ਸਿੰਘੂ ਬਾਰਡਰ 'ਤੇ ਕਿਸਾਨ ਮੋਰਚੇ 'ਚ ਡਟੇ ਪਟਿਆਲੇ ਦੇ ਝੰਡੀ ਪਿੰਡ ਦੇ ਕਿਸਾਨ ਦੀ ਹੋਈ ਮੌਤ   

By Shanker Badra - May 18, 2021 12:05 pm

ਪਟਿਆਲਾ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 6 ਮਹੀਨੇ ਹੋਣ ਵਾਲੇ ਹਨ। ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੇ ਚਲਦਿਆਂ ਦਿੱਲੀ ਕਿਸਾਨ ਮੋਰਚੇ 'ਚ ਪਟਿਆਲੇ ਦੇ ਕਿਸਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੜ੍ਹੋ ਹੋਰ ਖ਼ਬਰਾਂ : ਬਰਗਾੜੀ ਬੇਅਦਬੀ ਮਾਮਲੇ 'ਚ ਗ੍ਰਿਫ਼ਤਾਰ 6 ਮੁਲਜ਼ਮਾਂ ਨੂੰ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ  

Farmer death of Jhandi Village in Patiala death in Kisan Morcha at Singhu border delhi ਸਿੰਘੂ ਬਾਰਡਰ 'ਤੇ ਕਿਸਾਨ ਮੋਰਚੇ 'ਚ ਡਟੇ ਪਟਿਆਲੇ ਦੇ ਝੰਡੀ ਪਿੰਡ ਦੇ ਕਿਸਾਨ ਦੀ ਹੋਈ ਮੌਤ

ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪਿੰਡ ਝੰਡੀ ਦੇ ਵਸਨੀਕ ਮੇਜਰ ਖਾਨ ਦੀ ਬੀਮਾਰ ਹੋਣ ਕਾਰਣ ਮੌਤ ਹੋ ਗਈ ਹੈ ,ਜੋ ਪਿਛਲੇ ਸਾਢੇ 5 ਮਹੀਨੇ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸਿੰਘੂ ਬਾਰਡਰ 'ਤੇ ਰਹਿ ਰਿਹਾ ਸੀ। ਮੇਜਰ ਖਾਨ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਨਾਲ ਡਟਿਆ ਹੋਇਆ ਸੀ। ਮੇਜਰ ਖਾਨ ਖੁਦ ਕਿਸਾਨ ਵੀ ਨਹੀਂ ਸੀ। ਮੇਜਰ ਕੋਲ ਕੋਈ ਜ਼ਮੀਨ ਨਹੀਂ ਸੀ।

Farmer death of Jhandi Village in Patiala death in Kisan Morcha at Singhu border delhi ਸਿੰਘੂ ਬਾਰਡਰ 'ਤੇ ਕਿਸਾਨ ਮੋਰਚੇ 'ਚ ਡਟੇ ਪਟਿਆਲੇ ਦੇ ਝੰਡੀ ਪਿੰਡ ਦੇ ਕਿਸਾਨ ਦੀ ਹੋਈ ਮੌਤ

ਮੇਜਰ ਖਾਨ ਸਾਬਕਾ ਫ਼ੌਜੀ ਸੀ ਪਰ ਉਹ ਅਗਸਤ 2020 ਤੋਂ ਹੀ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਕਿਸਾਨੀ ਮੰਗਾਂ ਲਈ ਸਿੰਘੂ ਬਾਰਡਰ 'ਤੇ ਡਟਿਆ ਹੋਇਆ ਸੀ।ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾ. ਦਰਸ਼ਨ ਪਾਲ, ਗੁਰਮੀਤ ਸਿੰਘ ਦਿੱਤੂਪੁਰ, ਅਵਤਾਰ ਕੋਹਲੀ, ਜਗਮੋਹਨ ਸਿੰਘ, ਅਤੇ ਹੋਰ ਕਈ ਜਥੇਬੰਦੀਆਂ ਅਤੇ ਮੈਂਬਰਾਂ ਨੇ ਮੇਜਰ ਖਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

Farmer death of Jhandi Village in Patiala death in Kisan Morcha at Singhu border delhi ਸਿੰਘੂ ਬਾਰਡਰ 'ਤੇ ਕਿਸਾਨ ਮੋਰਚੇ 'ਚ ਡਟੇ ਪਟਿਆਲੇ ਦੇ ਝੰਡੀ ਪਿੰਡ ਦੇ ਕਿਸਾਨ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ

ਦੱਸਿਆ ਜਾਂਦਾ ਹੈ ਕਿ ਮੇਜਰ ਖਾਨ 26 ਨਵੰਬਰ ਤੋਂ ਬਾਅਦ ਇਕ ਵਾਰ ਵੀ ਘਰ ਨਹੀਂ ਗਿਆ ਅਤੇ ਲਗਾਤਾਰ ਸਿੰਘੂ-ਬਾਰਡਰ 'ਤੇ ਡਟਿਆ ਹੋਇਆ ਸੀ। ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂਆਂ 'ਚ ਡੂੰਘਾ ਸੋਗ ਹੈ। ਉਨ੍ਹਾਂ ਦੀ ਸ਼ਹੀਦੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਹਮੇਸ਼ਾਂ ਯਾਦ ਰੱਖਣਗੇ। ਉਹਨਾਂ ਦੀ ਇੱਛਾ ਸੀ ਕਿ ਉਹ ਘੋਲ਼ ਜਿੱਤ ਕੇ ਹੀ ਘਰ ਵਾਪਸ ਆਉਣਗੇ।
-PTCNews

adv-img
adv-img