Advertisment

ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਫ਼ਿਲਹਾਲ ਨਹੀਂ ਸ਼ੁਰੂ ਹੋਣਗੀਆਂ ਉਡਾਣਾਂ, ਅਸਲ ਕਾਰਨ ਜਾਣੋ

author-image
ਜਸਮੀਤ ਸਿੰਘ
Updated On
New Update
ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਫ਼ਿਲਹਾਲ ਨਹੀਂ ਸ਼ੁਰੂ ਹੋਣਗੀਆਂ ਉਡਾਣਾਂ, ਅਸਲ ਕਾਰਨ ਜਾਣੋ
Advertisment
ਜਲੰਧਰ, 3 ਜੂਨ: ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਸਪਸ਼ਟ ਕੀਤਾ ਕਿ ਆਦਮਪੁਰ ਏਅਰਪੋਰਟ ਤੋਂ ਫ਼ਿਲਹਾਲ ਕੋਈ ਉਡਾਣ ਸੁਵਿਧਾ ਸ਼ੁਰੂ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਫ਼ਿਲਹਾਲ ਉਡਾਣ ਲਈ ਕੋਈ ਏਅਰਲਾਈਨ ਰਾਜ਼ੀ ਨਹੀਂ ਹੋ ਰਹੀ ਹੈ।
Advertisment
ਇਹ ਵੀ ਪੜ੍ਹੋ: ਬੁੜੈਲ ਜੇਲ੍ਹ 'ਚ ਕੈਦ ਲਾਰੈਂਸ ਬਿਸ਼ਨੋਈ ਦੇ ਕਰਿੰਦੇ ਤੋਂ ਮਿਲਿਆ ਮੋਬਾਇਲ publive-image ਦੱਸਿਆ ਜਾ ਰਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਅਤੇ ਸਪਾਈਸ ਜੈਟ ਦਾ 3 ਸਾਲ ਦਾ ਸਮਾਂ ਸਮਾਪਤ ਹੋਣ ਕਾਰਨ ਉਡਾਣਾਂ ਬੰਦ ਹਨ। ਕੇਂਦਰ ਦੀ ਖ਼ਾਸ ਸਕੀਮ ਤਹਿਤ ਆਦਮਪੁਰ ਦੇ ਹਵਾਈ ਅੱਡੇ ਤੋਂ ਇਹ ਉਡਾਣਾਂ ਸ਼ੁਰੂ ਹੋਣੀਆਂ ਸਨ। ਪ੍ਰਧਾਨ ਮੰਤਰੀ ਦੇ "ਉੱਡੇ ਦੇਸ਼ ਕਾ ਆਮ ਨਾਗਰਿਕ" ਉਡਾਣ ਸਕੀਮ ਅਧੀਨ ਭਾਰਤੀ ਹਵਾਈ ਸੈਨਾ ਨੇ ਆਪਣੇ ਇਲਾਕਿਆਂ 'ਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਹਵਾਈ ਸੈਨਾ ਵੱਲੋਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੂੰ ਆਮ ਨਾਗਰਿਕਾਂ ਲਈ ਹਵਾਈ ਉਡਾਣ ਦੀ ਸਹੂਲਤ ਮੁਹਈਆ ਕਰਵਾਉਣ ਲਈ ਸੱਤ ਸਥਾਨਾਂ 'ਤੇ ਇਜਾਜ਼ਤ ਦਿੱਤੀ ਗਈ ਹੈ ਜਿਸ ਵਿਚ ਬਾਗਡੋਗਰਾ, ਦਰਭੰਗਾ, ਆਦਮਪੁਰ, ਉਤਰਲਾਈ, ਸਰਸਾਵਾ, ਕਾਨਪੁਰ ਅਤੇ ਗੋਰਖਪੁਰ ਸ਼ਾਮਿਲ ਹਨ। publive-image ਉਕਤ ਸਕੀਮ ਅਧੀਨ ਲਗਭਗ 40 ਏਕੜ ਜ਼ਮੀਨ ਸਿਵਲ ਟਰਮੀਨਲ ਅਤੇ ਆਰਸੀਐਸ ਉਡਾਣਾਂ ਸ਼ੁਰੂ ਕਰਨ ਲਈ ਜ਼ਰੂਰੀ ਏਅਰਫੀਲਡ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸੌਂਪੀ ਜਾ ਰਹੀ ਹੈ। ਇਨ੍ਹਾਂ ਸਥਾਨਾਂ 'ਤੇ ਹਵਾਈ ਸੰਪਰਕ ਪ੍ਰਦਾਨ ਕਰਨ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਖੇਤਰਾਂ ਦਾ ਵਿਕਾਸ ਹੋਵੇਗਾ। ਇਸ ਤੋਂ ਇਲਾਵਾ, ਹਵਾਈ ਸੈਨਾ ਹੋਰ 6 ਸਥਾਨਾਂ 'ਤੇ ਸਿਵਲ ਹਵਾਈ ਅੱਡਿਆਂ ਦੇ ਵਿਸਤਾਰ ਲਈ ਰੱਖਿਆ ਜ਼ਮੀਨ ਸੌਂਪਣ ਦੀ ਪ੍ਰਕਿਰਿਆ ਵਿੱਚ ਹੈ, ਜੋ ਅਰਸੀਐਸ ਦੇ ਅਧੀਨ ਆਉਂਦੇ ਹਨ, ਜਿਵੇਂ ਕਿ ਸ਼੍ਰੀਨਗਰ, ਤੰਜਾਵੁਰ, ਚੰਡੀਗੜ੍ਹ, ਲੇਹ, ਪੁਣੇ ਅਤੇ ਆਗਰਾ।
Advertisment
publive-image ਇਹ ਵੀ ਪੜ੍ਹੋ: ਕੇਂਦਰ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਾ ਐਲਾਨ ਇਨ੍ਹਾਂ ਮੌਜੂਦਾ ਟਰਮੀਨਲਾਂ ਦੇ ਵਿਸਤਾਰ ਅਤੇ ਯਾਤਰੀਆਂ ਦੀ ਵਧੀ ਹੋਈ ਸੰਖਿਆ ਅਤੇ ਕਾਰਗੋ ਬੁਨਿਆਦੀ ਢਾਂਚੇ ਨੂੰ ਅਨੁਕੂਲ ਕਰਨ ਲਈ ਇਹ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। publive-image -PTC News-
jalandhar punjabi-news punjab iaf indian-air-force adampur aai airport-authority-of-india
Advertisment

Stay updated with the latest news headlines.

Follow us:
Advertisment