Tue, May 14, 2024
Whatsapp

ਪਿਹੋਵਾ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ, ਪਾਣੀ ਦੀਆਂ ਬੁਛਾਰਾਂ ਤੇ ਬੈਰੀਕੈਡ ਤੋੜ ਕੇ ਅੱਗੇ ਵਧੇ ਕਿਸਾਨ

Written by  Shanker Badra -- November 26th 2020 02:53 PM
ਪਿਹੋਵਾ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ, ਪਾਣੀ ਦੀਆਂ ਬੁਛਾਰਾਂ ਤੇ ਬੈਰੀਕੈਡ ਤੋੜ ਕੇ ਅੱਗੇ ਵਧੇ ਕਿਸਾਨ

ਪਿਹੋਵਾ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ, ਪਾਣੀ ਦੀਆਂ ਬੁਛਾਰਾਂ ਤੇ ਬੈਰੀਕੈਡ ਤੋੜ ਕੇ ਅੱਗੇ ਵਧੇ ਕਿਸਾਨ

ਪਿਹੋਵਾ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ, ਪਾਣੀ ਦੀਆਂ ਬੁਛਾਰਾਂ ਤੇ ਬੈਰੀਕੈਡ ਤੋੜ ਕੇ ਅੱਗੇ ਵਧੇ ਕਿਸਾਨ: ਪਿਹੋਵਾ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ 'ਚ ਵੱਡਾ ਅੰਦੋਲਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਗੁੱਸਾ ਭੜਕ ਗਿਆ ਹੈ। ਜਿਸ ਦੇ ਲਈ ਕਿਸਾਨ ਬੁੱਧਵਾਰ ਤੋਂ ਟਰੈਕਟਰ -ਟਰਾਲੀਆਂ ‘ਚ ਤੰਬੂ ਅਤੇ ਰਾਸ਼ਨ ਸਮੱਗਰੀ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ। [caption id="attachment_452672" align="aligncenter" width="300"]Farmers Protest In Delhi : Farmers Break Police barricades At the Pehowa border ਪਿਹੋਵਾ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ , ਪਾਣੀ ਦੀਆਂ ਬੁਛਾਰਾਂਤੇ ਬੈਰੀਕੈਡ ਤੋੜ ਕੇ ਅੱਗੇ ਵਧੇ ਕਿਸਾਨ[/caption] ਸ਼ੰਭੂ ਬਾਰਡਰ 'ਤੇ ਮੋਰਚਾ ਫ਼ਤਹਿ ਕਰਨ ਤੋਂ ਬਾਅਦ ਕਿਸਾਨਾਂ ਨੇ ਪਿਹੋਵਾ ਬਾਰਡਰ 'ਤੇ ਵੀ ਪੁਲਿਸ ਰੋਕਾਂ ਤੋੜ ਦਿੱਤੀਆਂ ਹਨ।ਪਟਿਆਲਾ ਤੇ ਪਿਹੋਵਾ ਬਾਰਡਰ ਜੋ ਹਰਿਆਣੇ ਦੇ ਨਾਲ ਲੱਗਦਾ ਹੈ, ਉੱਥੇ ਵੀ ਕਿਸਾਨਾਂ ਵੱਲੋਂ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਬੁਛਾਰਾਂ ਕੀਤੀਆਂ ਗਈਆਂ ਹਨ।   ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਵੱਡੇ-ਵੱਡੇ ਪੱਥਰਾਂ ਦੇ ਉੱਪਰ ਮਿੱਟੀ ਦੇ 10-10 ਫੁੱਟ ਉੱਚੇ ਢੇਰ ਲਾ ਦਿੱਤੇ ਹਨ ਤਾਂ ਕਿ ਕਿਸਾਨ ਹਰਿਆਣਾ 'ਚ ਦਾਖਲ ਨਾ ਹੋ ਸਕਣ। ਇਹ ਵੀ ਪੜ੍ਹੋ  :ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਕਾਫ਼ਲੇ ਨਾਲ ਵੱਡਾ ਹਾਦਸਾ ਵਾਪਰਿਆ , ਬੱਸ ਅਤੇ ਟਰੱਕ ਨਾਲ ਹੋਈ ਟੱਕਰ [caption id="attachment_452670" align="aligncenter" width="300"]Farmers Protest In Delhi : Farmers Break Police barricades At the Pehowa border ਪਿਹੋਵਾ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ , ਪਾਣੀ ਦੀਆਂ ਬੁਛਾਰਾਂਤੇ ਬੈਰੀਕੈਡ ਤੋੜ ਕੇ ਅੱਗੇ ਵਧੇ ਕਿਸਾਨ[/caption] ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪਰ ਕਿਸਾਨਾਂ ਨੇ ਬੈਰੀਕੇਡ ਚੁੱਕ ਕੇ ਰਿਆ 'ਚ ਸੁੱਟ ਦਿੱਤੇ ਹਨ ਪਰ ਕਈ ਥਾਵਾਂ 'ਤੇ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ ਹਨ।ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਸ਼ੰਭੂ ਮੋਰਚਾ ਫ਼ਤਹਿ ਕੀਤਾ ਹੈ। ਇਸ ਦੌਰਾਨ ਪੁਲਿਸ ਨਾਲ ਝੜਪ ਤੋਂ ਬਾਅਦ ਵੱਡੀ ਗਿਣਤੀ 'ਚ ਕਿਸਾਨ ਪੁਲਿਸ ਬੈਰੀਕੇਡ ਤੋੜ ਕੇ ਹਰਿਆਣਾ 'ਚ ਦਾਖ਼ਲ ਹੋ ਗਏ ਹਨ। [caption id="attachment_452671" align="aligncenter" width="300"]Farmers Protest In Delhi : Farmers Break Police barricades At the Pehowa border ਪਿਹੋਵਾ ਬਾਰਡਰ 'ਤੇ ਡਟੇ ਪੰਜਾਬ ਦੇ ਕਿਸਾਨ , ਪਾਣੀ ਦੀਆਂ ਬੁਛਾਰਾਂਤੇ ਬੈਰੀਕੈਡ ਤੋੜ ਕੇ ਅੱਗੇ ਵਧੇ ਕਿਸਾਨ[/caption] ਹਰਿਆਣਾ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਸ਼ੰਭੂ ਬਾਰਡਰ ਸੀਲ ਕੀਤਾ ਗਿਆ ਸੀ। ਜਦੋਂ ਕਿਸਾਨ ਅੱਗੇ ਦਿੱਲੀ ਵੱਲ ਵੱਧਣ ਲੱਗੇ ਤਾਂ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਕਿਸਾਨਾਂ ਨੇ ਪੁਲਿਸ ਦੇ ਬੈਰੀਕੇਡ ਤੋੜ ਕੇ ਨਹਿਰ 'ਚ ਸੁੱਟ ਦਿੱਤੇ ਹਨ ਅਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀ ਤੇ ਪੁਲਿਸ ਨੇ ਕਿਸਾਨਾਂ 'ਤੇ ਅਥਰੂ ਗੈਸ ਦੇ ਗੋਲੇ ਛੱਡੇ ਹਨ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਜ਼ਬਰਦਸਤ ਹੰਗਾਮਾ ਦੇਖਿਆ ਗਿਆ ਹੈ। -PTCNews


Top News view more...

Latest News view more...