Advertisment

ਥਾਣੇਦਾਰ ਨੂੰ ਸਮਝੌਤਾ ਕਰਵਾਉਣਾ ਪਿਆ ਮਹਿੰਗਾ, ਵਕੀਲ ਨੇ ਚਾੜ੍ਹਿਆ ਕੁਟਾਪਾ

author-image
Riya Bawa
Updated On
New Update
ਥਾਣੇਦਾਰ ਨੂੰ ਸਮਝੌਤਾ ਕਰਵਾਉਣਾ ਪਿਆ ਮਹਿੰਗਾ, ਵਕੀਲ ਨੇ ਚਾੜ੍ਹਿਆ ਕੁਟਾਪਾ
Advertisment
ਮਾਨਸਾ: ਪੰਜਾਬ ਵਿਚ ਕਤਲ ਕੁੱਟਮਾਰ ਨਾਲ ਜੁੜੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਪੰਜਾਬ ਪੁਲਿਸ ਹਮੇਸ਼ਾਂ ਹੀ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਪੁਲਿਸ ਨਾਲ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ ਜਿਥੇ ਮਾਨਸਾ ਦੇ ਥਾਣਾ ਸਿਟੀ 2 ਵਿੱਚ ਇੱਕ ਵਕੀਲ ਦੁਆਰਾ ਠਾਣੇਦਾਰ ਨੂੰ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠਾਣੇਦਾਰ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਹੈ।
Advertisment
 ਥਾਣੇਦਾਰ ਨੂੰ ਸਮਝੌਤਾ ਕਰਵਾਉਣਾ ਪਿਆ ਮਹਿੰਗਾ, ਵਕੀਲ ਨੇ ਝਾੜਿਆ ਕੁਟਾਪਾ ਦੱਸ ਦੇਈਏ ਕਿ ਮਾਨਸਾ ਸਿਟੀ 2 ਵਿੱਚ ਮਾਹੌਲ ਉਸ ਸਮੇਂ ਅਫਰਾ ਤਫਰੀ ਵਾਲਾ ਹੋ ਗਿਆ ਜਦੋਂ ਦੋ ਪਾਰਟੀਆਂ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਦੌਰਾਨ ਇਕ ਪਾਰਟੀ ਵੱਲੋਂ ਥਾਣੇਦਾਰ ਉਪਰ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਸਹਾਇਕ ਥਾਣੇਦਾਰ ਕੌਰ ਸਿੰਘ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮਾਨਸਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਵੀ ਪੜ੍ਹੋ: ਤੇਜ਼ ਹਵਾਵਾਂ ਨਾਲ ਸ੍ਰੀ ਹਰਿਮੰਦਰ ਸਾਹਿਬ 'ਚ ਉਖੜੇ ਟੈਂਟ, ਘੱਟੋ-ਘੱਟ ਤਾਪਮਾਨ 21 ਡਿਗਰੀ ਤੱਕ ਪਹੁੰਚਿਆ
Advertisment
 ਥਾਣੇਦਾਰ ਨੂੰ ਸਮਝੌਤਾ ਕਰਵਾਉਣਾ ਪਿਆ ਮਹਿੰਗਾ, ਵਕੀਲ ਨੇ ਝਾੜਿਆ ਕੁਟਾਪਾ ਮਾਨਸਾ ਦੇ ਹਸਪਤਾਲ ਵਿੱਚ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਹੈ ਕਿ ਉਹਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਸੋਨੂੰ ਤੰਵਰ ਨੂੰ ਗਿਰਫਤਾਰ ਕਰ ਲਿਆ ਹੈ। ਸਿਵਲ ਹਸਪਤਾਲ ਵਿੱਚ ਦਾਖਲ ਸਹਾਇਕ ਥਾਣੇਦਾਰ ਕੌਰ ਸਿੰਘ ਨੇ ਦੱਸਿਆ ਕਿ ਉਸ ਕੋਲ ਐਸ.ਡੀ.ਐਮ. ਮਾਨਸਾ ਤੋਂ ਇੱਕ ਦਰਖਾਸਤ ਆਈ ਸੀ, ਜਿਸ ਦੇ ਸਬੰਧ ਵਿੱਚ ਉਹ ਮਨਜੀਤ ਸਿੰਘ ਅਤੇ ਸੋਨੂੰ ਤੰਵਰ ਨੂੰ ਆਹਮੋ ਸਾਹਮਣੇ ਬਿਠਾ ਕੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੋਨੂੰ ਤੰਵਰ ਨੇ ਤੈਸ਼ ਵਿੱਚ ਆ ਕੇ ਉਸ ਤੇ ਹਮਲਾ ਕਰ ਦਿੱਤਾ।  ਥਾਣੇਦਾਰ ਨੂੰ ਸਮਝੌਤਾ ਕਰਵਾਉਣਾ ਪਿਆ ਮਹਿੰਗਾ, ਵਕੀਲ ਨੇ ਝਾੜਿਆ ਕੁਟਾਪਾ ਸਿਵਲ ਹਸਪਤਾਲ ਦੇ ਡਾਕਟਰ ਇਸਾਨ ਬਾਂਸਲ ਨੇ ਦੱਸਿਆ ਕਿ ਸਾਡੇ ਕੋਲ ਦੁਪਹਿਰ ਕਰੀਬ ਸਵਾ ਤਿੰਨ ਵਜੇ ਥਾਣੇਦਾਰ ਕੌਰ ਸਿੰਘ ਦਾਖਲ ਹੋਏ ਹਨ, ਜਿਨ੍ਹਾਂ ਦੇ ਸ਼ਰੀਰ ਤੇ ਸੱਟਾਂ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਇਲਾਜ ਜਾਰੀ ਹੈ ਅਤੇ ਪੁਲਿਸ ਨੂੰ ਸੂਚਨਾ ਭੇਜੀ ਗਈ ਹੈ। ਉਥੇ ਹੀ ਥਾਣਾ ਸਿਟੀ ਪੁਲਿਸ ਵੱਲੋਂ ਸਹਾਇਕ ਥਾਣੇਦਾਰ ਕੌਰ ਸਿੰਘ ਦੇ ਬਿਆਨਾਂ ਉਪਰ ਸੋਨੂੰ ਤੰਵਰ ਖਿਲਾਫ ਮਾਮਲਾ ਦਰਜ ਕਰ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (ਮਾਨਸਾ ਤੋਂ ਨਵਦੀਪ ਦੀ ਰਿਪੋਰਟ) publive-image -PTC News-
punjab-police punjabi-news lawyer fight-news policeman mansa police-beat
Advertisment

Stay updated with the latest news headlines.

Follow us:
Advertisment