ਫਿਰੋਜ਼ਪੁਰ: ਅਣਪਛਾਤਿਆਂ ਵੱਲੋਂ ਗੰਨ ਦੀ ਨੋਕ 'ਤੇ ਖੋਈ ਕਾਰ, ਹੋਏ ਫਰਾਰ, ਘਟਨਾ ਸੀਸੀਟੀਵੀ 'ਚ ਕੈਦ
ਫਿਰੋਜ਼ਪੁਰ: ਅਣਪਛਾਤਿਆਂ ਵੱਲੋਂ ਗੰਨ ਦੀ ਨੋਕ 'ਤੇ ਖੋਈ ਕਾਰ, ਹੋਏ ਫਰਾਰ, ਘਟਨਾ ਸੀਸੀਟੀਵੀ 'ਚ ਕੈਦ,ਫਿਰੋਜ਼ਪੁਰ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚਲਦਿਆਂ ਸਖ਼ਤੀ ਹੋਣ ਦੇ ਬਾਵਜੂਦ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ 'ਚੋਂ ਰਾਤ ਸਮੇਂ ਗੰਨ ਦੀ ਨੋਕ 'ਤੇ ਹੋਈ ਲੁੱਟ ਨੇ ਕਈ ਸਵਾਲਖੜ੍ਹੇ ਕੀਤੇ। ਕੌਮਾਂਤਰੀ ਸਰਹੱਦ 'ਤੇ ਫ਼ਿਰੋਜ਼ਪੁਰ 'ਚ ਵੀ ਭਾਵੇਂ ਪੂਰੇ ਭਾਰਤ ਵਾਂਗ ਹਾਈ ਅਲਰਟ ਚੱਲ ਰਿਹਾ ਹੈ, ਪ੍ਰੰਤੂ ਫਿਰ ਵੀ ਕੈਮਰੇ ਦੀ ਨਿਗ੍ਹਾ 'ਚ ਕੈਦ ਹੋਈ ਉਕਤ ਲੁੱਟ ਦੀ ਵਾਰਦਾਤ ਨੇ ਪੁਲਿਸ ਤੇ ਸਖਤੀ ਉਪਰ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। [caption id="attachment_259183" align="aligncenter" width="300"] ਫਿਰੋਜ਼ਪੁਰ: ਅਣਪਛਾਤਿਆਂ ਵੱਲੋਂ ਗੰਨ ਦੀ ਨੋਕ 'ਤੇ ਖੋਈ ਕਾਰ, ਹੋਏ ਫਰਾਰ, ਘਟਨਾ ਸੀਸੀਟੀਵੀ 'ਚ ਕੈਦ[/caption] ਫ਼ਿਰੋਜ਼ਪੁਰ ਦੇ ਅਨਿਲ ਬਾਗੀ ਹਸਪਤਾਲ ਕੋਲ ਖੜ੍ਹੇ ਦੋ ਵਿਅਕਤੀਆਂ ਨੇ ਕਾਰ ਨੰਬਰੀ ਪੀ.ਬੀ.05ਏ.ਬੀ 7384 ਦੇ ਰੁਕਦਿਆਂ ਹੀ ਜਿਥੇ ਮਾੜੀ-ਮੋੜ ਝੜਪ ਕੀਤੀ ਤੇ ਤੁਰੰਤ ਪਿਸਤੌਲ ਕੱਢਦਿਆਂ ਡਰਾਈਵਰ ਨੂੰ ਬਾਹਰ ਕੱਢ ਕਾਰ ਲੈ ਫਰਾਰ ਹੋ ਗਏ। [caption id="attachment_259185" align="aligncenter" width="300"] ਫਿਰੋਜ਼ਪੁਰ: ਅਣਪਛਾਤਿਆਂ ਵੱਲੋਂ ਗੰਨ ਦੀ ਨੋਕ 'ਤੇ ਖੋਈ ਕਾਰ, ਹੋਏ ਫਰਾਰ, ਘਟਨਾ ਸੀਸੀਟੀਵੀ 'ਚ ਕੈਦ[/caption] ਖੋਹੀ ਕਾਰ ਦੀ ਪੁਸ਼ਟੀ ਕਰਦਿਆਂ ਡਰਾਈਵਰ ਨੇ ਸਪੱਸ਼ਟ ਕੀਤਾ ਕਿ ਜਿਉਂ ਹੀ ਉਸ ਦੀ ਕਾਰ ਰੁਕੀ ਤਾਂ ਪਹਿਲਾਂ ਤੋਂ ਖੜ੍ਹਾ ਦੋ ਵਿਅਕਤੀਆਂ ਨੇ ਪਹਿਲਾਂ ਉਸ ਨਾਲ ਕਾਰ ਵਿਚ ਮਾਰਨ ਦੇ ਦੋਸ਼ ਲਾਉਂਦਿਆਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਨੇ ਸੀਸ਼ਾ ਬੰਦ ਕਰਨਾ ਚਾਹਿਆ ਤਾਂ ਬਦੂਕ ਮਾਰ ਕੇ ਸੀਸ਼ ਤੋੜਦਿਆਂ ਉਸ ਨੇ ਉਸ ਨੂੰ ਕਾਰ ਵਿਚੋਂ ਕੱਢ ਕਰਾਰ ਲੈ ਕੇ ਫਰਾਰ ਹੋ ਗਿਆ। [caption id="attachment_259184" align="aligncenter" width="300"] ਫਿਰੋਜ਼ਪੁਰ: ਅਣਪਛਾਤਿਆਂ ਵੱਲੋਂ ਗੰਨ ਦੀ ਨੋਕ 'ਤੇ ਖੋਈ ਕਾਰ, ਹੋਏ ਫਰਾਰ, ਘਟਨਾ ਸੀਸੀਟੀਵੀ 'ਚ ਕੈਦ[/caption] ਘਟਨਾ ਸਥਾਨ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਮਾਮਲੇ ਦੇ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋਏ ਫੁਟੇਜ਼ ਲਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ਦੇ ਚੱਪੇ-ਚੱਪੇ ਨੂੰ ਸੀਲ ਕੀਤਾ ਹੋਇਆ ਹੈ ਅਤੇ ਅਜਿਹੀ ਕੋਈ ਵੀ ਵਾਰਦਾਤ ਨੂੰ ਵਾਪਰਨ ਤੋਂ ਪਹਿਲਾ ਹੀ ਥਮ ਦਿੱਤਾ ਜਾਵੇਗਾ। -PTC News