Advertisment

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਵੇਂ ਮੁਲਜ਼ਮਾਂ ਦੀ ਹੋਈ ਐਂਟਰੀ, ਇਹ ਅਪਰਾਧੀ ਪਹਿਲਾਂ ਹੀ ਜੇਲ੍ਹ 'ਚ ਬੰਦ ਸੀ

author-image
ਜਸਮੀਤ ਸਿੰਘ
Updated On
New Update
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਵੇਂ ਮੁਲਜ਼ਮਾਂ ਦੀ ਹੋਈ ਐਂਟਰੀ, ਇਹ ਅਪਰਾਧੀ ਪਹਿਲਾਂ ਹੀ ਜੇਲ੍ਹ 'ਚ ਬੰਦ ਸੀ
Advertisment
ਚੰਡੀਗੜ੍ਹ, 18 ਜੂਨ: ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਤੋਂ ਪਤਾ ਲੱਗਿਆ ਕਿ ਮੂਸੇਵਾਲਾ ਕਤਲਕਾਂਡ ਵਿੱਚ ਇੱਕ ਹੋਰ ਨਵੇਂ ਮੁਲਜ਼ਮ ਦਾ ਨਾਂ ਸਾਹਮਣੇ ਆਇਆ ਹੈ।
Advertisment
ਇਹ ਵੀ ਪੜ੍ਹੋ: ਪੁੱਛਗਿੱਛ ਦੇ ਨਾਂ 'ਤੇ ਪੁਲਿਸ ਲਾਰੈਂਸ ਬਿਸ਼ਨੋਈ ਉਪਰ ਤਸ਼ੱਦਦ ਢਾਹ ਰਹੀ : ਐਡਵੋਕੇਟ ਵਿਸ਼ਾਲ ਚੋਪੜਾ publive-image ਹੁਣ ਇਸ ਮਾਮਲੇ ਵਿੱਚ ਮਨਮੋਹਨ ਸਿੰਘ ਮੋਹਨਾ ਨਾਮਕ ਨੌਜਵਾਨ 'ਤੇ ਪਰਚਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਮਨਮੋਹਨ ਸਿੰਘ ਮੋਹਨਾ ਨੇ ਸਿੱਧੂ ਮੂਸੇਵਾਲਾ ਦੀ ਚੋਣਾਂ ਦੌਰਾਨ ਰੇਕੀ ਕੀਤੀ ਸੀ। ਉਕਤ ਵਿਅਕਤੀ 'ਤੇ ਦੋਸ਼ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਵਿਅਕਤੀ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਮਨਮੋਹਨ ਸਿੰਘ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਪਤਾ ਲੱਗਿਆ ਕਿ ਪੰਜਾਬ ਪੁਲਿਸ ਮਨਮੋਹਨ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ, ਜਿਸ ਤੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਮਨਮੋਹਨ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹਿ ਚੁੱਕਿਆ ਹੈ। publive-image ਮੋਹਨਾ ’ਤੇ ਦਰਜਨ ਦੇ ਕਰੀਬ ਕੇਸ ਦਰਜ ਹਨ, ਇਹ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਦਰਸ਼ਨ ਸਿੰਘ ਇਰਾਦਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਰਿਮਾਂਡ 'ਤੇ ਲਿਆ ਹੈ, 14 ਜੂਨ ਨੂੰ ਪੁਲਿਸ ਉਸਨੂੰ ਪੰਜਾਬ ਲੈ ਕੇ ਆਈ ਸੀ, ਜਿਸ ਤੋਂ ਬਾਅਦ ਪੁੱਛਗਿੱਛ ਜਾਰੀ ਹੈ।
Advertisment
ਇਹ ਵੀ ਪੜ੍ਹੋ: 'ਅਗਨੀਪੱਥ' ਸਕੀਮ' ਦੇ ਵਿਰੋਧ ਨੇ ਵਧਾਇਆ ਸੂਬੇ ਦੇ ਥਰਮਲ ਪਲਾਂਟਾਂ ਦਾ ਸੰਘਰਸ਼ publive-image ਲਾਰੈਂਸ ਨੇ ਕਈ ਅਹਿਮ ਖੁਲਾਸੇ ਕੀਤੇ ਹਨ ਤੇ ਰਿਮਾਂਡ 'ਤੇ ਚੱਲ ਰਹੇ ਲਾਰੈਂਸ ਨੇ ਹੁਣ ਪੁਲਿਸ ਨੂੰ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। publive-image -PTC News-
punjab-police punjabi-news lawrence-bishnoi killing moosewala manmohan-singh-mohna
Advertisment

Stay updated with the latest news headlines.

Follow us:
Advertisment