ਧੱਕੇਸ਼ਾਹੀ ਵਿਰੁੱਧ ਫਾਸਟਵੇਅ ਕੇਬਲ ਅਪਰੇਟਰ ਸੜਕਾਂ ਉਪਰ ਉੱਤਰੇ
ਇਸ ਤੋਂ ਬਾਅਦ ਫਾਸਟਵੇਅ ਕੇਬਲ ਅਪਰੇਟਰਾਂ ਦਾ ਵਫ਼ਦ ਜਲੰਧਰ ਪੁਲਿਸ ਕਮਿਸ਼ਨਰ ਨੂੰ ਮਿਲਿਆ ਤੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਨੇ ਡੀਐੱਸ ਨੈਟਵਰਕ ਉਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ। ਪੁਲਿਸ ਕਮਿਸ਼ਨਰ ਨੇ ਫਾਸਟਵੇਅ ਕੇਬਲ ਅਪਰੇਟਰਾਂ ਨੂੰ ਦੋ ਦਿਨ ਦੇ ਅੰਦਰ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਸੰਜੀਤ ਸਿੰਘ ਗਿੱਲ ਸੂਬਾ ਪ੍ਰਧਾਨ ਕੇਬਲ ਟੀਵੀ ਅਪ੍ਰੇਟਰ ਐਸੋਸੀਏਸ਼ਨ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਜੇ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਲਾਵਾਂਗੇ ਤੇ ਫਿਰ ਕੰਮਕਾਜ ਠੱਪ ਕਰਕੇ TRAI ਨੂੰ ਚਾਬੀਆਂ ਸੌਂਪਾਂਗੇ।
-PTC News
ਇਹ ਵੀ ਪੜ੍ਹੋ : ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 316ਵਾਂ ਸੰਪੂਰਨਤਾ ਦਿਵਸ