Thu, May 2, 2024
Whatsapp

ਤੇਜ਼ੀ ਨਾਲ ਵਧ ਰਿਹੈ Fake App ਸਕੈਮ, ਇੰਝ ਪਛਾਣੋ ਕਿਹੜੀ ਐਪ ਅਸਲੀ ਤੇ ਕਿਹੜੀ ਨਕਲੀ

Written by  Baljit Singh -- June 14th 2021 07:13 PM
ਤੇਜ਼ੀ ਨਾਲ ਵਧ ਰਿਹੈ Fake App ਸਕੈਮ, ਇੰਝ ਪਛਾਣੋ ਕਿਹੜੀ ਐਪ ਅਸਲੀ ਤੇ ਕਿਹੜੀ ਨਕਲੀ

ਤੇਜ਼ੀ ਨਾਲ ਵਧ ਰਿਹੈ Fake App ਸਕੈਮ, ਇੰਝ ਪਛਾਣੋ ਕਿਹੜੀ ਐਪ ਅਸਲੀ ਤੇ ਕਿਹੜੀ ਨਕਲੀ

ਨਵੀਂ ਦਿੱਲੀ: Google Play Store ਅਤੇ Apple App Store ਉੱਤੇ ਢੇਰ ਸਾਰੀਆਂ ਐਪਸ ਮੌਜੂਦ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਐਪਸ ਅਜਿਹੀਆਂ ਵੀ ਹਨ ਜਿਨ੍ਹਾਂ ਵਿਚ ਮਾਲਵੇਅਰ ਪ੍ਰੋਗਰਾਮ ਜਾਂ ਵਾਇਰਸ ਮੌਜੂਦ ਹਨ। ਹਾਲਾਂਕਿ Appleਦੇ ਐਪ ਇਕੋਸਿਸਟਮ ਨੂੰ ਸਟਰਿਕਟ ‘ਡਿਵਲਪਰਸ’ ਵੈਰੀਫਿਕੇਸ਼ਨ ਪ੍ਰੋਸੇਸ ਦੇ ਕਾਰਨ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਇਸ ਵਿਚ ਅਜੇ ਵੀ ਨਕਲੀ ਐਪ ਮੌਜੂਦ ਹਨ। ਪੜੋ ਹੋਰ ਖਬਰਾਂ: ਵਿਦੇਸ਼ ਬੈਠੇ ਨੌਜਵਾਨ ਤੋਂ 2 ਕਰੋੜ ਦੀ ਫਿਰੌਤੀ ਮੰਗਣ ‘ਤੇ ਤਿੰਨ ਖਿਲਾਫ ਮਾਮਲਾ ਦਰਜ, ਇਕ ਗ੍ਰਿਫਤਾਰ ਸਾਈਬਰ ਸੈਲ ਨਾਲ ਜੁੜੀ ਦਿੱਲੀ ਪੁਲਿਸ ਨੇ ਸਿੰਡਿਕੇਟ ਚਲਾਉਣ ਦਾ ਪਤਾ ਲਗਾਉਣ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਖੁਲਾਸਾ ਕੀਤਾ ਕਿ ਇਹ ਮੈਲੇਸ਼ੀਅਸ ਐਪ ਚੀਨੀ ਨਾਗਰਿਕਾਂ ਦੁਆਰਾ ਧੋਖਾਧੜੀ ਲਈ ਮਲਟੀਲੈਵਲ ਮਾਰਕੀਟਿੰਗ ਮਾਡਲ ਦੀ ਵਰਤੋਂ ਕਰ ਕੇ ਚਲਾਏ ਗਏ ਸਨ। ਇਨ੍ਹਾਂ ਵਿਚੋਂ ਕੁਝ ਐਪ Google Play Store ਉੱਤੇ ਲਿਸਟਿਡ ਸਨ। ਪੜੋ ਹੋਰ ਖਬਰਾਂ: ਮੌਸਮ ਵਿਭਾਗ ਦਾ ਪੰਜਾਬ ਤੇ ਹਰਿਆਣਾ ਲਈ ਆਰੇਂਜ ਅਲਰਟ, ਤੇਜ਼ੀ ਨਾਲ ਵੱਧ ਰਿਹੈ ਮਾਨਸੂਨ Google Play Store ਅਤੇ Apple App Store ਉੱਤੇ ਨਕਲੀ ਐਪਸ ਦੀ ਪਹਿਚਾਣ ਕਿਵੇਂ ਕਰੀਏ... * ਐਪ ਦਾ ਨਾਮ ਅਤੇ ਐਪ ਸਟੋਰ ਉੱਤੇ ਐਪ ਪਬਲਿਸ਼ ਕਰਨ ਵਾਲੇ ਡਿਵਲਪਰ ਦੀ ਜਾਂਚ ਕਰੋ। * ਐਪਸ ਦੀ ਖੋਜ ਕਰਦੇ ਸਮੇਂ ਤੁਹਾਨੂੰ ਸਮਾਨ ਨਾਮਾਂ ਵਾਲੇ ਕਈ ਐਪ ਮਿਲ ਸਕਦੇ ਹਨ, ਨਾਮ ਅਤੇ ਡਿਟੇਲ ਵਿਚ ਵਰਤੋਂ ਦੀਆਂ ਗਲਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰੋ। * ਉਨ੍ਹਾਂ ਐਪਸ ਦੀ ਰਿਵਿਊ, ਰੇਟਿੰਗ ਅਤੇ ਡਾਊਨਲੋਡ ਦੀ ਗਿਣਤੀ ਚੈੱਕ ਕਰੋ, ਜਿਨ੍ਹਾਂ ਨੂੰ ਤੁਸੀਂ Google Play Store ਜਾਂ Apple App Store ਵਿਚ ਡਾਊਨਲੋਡ ਕਰਨਾ ਚਾਹੁੰਦੇ ਹੋ। * ਐਪ ਦੀ ਪਬਲਿਸ਼ ਡੇਟ ਵੇਖੋ। ਇੱਕ ਓਰਿਜਨਲ ਐਪ ਆਮਤੌਰ ਉੱਤੇ ‘ਅਪਡੇਟ ਕੀਤੀ ਗਈ’ ਤਰੀਕ ਦਿਖਾਉਂਦਾ ਹੈ। * ਤੁਸੀਂ ਕਿਸੇ ਐਪ ਦੇ ਸਕਰੀਨਸ਼ਾਟ ਵੀ ਵੇਖ ਸਕਦੇ ਹੋ। ਉਦਾਹਰਣ ਲਈ, ਅਜੀਬ ਸ਼ਬਦ ਅਤੇ ਫੋਟੋ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਐਪ ਉੱਤੇ ਭਰੋਸਾ ਕਰਨਾ ਹੈ ਜਾਂ ਨਹੀਂ। * ਇੱਕ ਹੋਰ ਜ਼ਰੂਰੀ ਚੀਜ਼ ਹੈ ਕਿ ਐਪ ਤੁਹਾਡੇ ਤੋਂ ਕਿਹੜੀ ਪਰਮੀਸ਼ਨ ਮੰਗ ਰਿਹਾ ਹੈ। ਜੇਕਰ ਐਪ ਆਡੀਓ ਅਤੇ ਬਹੁਤ ਕੁਝ ਅਕਸੈਸ ਕਰਨ ਲਈ ਕਹਿ ਰਿਹਾ ਹੈ ਤਾਂ ਪਰਮੀਸ਼ਨ ਦੇਣ ਤੋਂ ਬਚਨਾ ਬਿਹਤਰ ਹੈ। * ਤੁਸੀਂ ਬਰਾਉਜ਼ਰ ਵਿਚ ਸਟੋਰ ਦੀ ਵੈੱਬਸਾਈਟ ਉੱਤੇ ਜਾ ਸਕਦੇ ਹੋ ਅਤੇ ‘ਗੈਟ ਅਵਰ ਐਪ’ ਵਿਕਲਪ ਦੀ ਤਲਾਸ਼ ਕਰ ਸਕਦੇ ਹੋ, ਜੋ ਤੁਹਾਨੂੰ ਸਬੰਧਿਤ ਐਪ ਉੱਤੇ ਲੈ ਜਾਵੇਗਾ ਜਿੱਥੇ ਤੁਸੀਂ ਅਥੋਰਾਇਜ ਐਪ ਡਾਊਨਲੋਡ ਕਰ ਸਕੋਗੇ। -PTC News


Top News view more...

Latest News view more...