Chandigarh Firing : ਚੰਡੀਗੜ੍ਹ ਦੇ ਸੈਕਟਰ-56 ਸਥਿਤ ਇੱਕ ਘਰ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮੁਲਜ਼ਮਾਂ ਵੱਲੋਂ ਘਰ ਦੇ ਬਾਹਰ 4 ਰਾਊਂਡ ਫਾਇਰਿੰਗ ਕੀਤੀ ਗਈ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਘਟਨਾ ਦਾ ਜਾਇਜ਼ਾ ਲੈ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ’ਤੇ ਨਜ਼ਰ ਰੱਖੀ ਜਾ ਰਹੀ ਹੈ।ਸਵੇਰੇ 6 ਵਜੇ ਆਏ ਸਨ ਮੁਲਜ਼ਮ ਘਰ ਦੇ ਮਾਲਕ ਰੌਬਿਨ ਨੇ ਦੱਸਿਆ ਕਿ ਉਸ ਦਾ ਨਾਈਟ ਫੂਡ ਸਟਰੀਟ 'ਤੇ ਕਾਊਂਟਰ ਹੈ। ਉਥੋਂ ਰਾਤ ਨੂੰ ਘਰ ਆਇਆ। ਸਵੇਰੇ ਕਰੀਬ 6 ਵਜੇ ਜਦੋਂ ਪਰਿਵਾਰ ਅੰਦਰ ਸੁੱਤਾ ਪਿਆ ਸੀ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਦੌਰਾਨ ਜਾਲੀ ਦੇ ਦਰਵਾਜ਼ੇ ਦੇ ਅੰਦਰੋਂ ਗੋਲੀਆਂ ਚਲਾਈਆਂ ਗਈਆਂ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਬਚਾਅ ਹੋ ਗਿਆ। ਇਸ ਦੌਰਾਨ ਰੌਬਿਨ ਦੀ ਮਾਂ ਨੇ ਦੱਸਿਆ ਕਿ ਉਹ ਆਪਣੀ ਬੇਟੀ ਕੋਲ ਗਈ ਸੀ। ਇਸ ਦਾ ਪਤਾ ਲੱਗਦਿਆਂ ਹੀ ਉਹ ਮੌਕੇ 'ਤੇ ਪਹੁੰਚ ਗਿਆ। ਪੂਰੇ ਪਰਿਵਾਰ ਵਿੱਚ ਦਹਿਸ਼ਤ ਦਾ ਮਾਹੌਲ ਹੈ।<iframe width=914 height=514 src=https://www.youtube.com/embed/LQoTdpq1Ug8 title=Chandighar News | Chandighar Sector 56 News frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਬਿੱਲ ਨੂੰ ਲੈ ਕੇ ਹੋਇਆ ਸੀ ਝਗੜਾ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਰੌਬਿਨ ਦਾ ਪੀਜੀਆਈ ਨੇੜੇ ਸਥਿਤ ਨਾਈਟ ਫੂਡ ਸਟਰੀਟ ਵਿੱਚ ਕਾਊਂਟਰ ਹੈ। ਜਿੱਥੇ ਰਾਤ ਸਮੇਂ ਬਿੱਲ ਨੂੰ ਲੈ ਕੇ ਝਗੜਾ ਹੋ ਗਿਆ। ਫਿਰ ਮੁਲਜ਼ਮ ਰੌਬਿਨ ਦੇ ਘਰ ਦਾ ਪਤਾ ਲਗਾ ਕੇ ਸੈਕਟਰ-56 ਪਹੁੰਚੇ। ਮੁਲਜ਼ਮਾਂ ਨੇ 3 ਰਾਊਂਡ ਫਾਇਰ ਕੀਤੇ। ਨਾਈਟ ਫੂਡ ਸਟਰੀਟ ਵਿੱਚ ਵੀ ਇੱਕ ਰਾਊਂਡ ਗੋਲੀਬਾਰੀ ਹੋਈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਪੁਲਿਸ ਜਲਦੀ ਹੀ ਸਾਰਿਆਂ ਨੂੰ ਕਾਬੂ ਕਰ ਲਵੇਗੀ।ਇਹ ਵੀ ਪੜ੍ਹੋ : Train Accident : ਜਲੰਧਰ 'ਚ ਵੱਡਾ ਰੇਲ ਹਾਦਸਾ, ਰੇਲਵੇ ਲਾਈਨ 'ਤੇ ਖੜ੍ਹੀ ਟਰਾਲੀ ਨਾਲ ਟਰੇਨ ਦੀ ਟੱਕਰ