ਫਾਰਮ ਹਾਊਸ 'ਤੇ ਰੇਵ ਪਾਰਟੀ 'ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ , 200 ਮੁੰਡੇ-ਕੁੜੀਆਂ ਕਾਬੂ
ਫਾਰਮ ਹਾਊਸ 'ਤੇ ਰੇਵ ਪਾਰਟੀ 'ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ , 200 ਮੁੰਡੇ-ਕੁੜੀਆਂ ਕਾਬੂ:ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ-126 ਸਥਿਤ ਫਾਰਮ ਹਾਊਸ 'ਚ ਪੁਲਿਸ ਨੇ ਛਾਪਾ ਮਾਰਿਆ ਹੈ।ਇਸ ਦੌਰਾਨ ਫਾਰਮ ਹਾਊਸ ਵਿੱਚ ਰੇਵ ਪਾਰਟੀ ਚੱਲ ਰਹੀ ਸੀ।ਓਥੋਂ ਪੁਲਿਸ ਨੇ 161 ਲੜਕਿਆਂ ਅਤੇ 31 ਲੜਕੀਆਂ ਨੂੰ ਕਾਬੂ ਕੀਤਾ ਹੈ।ਇਹ ਪਾਰਟੀ ਡੂਬ ਖੇਤਰ ਵਿੱਚ ਬਣੇ ਫਾਰਮ ਹਾਊਸ ਵਿੱਚ ਚੱਲ ਰਹੀ ਸੀ।ਇਸ ਪਾਰਟੀ ਵਿੱਚ ਹੁੱਕਾ, ਹੋਰ ਨਸ਼ੀਲੇ ਪਦਾਰਥ ਤੇ ਦਿੱਲੀ-ਹਰਿਆਣਾ ਤੋਂ ਲਿਆਂਦੀ ਸ਼ਰਾਬ ਪਿਆਈ ਜਾ ਰਹੀ ਸੀ।ਇਨ੍ਹਾਂ ਲੋਕਾਂ ਕੋਲ ਆਬਕਾਰੀ ਵਿਭਾਗ ਦੀ ਮਨਜ਼ੂਰੀ ਵੀ ਨਹੀਂ ਸੀ। [caption id="attachment_292307" align="aligncenter" width="300"] ਫਾਰਮ ਹਾਊਸ 'ਤੇ ਰੇਵ ਪਾਰਟੀ 'ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ , 200 ਮੁੰਡੇ-ਕੁੜੀਆਂ ਕਾਬੂ[/caption] ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਰਾਤ ਦੇਰ ਇਲਾਕੇ 'ਚ ਰੇਵ ਪਾਰਟੀ ਹੋਣ ਦੀ ਸੂਚਨਾ ਮਿਲੀ ਸੀ।ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਛਾਪਾ ਮਾਰ ਕੇ 200 ਮੁੰਡੇ-ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਵੱਲੋਂ ਗ੍ਰਿਫ਼ਤਾਰ ਮੁੰਡੇ ਅਤੇ ਕੁੜੀਆਂ ਕੌਮੀ ਰਾਜਧਾਨੀ ਖੇਤਰ ਨਾਲ ਸੰਬੰਧਿਤ ਹਨ ਅਤੇ ਕੁਝ ਮੁੰਡੇ ਅਤੇ ਕੁੜੀਆਂ ਅਜੇ ਪੜ੍ਹਦੇ ਹਨ। [caption id="attachment_292311" align="aligncenter" width="300"] ਫਾਰਮ ਹਾਊਸ 'ਤੇ ਰੇਵ ਪਾਰਟੀ 'ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ , 200 ਮੁੰਡੇ-ਕੁੜੀਆਂ ਕਾਬੂ[/caption] ਦਿੱਲੀ-ਐਨਸੀਆਰ ਦੇ ਫਾਰਮ ਹਾਊਸ 'ਤੇ ਪੁਲਿਸ ਕਈ ਵਾਰ ਛਾਪਾ ਮਾਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਇੱਥੇ ਰੇਵ ਪਾਰਟੀਆਂ 'ਤੇ ਲਗਾਮ ਨਹੀਂ ਲਾ ਸਕੀ।ਰੇਵ ਪਾਰਟੀ ਨਸ਼ਿਆਂ ਲਈ ਮਸ਼ਹੂਰ ਹੈ।ਇਸ ਦੌਰਾਨ ਪੁਲਿਸ ਨੇ ਫਾਰਮ ਹਾਊਸ ਦੇ ਮਾਲਕ ਅਮਿਤ ਤਿਆਗੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਸਾਰੇ ਕੁੜੀਆਂ-ਮੁੰਡਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। [caption id="attachment_292305" align="aligncenter" width="300"] ਫਾਰਮ ਹਾਊਸ 'ਤੇ ਰੇਵ ਪਾਰਟੀ 'ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ , 200 ਮੁੰਡੇ-ਕੁੜੀਆਂ ਕਾਬੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਿਹਾਰ ਦੇ ਮੁਜ਼ੱਫਰਪੁਰ ਵਿੱਚ ਲੋਕ ਸਭਾ ਦੀਆਂ ਚੋਣਾਂ ਮਗਰੋਂ ਹੋਟਲ ’ਚੋਂ ਮਿਲੀਆਂ EVM ਮਸ਼ੀਨਾਂ [caption id="attachment_292306" align="aligncenter" width="300"] ਫਾਰਮ ਹਾਊਸ 'ਤੇ ਰੇਵ ਪਾਰਟੀ 'ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ , 200 ਮੁੰਡੇ-ਕੁੜੀਆਂ ਕਾਬੂ[/caption] ਦੱਸ ਦੇਈਏ ਕਿ ਪ੍ਰਬੰਧਕਾਂ ਨੇ ਫਾਰਮ ਹਾਊਸ ਦੇ ਗੇਟ 'ਤੇ ਦੋ ਲੋਕਾਂ ਨੂੰ ਨਿਗਰਾਨੀ ਲਈ ਖੜ੍ਹਾ ਕੀਤਾ ਸੀ।ਇਹ ਲੋਕ ਬਾਹਰ ਦੇ ਮਾਹੌਲ ਬਾਰੇ ਤੁਰੰਤ ਪ੍ਰਬੰਧਕਾਂ ਨੂੰ ਸੂਚਨਾ ਦਿੰਦੇ ਸਨ।ਜਦੋਂ ਪੁਲਿਸ ਫ਼ਾਰਮ ਹਾਊਸ ਦੇ ਗੇਟ 'ਤੇ ਪੁੱਜੀ ਤਾਂ ਬਾਹਰ ਖੜੇ ਇਨ੍ਹਾਂ ਨਿਗਰਾਨਕਾਰਾਂ ਨੇ ਇਸਦੀ ਜਾਣਕਾਰੀ ਅੰਦਰ ਇਕ ਪ੍ਰਬੰਧਕ ਨੂੰ ਦਿੱਤੀ ,ਜਿਸ ਤੋਂ ਬਾਅਦ ਅੰਦਰ ਪਾਰਟੀ ਕਰ ਰਹੇ ਲੋਕ ਹੈਰਾਨ ਰਹਿ ਗਏ ਸਨ।ਓਥੇ ਫਾਰਮ ਹਾਊਸ 'ਚ ਬਣੇ ਤਿੰਨ ਕਮਰਿਆਂ 'ਚ ਲੜਕੇ-ਲੜਕੀਆਂ ਸਨ।ਇਨ੍ਹਾਂ ਕਮਰਿਆਂ 'ਚ ਦੇਹ-ਵਪਾਰ ਦਾ ਧੰਦਾ ਚੱਲ ਰਿਹਾ ਸੀ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ