Fri, Apr 19, 2024
Whatsapp

ਇਸ ਤਰੀਕ ਤੋਂ ਖੁੱਲਣਗੇ ਸਕੂਲ, ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਐਲਾਨ

Written by  Baljit Singh -- July 13th 2021 05:19 PM -- Updated: July 13th 2021 05:35 PM
ਇਸ ਤਰੀਕ ਤੋਂ ਖੁੱਲਣਗੇ ਸਕੂਲ, ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਐਲਾਨ

ਇਸ ਤਰੀਕ ਤੋਂ ਖੁੱਲਣਗੇ ਸਕੂਲ, ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤਾ ਐਲਾਨ

ਚੰਡੀਗੜ੍ਹ: ਕੋਰੋਨਾ ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਆਨਲਾਈਨ ਕਲਾਸਾਂ ਰਾਹੀਂ ਪੜਾਈ ਸਾਰ ਰਹੇ ਵਿਦਿਆਰਥੀਆਂ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਲਿਆ। ਪ੍ਰਸ਼ਾਸਨ ਨੇ 19 ਜੁਲਾਈ ਤੋਂ 9ਵੀਂ ਤੋਂ 12ਵੀਂ ਦੀਆਂ ਕਲਾਸਾਂ ਦੇ ਬੱਚਿਆਂ ਲਈ ਸਕੂਲ ਖੋਲਣ ਦਾ ਐਲਾਨ ਕੀਤਾ ਹੈ। ਪੜੋ ਹੋਰ ਖਬਰਾਂ: ਵਾਤਾਵਰਣ ‘ਚ 52 ਫੀਸਦੀ ਪ੍ਰਦੂਸ਼ਣ ਸਿਰਫ 25 ਸ਼ਹਿਰਾਂ ਤੋਂ, ਇਕੱਲੇ ਚੀਨ ਦੇ ਹਨ 23 ਸ਼ਹਿਰ ਇਸ ਦੌਰਾਨ ਪ੍ਰਸ਼ਾਸਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਬਾਕੀ ਕਲਾਸਾਂ ਲਈ ਅਜੇ ਆਨਲਾਈਨ ਪੜਾਈ ਜਾਰੀ ਰਹੇਗੀ। ਸਕੂਲ ਵਿਚ ਕੋਰੋਨਾ ਪ੍ਰੋਟੋਕਾਲ ਦੀ ਪੂਰਾ ਧਿਆਨ ਰੱਖਿਆ ਜਾਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਕਿਹਾ ਕਿ ਕੋਚਿੰਗ ਇੰਸਟੀਚਿਊਟ ਵੀ ਮੁੜ ਤੋਂ 19 ਜੁਲਾਈ ਤੋਂ ਖੋਲੇ ਜਾ ਸਕਦੇ ਹਨ। ਇਸ ਦੌਰਾਨ ਯੋਗ ਵਿਦਿਆਰਥੀਆਂ ਤੇ ਸਟਾਫ ਦੇ ਮੈਂਬਰਾਂ ਨੂੰ ਘੱਟ ਤੋਂ ਘੱਟ ਕੋਰੋਨਾ ਵਾਇਰਸ ਦੀ ਇਕ ਵੈਕਸੀਨ ਲੱਗੀ ਹੋਣੀ ਲਾਜ਼ਮੀ ਹੈ। ਪੜੋ ਹੋਰ ਖਬਰਾਂ: ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ ਵਾਲੇ ਯੂ.ਪੀ. ਦੇ ਖਿਡਾਰੀਆਂ ਨੂੰ ਇਨਾਮ 'ਚ ਮਿਲਣਗੇ 6 ਕਰੋੜ ਰੁਪਏ ਇਸ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਪਾ ਤੇ ਸਿਨੇਮਾਘਰਾਂ ਨੂੰ ਵੀ ਖੋਲਣ ਦੀ ਆਗਿਆ ਦਿੱਤੀ ਗਈ ਹੈ। ਸਪਾਅ ਤੇ ਸਿਨੇਮਾਘਰ ਕੋਰੋਨਾ ਪ੍ਰੋਟੋਕਾਲ ਦੇ ਨਾਲ 50 ਫੀਸਦੀ ਕਪੈਸਟੀ ਨਾਲ ਆਪਣਾ ਕੰਮ ਜਾਰੀ ਰੱਖ ਸਕਣਗੇ। ਪੜੋ ਹੋਰ ਖਬਰਾਂ: ਇੰਦੌਰ ਪੁਲਿਸ ਦੀ ਵੈੱਬਸਾਈਟ ਹੈਕ, ਪ੍ਰਧਾਨ ਮੰਤਰੀ ਬਾਰੇ ਵਰਤੀ ਇਤਰਾਜ਼ਯੋਗ ਸ਼ਬਦਾਵਲੀ -PTC News


Top News view more...

Latest News view more...