Mon, Apr 29, 2024
Whatsapp

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼

Written by  Shanker Badra -- March 22nd 2019 04:07 PM
ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼

ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼:ਨਵੀਂ ਦਿੱਲੀ : ਗੁਜਰਾਤ ਦੀ ਫਾਰਮਾ ਕੰਪਨੀ ਸਟਰਲਿੰਗ ਬਾਓਟੇਕ ਦੇ 5000 ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਈ.ਡੀ. ਨੇ ਅਲਬਾਨੀਆ ਤੋਂ ਗ੍ਰਿਫ਼ਤਾਰ ਕੀਤਾ ਹੈ।ਹਿਤੇਸ਼ ਦੇ ਖ਼ਿਲਾਫ਼ 11 ਮਾਰਚ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।ਜਾਣਕਾਰੀ ਅਨੁਸਾਰ ਹਿਤੇਸ਼ ਪਟੇਲ ਨੂੰ 20 ਮਾਰਚ ਨੂੰ ਅਲਬਾਨੀਆ 'ਚ ਰਾਸ਼ਟਰੀ ਬਿਊਰੋ ਤਿਰਾਨਾ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ।ਈ.ਡੀ. ਸੂਤਰਾਂ ਅਨੁਸਾਰ ਹਿਤੇਸ਼ ਪਟੇਲ ਨੂੰ ਜਲਦ ਹੀ ਭਾਰਤ ਵਾਪਸ ਲਿਆਉਣ ਦੀ ਆਸ ਹੈ। [caption id="attachment_272681" align="aligncenter" width="300"]ED fugitive businessman Hitesh Patel Albania Arrested
ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼[/caption] ਦੱਸ ਦੇਈਏ ਕਿ ਇਸ ਸਾਲ ਜਨਵਰੀ ਦੇ ਮਹੀਨੇ ਦਿੱਲੀ ਦੀ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਸਟਰਲਿੰਗ ਬਾਓਟੇਕ ਦੇ ਚਾਰ ਦੋਸ਼ੀਆਂ ਖਿਲਾਫ ਵਿਰੋਧੀ ਕਾਰਵਾਈ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ।ਇਸ ਤੋਂ ਬਾਅਦ ਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਸਟਰਲਿੰਗ ਬਾਓਟੇਕ ਦੇ ਦੋਸ਼ੀਆਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਸੀ। [caption id="attachment_272680" align="aligncenter" width="300"]ED fugitive businessman Hitesh Patel Albania Arrested
ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼[/caption] ਇਨ੍ਹਾਂ ਦੋਸ਼ੀਆਂ ਖਿਲਾਫ਼ ਬੈਂਕ ਤੋਂ 8100 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਦਾ ਦੋਸ਼ ਹੈ।ਐਡੀਸ਼ਨਲ ਜੱਜ ਸਤੀਸ਼ ਕੁਮਾਰ ਅਰੋੜਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਹ ਆਦੇਸ਼ ਦਿੱਤਾ ਸੀ।ਅਦਾਲਤ ਨੇ ਇਸ ਆਦੇਸ਼ ਦੇ ਬਾਅਦ ਦੋਸ਼ੀਆਂ 'ਚ ਸਟਰਲਿੰਗ ਸਮੂਹ ਦੇ ਮੁੱਖ ਪ੍ਰਮੋਟਰ ਨਿਤਿਨ ਸੰਦੇਸਰਾ, ਹਿਤੇਸ਼ ਪਟੇਲ ,ਚੇਤਨ ਸੰਦੇਸਰਾ ਅਤੇ ਦੀਪਤੀ ਸੰਦੇਸਰਾ ਖਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ। [caption id="attachment_272679" align="aligncenter" width="300"]ED fugitive businessman Hitesh Patel Albania Arrested
ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼[/caption] ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਨ੍ਹਾਂ ਚਾਰਾਂ ਦੇ ਖਿਲਾਫ਼ ਬੈਂਕ ਨਾਲ ਧੋਖਾਧੜੀ ਦਾ ਕੇਸ ਦਰਜ ਹੋ ਚੁੱਕਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਇਟਲੀ ਅਤੇ ਨਾਈਜੀਰੀਆ ਵਿਚ ਰਹਿ ਰਹੇ ਸਨ।ਇਸ ਤੋਂ ਪਹਿਲਾਂ ਅਦਾਲਤ ਨੇ ਇਨ੍ਹਾਂ 4 ਜਾਣਿਆ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਕੇ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ। [caption id="attachment_272682" align="aligncenter" width="300"]ED fugitive businessman Hitesh Patel Albania Arrested
ED ਨੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਕੀਤਾ ਗ੍ਰਿਫ਼ਤਾਰ , 8100 ਕਰੋੜ ਰੁਪਏ ਦੇ ਘਪਲੇ ਦਾ ਦੋਸ਼[/caption] ਜ਼ਿਕਰਯੋਗ ਹੈ ਕਿ ਗੁਜਰਾਤ ਦੀ ਫਾਰਮਾ ਕੰਪਨੀ ਸਟਰਲਿੰਗ ਬਾਓਟੇਕ 'ਤੇ 8100 ਕਰੋੜ ਰੁਪਏ ਦੇ ਬੈਂਕ ਕਰਜ਼ਾ ਧੋਖਾਧੜੀ ਦਾ ਦੋਸ਼ ਹੈ।ਇਹ ਆਰੋਪ ਹੈ ਕਿ ਕੰਪਨੀ ਨੇ ਆਂਧਰਾ ਬੈਂਕ ਰਾਹੀਂ ਕਰਜ਼ਾ ਲਿਆ ,ਜੋ ਬਾਅਦ 'ਚ ਗੈਰ-ਪਰਫਾਰਮਿੰਗ ਸੰਪਤੀ (ਐਨ.ਪੀ.ਏ.) ਘੋਸ਼ਣਾ ਕੀਤਾ ਗਿਆ ਸੀ।ਇਸ ਧੋਖਾਧੜੀ ਮਾਮਲੇ 'ਚ ਅਪਰਾਧਕ ਜਾਂਚ ਤੋਂ ਬਚਣ ਲਈ ਸਟਰਲਿੰਗ ਸਮੂਹ ਦੇ ਸਾਰੇ 4 ਦੋਸ਼ੀ ਦੇਸ਼ ਛੱਡ ਕੇ ਫਰਾਰ ਹੋ ਗਏ ਸਨ। -PTCNews


Top News view more...

Latest News view more...