Sun, May 5, 2024
Whatsapp

ਝੋਨੇ ਦੀ ਲਵਾਈ ਲਈ ਲੇਬਰ ਨਾ ਮਿਲਣ ਕਾਰਨ ਪ੍ਰੇਸ਼ਾਨੀ 'ਚ ਗਰੀਬ ਕਿਸਾਨ ਨੂੰ ਪਿਆ ਦਿਲ ਦਾ ਦੌਰਾ

Written by  Shanker Badra -- June 28th 2018 06:38 PM
ਝੋਨੇ ਦੀ ਲਵਾਈ ਲਈ ਲੇਬਰ ਨਾ ਮਿਲਣ ਕਾਰਨ ਪ੍ਰੇਸ਼ਾਨੀ 'ਚ ਗਰੀਬ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਝੋਨੇ ਦੀ ਲਵਾਈ ਲਈ ਲੇਬਰ ਨਾ ਮਿਲਣ ਕਾਰਨ ਪ੍ਰੇਸ਼ਾਨੀ 'ਚ ਗਰੀਬ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਝੋਨੇ ਦੀ ਲਵਾਈ ਲਈ ਲੇਬਰ ਨਾ ਮਿਲਣ ਕਾਰਨ ਪ੍ਰੇਸ਼ਾਨੀ 'ਚ ਗਰੀਬ ਕਿਸਾਨ ਨੂੰ ਪਿਆ ਦਿਲ ਦਾ ਦੌਰਾ:ਅੱਜ ਕਿਸਾਨ ਝੋਨੇ ਦੀ ਲੇਬਰ ਲਈ ਜਗ੍ਹਾ ਜਗ੍ਹਾ ਧੱਕੇ ਖਾ ਰਹੇ ਹਨ।ਕਿਸਾਨ ਕਦੇ ਸਟੇਸ਼ਨ 'ਤੇ ਕਦੀ ਬੱਸ ਅੱਡਿਆਂ 'ਤੇ ਲੇਬਰ ਨੂੰ ਲੱਭ ਰਹੇ ਹਨ।Faridkot paddy Planted labor non-availability Anxiety farmer death ਕਿਸਾਨਾਂ ਵੱਲੋਂ ਲੇਬਰ ਨੂੰ ਰਹਿਣ,ਖਾਣ ਪੀਣ ਤੋਂ ਇਲਾਵਾ ਕਈ ਸਹੂਲਤਾਂ ਦੇਣ ਦੇ ਬਾਵਜੂਦ ਨੂੰ ਲੇਬਰ ਨਹੀਂ ਮਿਲ ਰਹੀ।ਸਰਕਾਰ ਵੱਲੋਂ ਪੰਜਾਬ 'ਚ ਝੋਨਾ ਲਾਉਣ ਦੀ ਤਰੀਖ ਮਿਥਨ ਤੋਂ ਬਾਅਦ ਇਕਦਮ ਝੋਨੇ ਦੀ ਲਵਾਈ ਦਾ ਜ਼ੋਰ ਵੱਧਣ ਕਾਰਨ ਲੇਬਰ ਦੀ ਤੋੜ ਪੈ ਗਈ,ਜੋ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਬਣ ਗਈ।ਜਿਸ ਕਾਰਨ ਕਿਸਾਨ ਹੁਣ ਨਵੀ ਪ੍ਰੇਸ਼ਾਨੀ ਅਤੇ ਚਿੰਤਾ 'ਚੋ ਗੁਜ਼ਰ ਰਿਹਾ ਹੈ।Faridkot paddy Planted labor non-availability Anxiety farmer deathਅਜਿਹਾ ਹੀ ਇੱਕ ਮਾਮਲਾ ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਸਾਹਮਣੇ ਆਇਆ ਹੈ।ਜਿੱਥੇ ਇੱਕ 42 ਸਾਲਾ ਗਰੀਬ ਕਿਸਾਨ ਨਰਿੰਦਰ ਸਿੰਘ ਦੀ ਖੇਤ ਵਿੱਚ ਕੰਮ ਕਰਨ ਦੌਰਾਨ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।Faridkot paddy Planted labor non-availability Anxiety farmer death ਮ੍ਰਿਤਕ ਕਿਸਾਨ ਦੇ ਪਿਤਾ ਨੇ ਦੱਸਿਆ ਕਿ ਨਰਿੰਦਰ ਸਿੰਘ ਦੀ ਕੁਝ ਆਪਣੀ ਜਮੀਨ ਸੀ ਅਤੇ ਕੁਝ ਠੇਕੇ 'ਤੇ ਲੈ ਕੇ ਵਾਹੀ ਕਰਦਾ ਸੀ ਪ੍ਰੰਤੂ ਲੇਬਰ ਦੀ ਸਮੱਸਿਆ ਕਾਰਨ ਝੋਨਾ ਨਹੀਂ ਲੱਗ ਰਿਹਾ ਸੀ ਜਿਸ ਕਾਰਨ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਕਿਉਕਿ ਉਸਦੀ ਬੇਟੀ ਦੀ ਸ਼ਾਦੀ ਵੀ ਪੱਕੀ ਹੋ ਚੁਕੀ ਸੀ ਅਤੇ ਉਸਨੂੰ ਫਿਕਰ ਸੀ ਕਿ ਜੇਕਰ ਝੋਨਾ ਨਾ ਲੱਗਿਆ ਤਾਂ ਉਹ ਆਪਣੀ ਧੀ ਦੀ ਸ਼ਾਦੀ ਕਿਵੇ ਕਰੇਗਾ ਅਤੇ ਠੇਕੇ ਦੀ ਪੈਲੀ ਦੇ ਪੈਸੇ ਕਿਵੇਂ ਪੂਰੇ ਕਰੇਗਾ।ਉਸਨੇ ਕਿਹਾ ਕਿ ਇਸ ਸਭ 'ਚ ਛੋਟਾ ਕਿਸਾਨ ਮਰ ਰਿਹਾ ਕਿਉਕਿ ਵੱਡੇ ਕਿਸਾਨ ਨੂੰ ਤਾਂ ਲੇਬਰ ਜਲਦੀ ਮਿਲ ਜਾਂਦੀ ਹੈ ਲੇਕਿਨ ਛੋਟੇ ਕਿਸਾਨਾਂ ਵੱਲ ਲੇਬਰ ਮੂੰਹ ਨਹੀਂ ਕਰਦੀ।Faridkot paddy Planted labor non-availability Anxiety farmer death ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਨਾਂ ਨੇ ਕਿਹਾ ਕਿ ਇਹ ਬੜੀ ਅਫਸੋਸ ਵਾਲੀ ਗੱਲ ਹੈ ਕਿ ਪਹਿਲਾਂ ਕਿਸਾਨ ਕਰਜ਼ੇ ਕਾਰਨ ਮਰ ਰਹੇ ਸਨ ਪਰ ਹੁਣ ਇਹ ਪਹਿਲੀ ਨਵਾਂ ਕੇਸ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਹੈ ਜਦ ਕਿਸਾਨ ਲੇਬਰ ਨਾ ਮਿਲਣ ਕਾਰਨ ਦਿਮਾਗੀ ਪ੍ਰੇਸ਼ਾਨ ਰਹਿਣ ਲੱਗ ਪਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਝੋਨਾ ਲਾਉਣ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਉਸੇ ਸਮੇਂ ਹੀ ਹਰਿਆਣਾ ਵਿੱਚ ਵੀ ਝੋਨਾ ਲਾਉਣ ਦਾ ਸਮਾਂ ਸੀ ਜਿਸ ਕਾਰਨ ਪਰਵਾਸੀ ਲੇਬਰ ਦੀ ਕਾਫੀ ਘਾਟ ਮਿਲ ਰਹੀ ਹੈ।ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜੋ ਇਹ ਨਵੀ ਸਥਿਤੀ ਪੰਜਾਬ ਵਿੱਚ ਉਤਪਨ ਹੋ ਰਹੀ ਹੈ ਉਸ ਲਈ ਸਹੀ ਫੈਸਲੇ ਲੈਣ ਲੀਏ ਗੰਭੀਰ ਹੋਣਾ ਪਵੇਗਾ। -PTCNews


Top News view more...

Latest News view more...