Fri, May 3, 2024
Whatsapp

ਪੰਜਾਬੀ ਲੋਕ ਗਾਇਕ 'ਕੇ ਦੀਪ' ਨੇ ਦੁਨੀਆਂ ਨੂੰ ਕਿਹਾ ਅਲਵਿਦਾ

Written by  Jagroop Kaur -- October 22nd 2020 06:48 PM -- Updated: October 22nd 2020 06:49 PM
ਪੰਜਾਬੀ ਲੋਕ ਗਾਇਕ 'ਕੇ ਦੀਪ' ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਪੰਜਾਬੀ ਲੋਕ ਗਾਇਕ 'ਕੇ ਦੀਪ' ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਪੰਜਾਬ ਦੇ ਮਸ਼ਹੂਰ ਗਾਇਕ ਤੇ ਕਮੇਡੀਅਨ ਕੇ.ਦੀਪ ਦਾ ਅੱਜ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲ ਰਹੇ ਸਨ ਅਤੇ ਹਸਪਤਾਲ ਵਿਖੇ ਜ਼ੇਰੇ ਇਲਾਜ ਚੱਲ ਰਹੇ ਸਨ। ਮਰਹੂਮ ਗਾਇਕ ਕੇ ਦੀਪ ਨੇ ਵੀਰਵਾਰ ਸ਼ਾਮ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ।K Deep: The Legendary Punjabi Singer Who Needs Our Prayersਉਨ੍ਹਾਂ ਦਾ ਅੰਤਿਮ ਸਸਕਾਰ 23 ਅਕਤੂਬਰ ਨੂੰ ਦੁਪਿਹਰ 2 ਵਜੇ ਮਾਡਲ ਟਾਊਨ ਐਕਸਟੈਂਨਸ਼ਨ ਲੁਧਿਆਣਾ ਵਿਖੇ ਹੋਵੇਗਾ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਮੇਡੀ ਮਾਈ ਮੋਹਣੋ ਅਤੇ ਪੋਸਤੀ ਤੋਂ ਇਲਾਵਾ 'ਬੜਾ ਕਰਾਰਾ ਪੂਦਨਾ', 'ਬਾਬਾ ਵੇ ਕਲਾ ਮਰੋੜ', 'ਹਮ ਛੜੇ ਵਕਤ ਕੋ ਫੜੇ', 'ਮੈਨੂੰ ਤੇਰੇ ਆਸ਼ਕਾਂ ਨੇ ਲੁੱਟਿਆ', 'ਬਾਪੂ ਵੇ ਅੱਡ ਹੁੰਨੀ ਆਂ, 'ਘੜਾ ਵੱਜਦਾ ਘੜੋਲੀ ਵੱਜਦੀ, ਨੀ ਮੈਂ ਕਮਲੀ ਆਂ, ਘੁੰਡ ਵਿੱਚ ਨਹੀਂ ਲੁੱਕਦੇ ਸੱਜਣਾਂ ਨੈਣ ਕੁੰਵਾਰੇ ਤੇ ਜੋ ਕਰਨੈ ਕਰੀ ਜਾ ਚੁੱਪ ਕਰਕੇ ਸਮੇਤ ਕੇ.ਦੀਪ ਦੇ ਗਾਏ ਸੈਂਕੜੇ ਗੀਤ ਗਾਏ ਹਨ, ਜੋ ਕਿ ਪਹਿਲਾਂ ਵਾਂਗ ਹੀ ਮਕਬੂਲ ਸਨ। Mai Mohno Posti London / K.Deep & Jagmohan Kaur / MP3 - India Town Giftsਇਸ ਮਰਹੂਮ ਗਾਇਕ ਨੇ ਪੰਜਾਬੀ ਗੀਤ ਸੰਗੀਤ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੇ ਨਾਲ ਜਗਮੋਹਨ ਕੌਰ ਦੀ ਜੋੜੀ ਨੇ ਅਣਗਿਣਤ ਸਦਾਬਹਾਰ ਗੀਤ ਦਿੱਤੇ ਜੋ ਰਹਿੰਦੀ ਦਨੀਆਂ ਤਕ ਸੁਣੇ ਜਾਂਦੇ ਰਹਿਣਗੇ। ਜਗਮੋਹਨ ਕੌਰ ਜਿੱਥੇ ਬੁਲੰਦ ਆਵਾਜ਼ ਦੀ ਮਲਿਕਾ ਵਜੋਂ ਜਾਣੀ ਜਾਂਦੀ , ਉੱਥੇ ਕੇ ਦੀਪ ਨੇ ਗਾਇਕ ਦੇ ਨਾਲ ਨਾਲ ਇਕ ਸੁਲਝੇ ਹੋਏ ਮੰਚ ਸੰਚਾਲਕ ਤੇ ਸਫਲ ਕਾਮੇਡੀਅਨ ਵਜੋਂ ਵੀ ਪਛਾਣ ਬਣਾਈ। ਇਸ ਜੋੜੀ ਨੇ ‘ਮਾਈ ਮੋਹਣੋ’ ਤੇ ‘ਪੋਸਤੀ’ ਪਾਤਰਾਂ ਦੀ ਸਿਰਜਣਾ ਕਰਕੇ ਗੀਤ ਸੰਗੀਤ ਨੂੰ ਕਾਮੇਡੀ ਰੰਗਤ ਦੇਣ ਦੀ ਨਵੀਂ ਪਿਰਤ ਵੀ ਪਾਈ।Singer K Deep is no more Singer K Deep is no moreਇਨ੍ਹਾਂ ਵੱਲੋਂ ਸਮਾਜਿਕ ਵਿਅੰਗ ਕਰਦੇ ਕਾਮੇਡੀ ਭਰਪੂਰ ਟੋਟਕਿਆਂ ਤੇ ਗੀਤ ਸੰਗੀਤ ਦੇ ਰਿਕਾਰਡ ਤਵਿਆਂ ‘ਪੋਸਤੀ ਕੈਨੇਡਾ ਵਿਚ’, ‘ਪੋਸਤੀ ਲੰਡਨ ਵਿਚ’, ‘ਪੋਸਤੀ ਇੰਗਲੈਂਡ ਵਿਚ’ ਤੇ ‘ਨਵੇਂ ਪੁਆੜੇ ਪੈ ਗਏ’ ਨੇ ਰਿਕਾਰਡ ਤੋੜ ਵਿਕਰੀ ਕੀਤੀ। ਕੇ ਦੀਪ ਇਕ ਹਰਮਫ਼ਨਮੌਲਾ ਕਲਾਕਾਰ ਸਨ ਜਿੰਨਾ ਨੇ ਸਕੂਲ ਕਾਲਜ ਦੇ ਦਿਨਾਂ ਤੋਂ ਫ਼ਿਲਮੀਂ ਗੀਤਾਂ ਦੀਆਂ ਧੁਨਾਂ, ਸਾਜ਼ਾਂ ਨੂੰ ਮੂੰਹ ਨਾਲ ਵਜਾਉਣ ਅਤੇ ਨਾਮੀਂ ਫ਼ਿਲਮ ਸਟਾਰਾਂ ਦੀ ਮਮਿੱਕਰੀ ਕਰਕੇ ਮੁੱਢਲੀ ਪਛਾਣ ਬਣਾਈ।


Top News view more...

Latest News view more...