ਜਨਮ ਦਿਨ : ਜਾਣੋਂ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਅਸਲੀ ਨਾਂਅ ,ਵੀਡੀਓ ਹੋਈ ਵਾਇਰਲ

By Shanker Badra - September 25, 2019 3:09 pm

ਜਨਮ ਦਿਨ : ਜਾਣੋਂ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਅਸਲੀ ਨਾਂਅ ,ਵੀਡੀਓ ਹੋਈ ਵਾਇਰਲ:ਦਿੱਲੀ : ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੇ ਡਾਂਸ ਦੇ ਤਾਂ ਹਰ ਜਗ੍ਹਾ ਚਰਚੇ ਹਨ। ਸਪਨਾ ਚੌਧਰੀ ਜਦੋਂ ਸਟੇਜ ‘ਤੇ ਆਉਂਦੀ ਹੈ ਤਾਂ ਦਰਸ਼ਕਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਸਪਨਾ ਚੌਧਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੇ ਹਨ ਪਰ ਹੁਣ ਸਪਨਾ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਪਨਾ ਆਪਣਾ ਜਨਮ ਦਿਨ ਮਨ ਰਹੀ ਹੈ।

Famous Dancers Sapna Choudhary Birthday Celebration Cake Cutting, Viral Video ਜਨਮ ਦਿਨ : ਜਾਣੋਂ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਅਸਲੀ ਨਾਂਅ ,ਵੀਡੀਓ ਹੋਈ ਵਾਇਰਲ

ਦਰਅਸਲ 'ਚ ਸਪਨਾ ਚੌਧਰੀ ਅੱਜ ਆਪਣੇ ਪਰਿਵਾਰ ਨਾਲ ਮਿਲ ਕੇ ਆਪਣਾ 29 ਵਾਂ ਜਨਮ ਦਿਨ ਮਨਾ ਰਹੀ ਹੈ।ਹਰਿਆਣਾ ਦੇ ਰੋਹਤਕ ਵਿਚ ਜੰਮਪਲ ਸਪਨਾ ਅੱਜ ਸਟਾਰ ਬਣ ਚੁੱਕੀ ਹੈ। ਜਿਸ ਕਰਕੇ ਪ੍ਰਸ਼ੰਸਕ ਸਪਨਾ ਨੂੰ ਉਸ ਦੇ ਜਨਮ ਦਿਨ 'ਤੇ ਵਧਾਈ ਦੇ ਰਹੇ ਹਨ। ਜਿਸ ਦੀ ਇੱਕ ਵੀਡੀਓ ਸਪਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਸਪਨਾ ਕਾਫੀ ਖੁਸ਼ ਦਿਖਾਈ ਦੇ ਰਹੀ ਹੈ। ਸਪਨਾ ਚੌਧਰੀ ਦੀ ਇਸ ਪਿਆਰੀ ਵੀਡੀਓ ਨੂੰ ਉਸਦੇ ਫੈਨ ਕਲੱਬ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।

Famous Dancers Sapna Choudhary Birthday Celebration Cake Cutting, Viral Video ਜਨਮ ਦਿਨ : ਜਾਣੋਂ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਅਸਲੀ ਨਾਂਅ ,ਵੀਡੀਓ ਹੋਈ ਵਾਇਰਲ

ਸਪਨਾ ਦਾ ਅਸਲ ਨਾਮ 'ਸਪਨਾ ਚੌਧਰੀ' ਨਹੀਂ ਬਲਕਿ 'ਸੁਸ਼ਮਿਤਾ' ਹੈ। ਜਦੋਂ ਸਪਨਾ ‘ਬਿੱਗ ਬੌਸ 11’ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸਦੀ ਮਾਂ ਨੀਲਮ ਚੌਧਰੀ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ। ਉਸਦੀ ਮਾਂ ਨੇ ਸਪਨਾ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਦੱਸੀਆਂ, ਜਿਸ ਬਾਰੇ ਉਸ ਦੇ ਪ੍ਰਸ਼ੰਸਕ ਆਮ ਤੌਰ 'ਤੇ ਨਹੀਂ ਜਾਣਦੇ। ਨੀਲਮ ਚੌਧਰੀ ਨੇ ਕਿਹਾ ਕਿ ਸਪਨਾ ਦਾ ਅਸਲ ਨਾਮ ‘ਸਪਨਾ’ ਨਹੀਂ ਬਲਕਿ ‘ਸੁਸ਼ਮਿਤਾ’ ਹੈ। ਉਸਦਾ ਨਾਮ ਉਸਦੀ ਭੂਆ ਨੇ ਰੱਖਿਆ ਸੀ।

Famous Dancers Sapna Choudhary Birthday Celebration Cake Cutting, Viral Video ਜਨਮ ਦਿਨ : ਜਾਣੋਂ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਅਸਲੀ ਨਾਂਅ ,ਵੀਡੀਓ ਹੋਈ ਵਾਇਰਲ

ਸਪਨਾ ਚੌਧਰੀ ਦੇ ਜਨਮ ਦਿਨ ਦੀ ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਟਿੱਪਣੀਆਂ ਕਰ ਰਹੇ ਹਨ। ਹਾਲ ਹੀ ਵਿੱਚ ਸਪਨਾ ਦਾ ਨਵਾਂ ਹਰਿਆਣਵੀ ਗੀਤ 'ਲੂਟੇਰਾ' ਰਿਲੀਜ਼ ਹੋਇਆ ਹੈ। ਇਸ ਵੀਡੀਓ ਵਿੱਚ ਉਸਨੇ ਆਪਣੇ ਧੜਕਦੇ ਡਾਂਸ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਭੋਜਪੁਰੀ, ਪੰਜਾਬੀ, ਹਰਿਆਣਵੀ ਫਿਲਮਾਂ ਵਿਚ ਆਪਣੀ ਪਛਾਣ ਬਣਾਉਣ ਵਾਲੀ ਸਪਨਾ ਚੌਧਰੀ ਦੀ ਇਸ ਡਾਂਸ ਵੀਡੀਓ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।
-PTCNews

 

View this post on Instagram

 

Happy birthday @itssapnachoudhary ??????????????

A post shared by DESI QUEEN ?? (@isapnachaudhary) on

adv-img
adv-img