਚੈੱਕ ਪੇਸ਼ ਕਰਦੇ ਹਾਂ।" ਕੁਮਾਰ ਨੇ ਅੱਗੇ ਕਿਹਾ "ਅਸੀਂ ਪਹਿਲਾਂ ਛੋਟੇ ਡੋਸੇ ਬਣਾਉਂਦੇ ਸੀ। ਹਰ ਕੋਈ ਛੋਟੇ ਤੋਂ ਸ਼ੁਰੂ ਕਰਦਾ ਹੈ। ਫਿਰ ਮੈਂ ਥੋੜ੍ਹਾ ਵੱਡਾ ਡੋਸਾ ਬਣਾਉਣ ਬਾਰੇ ਸੋਚਿਆ। ਸੋਚਿਆ ਕਿ ਜੇਕਰ ਅਸੀਂ ਵੱਡਾ ਡੋਸਾ ਬਣਾਵਾਂਗੇ ਤਾਂ ਇਹ ਇੱਕ ਵੱਡੀ ਚੁਣੌਤੀ ਹੋਵੇਗੀ ਅਤੇ ਹੋਰ ਗਾਹਕ ਆਉਣਗੇ। ਇਸ ਲਈ ਮੈਂ ਕਿਹਾ ਵੱਡਾ ਤਵਾ ਬਣਾਓ ਜਿਸ 'ਤੇ ਅਸੀਂ ਵੱਡਾ ਡੋਸਾ ਬਣਾ ਸਕੀਏ ਤਾਂ ਜੋ ਲੋਕ ਚੁਣੌਤੀ ਲਈ ਆਉਣ।" ਕੁਮਾਰ ਨੇ ਅੱਗੇ ਕਿਹਾ ਕਿ 5-ਫੁੱਟ, 6-ਫੁੱਟ ਅਤੇ 8-ਫੁੱਟ ਦਾ ਤਵਾ ਆਮ ਗੱਲ ਹੈ, ਇਸ ਲਈ ਉਸਨੇ ਹੋਰ ਵੀ ਵੱਡੀ ਚੀਜ਼ ਬਾਰੇ ਸੋਚਿਆ, ਜੋ ਵੱਖਰਾ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ "ਮੈਂ ਕੁਝ ਵੱਖਰਾ ਬਣਾਉਣ ਬਾਰੇ ਸੋਚਿਆ। ਇਸ ਲਈ, ਮੈਂ ਉਸ ਥਾਂ 'ਤੇ ਗਿਆ ਜਿੱਥੇ ਤਵਾ ਬਣਾਉਂਦੇ ਸਨ ਅਤੇ ਮੈਂ ਉਨ੍ਹਾਂ ਨੂੰ 10 ਫੁੱਟ ਲੰਮਾ ਤਵਾ ਬਣਾਉਣ ਲਈ ਕਿਹਾ। ਮੇਰਾ ਤਵਾ 10 ਫੁੱਟ 4 ਇੰਚ ਦਾ ਹੈ। ਇਸ 'ਤੇ ਡੋਸਾ ਬਣਾਉਣ ਲਈ 7-8 ਮਿੰਟ ਲੱਗਦੇ ਹਨ ਜੇਕਰ ਤਵਾ ਗਰਮ ਹੋਵੇ। ਸਾਨੂੰ ਚੈਲੇਂਜ ਸ਼ੁਰੂ ਹੋਏ ਇੱਕ ਮਹੀਨਾ ਹੀ ਹੋਇਆ ਹੈ। ਹੁਣ ਤੱਕ 25-26 ਲੋਕ ਇਸ ਚੈਲੇਂਜ ਨੂੰ ਲੈ ਚੁੱਕੇ ਹਨ। ਇਸ ਚੈਲੇਂਜ ਨੂੰ ਹੁਣ ਤੱਕ ਕਿਸੇ ਨੇ ਨਹੀਂ ਜਿੱਤਿਆ ਹੈ। ਸਾਨੂੰ ਹਰ ਪਾਸੇ ਤੋਂ ਫੋਨ ਆ ਰਹੇ ਹਨ। ਸਾਡੇ ਲਈ ਮੁੱਖ ਗੱਲ ਇਹ ਹੈ ਕਿ ਅਸੀਂ ਡੋਸੇ ਦੀ ਗੁਣਵੱਤਾ 'ਤੇ ਧਿਆਨ ਕੇਂਦਰਤ ਰੱਖਦੇ ਹਾਂ।" ਇਹ ਵੀ ਪੜ੍ਹੋ: ਮੇਰੇ ਸਿਆਸਤ ਦੇ ਤਜਰਬੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣੇਗੀ: ਪ੍ਰਕਾਸ਼ ਸਿੰਘ ਬਾਦਲ ਡੋਸਾ ਚੈਲੇਂਜ ਲੈਣ ਵਾਲੇ ਗਾਹਕ ਸੁਰਿੰਦਰ ਗੁਪਤਾ ਦਾ ਕਹਿਣਾ ਸੀ ਕਿ "ਮੈਂ ਚੈਲੇਂਜ ਲਿਆ ਪਰ ਮੈਂ ਪੂਰਾ ਡੋਸਾ ਨਹੀਂ ਖਾ ਸਕਿਆ। ਮੈਂ 71,000 ਰੁਪਏ ਦਾ ਇਨਾਮ ਜਿੱਤਣ ਬਾਰੇ ਸੋਚਿਆ ਅਤੇ ਇਸ ਲਈ ਮੈਂ ਹਿੱਸਾ ਲਿਆ। ਮੈਂ ਸੋਚਿਆ ਸ਼ਾਇਦ ਮੈਂ ਡੋਸਾ ਖਤਮ ਕਰ ਲਵਾਂਗਾ। ਪਰ ਮੈਂ ਡੋਸਾ ਪੂਰਾ ਨਹੀਂ ਖਾ ਸਕਿਆ ਅਤੇ ਚੁਣੌਤੀ ਹਾਰ ਗਿਆ। ਮੈਂ ਪਿਛਲੇ 10-12 ਸਾਲਾਂ ਤੋਂ ਰੈਸਟੋਰੈਂਟ ਵਿੱਚ ਆ ਰਿਹਾ ਹਾਂ। ਮੈਂ ਡੋਸਾ ਚੱਖਿਆ ਹੈ ਅਤੇ ਇਹ ਸਵਾਦ ਹੈ, ਇਸ ਲਈ ਮੈਂ ਸੋਚਿਆ ਕਿ ਮੈਂ ਚੁਣੌਤੀ ਜਿੱਤ ਸਕਦਾ ਹਾਂ। ਪਰ ਮੈਂ ਇਸਨੂੰ ਨਹੀਂ ਖਾ ਸਕਦਾ ਸੀ। ਡੋਸੇ ਦੀ ਕੀਮਤ 1500 ਰੁਪਏ ਹੈ। ਮੈਂ ਕੁਝ ਸਮੇਂ ਤੋਂ ਇਸ ਬਾਰੇ ਸੋਚ ਰਿਹਾ ਸੀ। ਮੈਂ ਚੁਣੌਤੀ ਲੈਣ ਬਾਰੇ ਸੋਚਿਆ ਕਿ ਮੈਂ ਇਨਾਮੀ ਰਾਸ਼ੀ ਵੀ ਜਿੱਤ ਸਕਦਾ ਹਾਂ। ਹੁਣ ਮੇਰਾ ਪੂਰਾ ਪਰਿਵਾਰ ਡੋਸੇ ਨੂੰ ਪੂਰਾ ਕਰ ਰਿਹਾ ਹੈ। ਸਾਰਿਆਂ ਨੂੰ ਆਉਣਾ ਚਾਹੀਦਾ ਹੈ ਅਤੇ ਘੱਟੋ-ਘੱਟ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੀ ਉਹ ਇਸ ਚੁਣੌਤੀ ਨੂੰ ਜਿੱਤ ਸਕਦੇ ਹਨ।" -PTC News


Top News view more...

Latest News view more...