Advertisment

ਦੇਸ਼ ਵਿਚ ਪਹਿਲੀ ਵਾਰ ਏਸ਼ੀਆਈ ਸ਼ੇਰਾਂ ’ਚ ਮਿਲਿਆ ਕੋਰੋਨਾ ਦਾ ‘ਡੈਲਟਾ ਵੇਰੀਐਂਟ’

author-image
Baljit Singh
New Update
ਦੇਸ਼ ਵਿਚ ਪਹਿਲੀ ਵਾਰ ਏਸ਼ੀਆਈ ਸ਼ੇਰਾਂ ’ਚ ਮਿਲਿਆ ਕੋਰੋਨਾ ਦਾ ‘ਡੈਲਟਾ ਵੇਰੀਐਂਟ’
Advertisment
publive-image ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ‘ਡੈਲਟਾ ਵੇਰੀਐਂਟ’ ਇਨਸਾਨਾਂ ਦੇ ਨਾਲ-ਨਾਲ ਹੁਣ ਜਾਨਵਰਾਂ ਲਈ ਵੀ ਜਾਨਲੇਵਾ ਹੁੰਦਾ ਜਾ ਰਿਹਾ ਹੈ। ਮਈ ’ਚ ਚੇਨਈ ਦੇ ਅਰਿਗਨਾਰ ਅੰਨਾ ਜੂਲਾਜਿਕਲ ਪਾਰਕ ’ਚ ਕੋਰੋਨਾ ਪੀੜਤ ਮਿਲੇ ਏਸ਼ੀਆਈ ਸ਼ੇਰਾਂ ਵਿਚ ਜੀਨੋਮ ਸੀਕਵੇਂਸਿੰਗ ਤੋਂ ਡੈਲਟਾ ਵੇਰੀਐਂਟ ਦੀ ਮੌਜੂਦਗੀ ਦਾ ਪਤਾ ਲੱਗਾ। ਦੇਸ਼ ’ਚ ਪਹਿਲੀ ਵਾਰ 9 ਏਸ਼ੀਆਈ ਸ਼ੇਰਾਂ ’ਚ ਇਹ ਵੇਰੀਐਂਟ ਮਿਲਿਆ ਹੈ, ਜਦਕਿ ਦੋ ਸ਼ੇਰਾਂ ਦੀ ਜਾਨ ਵਾਇਰਸ ਨੇ ਲਈ। ਪੜੋ ਹੋਰ ਖਬਰਾਂ:
Advertisment
ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦੇ ਦੇਹਾਂਤ ‘ਤੇ PM ਮੋਦੀ ਨੇ ਜਤਾਇਆ ਦੁੱਖ ਨੀਲਾ ਅਤੇ ਪਥਬਨਾਥਨ ਨਾਮੀ ਸ਼ੇਰ-ਸ਼ੇਰਨੀ ਦੀ ਮੌਤ 3 ਅਤੇ 16 ਜੂਨ ਨੂੰ ਹੋਈ। ਇਨ੍ਹਾਂ ਦੋਹਾਂ ਦੀ ਉਮਰ 9 ਅਤੇ 12 ਸਾਲ ਸੀ। ਹੁਣ ਤੱਕ ਅਮਰੀਕਾ ਅਤੇ ਸਪੇਨ ਤੋਂ ਇਲਾਵਾ ਚੈੱਕ ਗਣਰਾਜ ਦੇ ਸ਼ੇਰ ਕੋਰੋਨਾ ਪੀੜਤ ਮਿਲੇ ਸਨ, ਜਿਨ੍ਹਾਂ ’ਚ ਅਲਫਾ ਵੇਰੀਐਂਟ ਦੀ ਪੁਸ਼ਟੀ ਹੋਈ ਸੀ ਪਰ ਡੈਲਟਾ ਵੇਰੀਐਂਟ ਦਾ ਮਾਮਲਾ ਦੁਨੀਆ ਵਿਚ ਪਹਿਲੀ ਵਾਰ ਭਾਰਤ ’ਚ ਸਾਹਮਣੇ ਆਇਆ ਹੈ। ਪੜੋ ਹੋਰ ਖਬਰਾਂ: Petrol-Diesel Price : ਪੰਜਾਬ ਤੋਂ ਬਾਅਦ ਹੁਣ ਦਿੱਲੀ -ਕੋਲਕਾਤਾ ਵਿੱਚ ਵੀ ਪੈਟਰੋਲ 100 ਰੁਪਏ ਤੋਂ ਪਾਰ ਮੈਡੀਕਲ ਜਨਰਲ ਬਾਇਓਰੇਕਸਿਵ ’ਚ ਪ੍ਰਕਾਸ਼ਤ ਅਧਿਐਨ ’ਚ ਦੱਸਿਆ ਗਿਆ ਹੈ ਕਿ ਸ਼ੇਰ ਦੇ ਨਮੂਨੇ ਜੀਨੋਮ ਸੀਕਵੇਂਸਿੰਗ ਲਈ ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ ਭੇਜੇ ਗਏ ਸਨ। ਜਿੱਥੇ 11 ਸ਼ੇਰਾਂ ’ਚੋਂ 9 ਨਮੂਨਿਆਂ ’ਚ ਮਾਹਰਾਂ ਨੂੰ ਡੈਲਟਾ ਵੇਰੀਐਂਟ ਮਿਲਿਆ। ਇਹ ਸਾਰੇ ਬੀਤੀ ਮਈ ਨੂੰ ਕੋਰੋਨਾ ਪਾਜ਼ੇਟਿਵ ਮਿਲੇ ਸਨ। ਇਸ ਦੌਰਾਨ ਹੀ 2 ਦੀ ਮੌਤ ਹੋ ਗਈ। ਪੀੜਤ ਸ਼ੇਰ-ਸ਼ੇਰਨੀ ਵਿਚ ਭੁੱਖ ਨਾ ਲੱਗਣਾ, ਨੱਕ ’ਚੋਂ ਖੂਨ ਵਹਿਣਾ, ਖੰਘ ਵਰਗੇ ਲੱਛਣ ਮਿਲੇ ਸਨ। ਜਿਸ ਤੋਂ ਬਾਅਦ ਅਧਿਐਨ ਨੂੰ ਅੱਗੇ ਵਧਾਇਆ ਗਿਆ। ਜਿਸ ’ਚ ਇਨਸਾਨਾਂ ਵਾਂਗ ਜਾਨਵਰਾਂ ’ਚ ਵੀ ਡੈਲਟਾ ਵੇਰੀਐਂਟ ਤੇਜ਼ੀ ਨਾਲ ਫੈਲਣ ਦੀ ਪੁਸ਼ਟੀ ਹੋਈ। ਪੜੋ ਹੋਰ ਖਬਰਾਂ: ਰਮੇਸ਼ ਪੋਖਰਿਆਲ ਨਿਸ਼ਾਂਕ , ਸਦਾਨੰਦ ਗੌੜਾ , ਸੰਤੋਸ਼ ਗੰਗਵਾਰ ਸਮੇਤ ਇਨ੍ਹਾਂ ਮੰਤਰੀਆਂ ਦੀ ਹੋਈ ਮੋਦੀ ਕੈਬਨਿਟ ‘ਚੋਂ ਛੁੱਟੀ -PTC News publive-image-
first-time-in-the-country-9-asian-lions-found-delta-variant
Advertisment

Stay updated with the latest news headlines.

Follow us:
Advertisment