ਭਾਜਪਾ ਆਗੂਆਂ ਦੀ ਭਿਣਕ ਪੈਣ ਉੱਤੇ ਕਿਸਾਨਾਂ ਸੰਗਰੂਰ ਪੁਲਿਸ ਸਟੇਸ਼ਨ ਅੱਗੇ ਲਾਇਆ ਧਰਨਾ

By Baljit Singh - July 13, 2021 6:07 pm

ਸੰਗਰੂਰ: ਪੰਜਾਬ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ 'ਤੇ ਹੋ ਰਹੇ ਹਮਲਿਆਂ ਦੇ ਖ਼ਿਲਾਫ਼ ਅੱਜ ਜ਼ਿਲ੍ਹਾ ਪੁਲਿਸ ਲਾਇਨ ਵਿਚ ਪ੍ਰਦਰਸ਼ਨ ਕਰਨ ਆਏ ਭਾਜਪਾ ਆਗੂਆਂ ਬਾਰੇ ਭਿਣਕ ਪੈਣ 'ਤੇ ਵੱਡੀ ਗਿਣਤੀ ਵਿਚ ਕਿਸਾਨ ਬੀ. ਕੇ. ਯੂ. ਏਕਤਾ ਓਗਰਾਹਾ ਦੇ ਝੰਡੇ ਹੇਠ ਪੁਲਿਸ ਲਾਇਨ ਪੁੱਜ ਗਏ ਹਨ ਅਤੇ ਦੋਨਾਂ ਗੇਟਾਂ 'ਤੇ ਧਰਨਾ ਸ਼ੁਰੂ ਕਰ ਦਿੱਤਾ ਹੈ।

ਪੜੋ ਹੋਰ ਖਬਰਾਂ: ਇਸ ਤਰੀਕ ਤੋਂ ਖੁੱਲਣਗੇ ਸਕੂਲ, ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਐਲਾਨ

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਤੋਂ ਬਾਅਦ ਪੰਜਾਬ ਵਿਚ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਹੈ। ਕਈ ਥਾਂਈਂ ਭਾਜਪਾ ਆਗੂਆਂ ਨੂੰ ਕਿਸਾਨਾਂ ਵਲੋਂ ਘੇਰਿਆ ਜਾ ਚੁੱਕਿਆ ਹੈ। ਰਾਜਪੁਰਾ ਵਿਚ ਬੀਤੇ ਦਿਨ ਭਾਜਪਾ ਆਗੂਆਂ ਦੇ ਵਿਰੋਧ ਤੋਂ ਬਾਅਦ ਮੌਕੇ ਉੱਤੇ ਝੜਪ ਹੋ ਗਈ ਸੀ।

ਪੜੋ ਹੋਰ ਖਬਰਾਂ: ਕੈਪਟਨ ਸਰਕਾਰ ਦੀਆਂ ਨਾਕਾਮੀਆਂ ਕਾਰਨ ਉਦਯੋਗਪਤੀ ਯੂ.ਪੀ. ਵੱਲ ਤੁਰੇ : ਅਕਾਲੀ ਦਲ

ਰਾਜਪੁਰਾ ਵਿਚ ਹੋਈ ਝੜਪ ਤੋਂ ਬਾਅਦ ਕਾਂਸਟੇਬਲ ਭੁਪਿੰਦਰ ਸਿੰਘ ਦੇ ਬਿਆਨਾਂ ‘ਤੇ ਮਨਜੀਤ ਘੁੰਮਣਾ, ਹੈਪੀ ਹਸਨਪੁਰ ਅਤੇ ਵਿਵੇਕ ਜ਼ੀਰਕਪੁਰ ਤੋਂ ਇਲਾਵਾ 150 ਅਣਪਛਾਤੇ ਲੋਕਾਂ ਨੂੰ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 45 ਕਰੋੜ ਰੁਪਏ ਜਾਰੀ: ਰੰਧਾਵਾ

-PTC News

adv-img
adv-img