ਮਸ਼ਹੂਰ ਦੌੜਾਕ ਮਿਲਖਾ ਸਿੰਘ ਨੂੰ ਹੋਇਆ ਕੋਰੋਨਾ , ਚੰਡੀਗੜ੍ਹ ਸਥਿਤ ਘਰ 'ਚ ਹੋਏ ਇਕਾਂਤਵਾਸ
ਚੰਡੀਗੜ੍ਹ : ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਦੌੜਾਕ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿਖੇ ਇਕਾਂਤਾਵਸ ਹੋ ਗਏ ਹਨ। ਫਲਾਇੰਗ ਸਿੱਖਵਜੋਂ ਮਸ਼ਹੂਰ 91 ਸਾਲਾ ਮਿਲਖਾ ਸਿੰਘ ਵਿੱਚ ਕੋਈ ਵੀ ਲੱਛਣ ਨਹੀਂ ਹਨ।
[caption id="attachment_498910" align="aligncenter" width="300"]
ਮਸ਼ਹੂਰ ਦੌੜਾਕ ਮਿਲਖਾ ਸਿੰਘ ਨੂੰ ਹੋਇਆ ਕੋਰੋਨਾ , ਚੰਡੀਗੜ੍ਹ ਸਥਿਤ ਘਰ 'ਚ ਹੋਏ ਇਕਾਂਤਵਾਸ[/caption]
ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?
ਮਿਲਖਾ ਸਿੰਘ ਦੇ ਨਾਲ ਉਸ ਦੇ ਪੂਰੇ ਪਰਿਵਾਰ ਦਾ ਵੀ ਕੋਵਿਡ ਟੈਸਟ ਕਰਵਾਇਆ ਗਿਆ ਸੀ। ਜਿਸ ਵਿਚ ਉਸਦੇ ਦੋ ਨੌਕਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਦੀ ਪਤਨੀ ਨਿਰਮਲਾ ਮਿਲਖਾ ਸਿੰਘ, ਨੂੰਹ ਕੁਦਰਤ ਅਤੇ ਪੋਤੇ ਹਰਜੇ ਮਿਲਖਾ ਸਿੰਘ ਦੀ ਰਿਪੋਰਟ ਨੈਗਟਿਵ ਆਈ ਹੈ।
[caption id="attachment_498911" align="aligncenter" width="300"]
ਮਸ਼ਹੂਰ ਦੌੜਾਕ ਮਿਲਖਾ ਸਿੰਘ ਨੂੰ ਹੋਇਆ ਕੋਰੋਨਾ , ਚੰਡੀਗੜ੍ਹ ਸਥਿਤ ਘਰ 'ਚ ਹੋਏ ਇਕਾਂਤਵਾਸ[/caption]
ਉਨ੍ਹਾਂ ਨੇ ਕਿਹਾਸਿਰਫ ਮੇਰੀ ਰਿਪੋਰਟ ਪਾਜ਼ੀਟਿਵ ਆਈ ਹੈ ,ਮੈਂ ਹੈਰਾਨ ਹਾਂ ,ਜਦਕਿ ਪੂਰੇ ਪਰਿਵਾਰ ਦਾ ਟੈਸਟ ਹੋਇਆ ਹੈ। ਉਨ੍ਹਾਂ ਨੇ ਕਿਹਾ, “ਮੈਂ ਪੂਰੀ ਤਰ੍ਹਾਂ ਠੀਕ ਹਾਂ ਅਤੇ ਕੋਈ ਬੁਖਾਰ ਜਾਂ ਬਲਗਮ ਨਹੀਂ ਹੈ। ਮੇਰੇ ਡਾਕਟਰ ਨੇ ਦੱਸਿਆ ਕਿ ਤਿੰਨ ਤੋਂ ਚਾਰ ਦਿਨਾਂ ਵਿੱਚ ਮੈਂ ਠੀਕ ਹੋ ਜਾਵਾਂਗਾ , ਮੈਂ ਕੱਲ੍ਹ ਸੈਰ ਕੀਤੀ ਸੀ।
[caption id="attachment_498909" align="aligncenter" width="300"]
ਮਸ਼ਹੂਰ ਦੌੜਾਕ ਮਿਲਖਾ ਸਿੰਘ ਨੂੰ ਹੋਇਆ ਕੋਰੋਨਾ , ਚੰਡੀਗੜ੍ਹ ਸਥਿਤ ਘਰ 'ਚ ਹੋਏ ਇਕਾਂਤਵਾਸ[/caption]
ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ
ਏਸ਼ੀਅਨ ਖੇਡਾਂ ਵਿਚ 4 ਗੋਲਡ ਮੈਡਲ ਕਾਮਨਵੈਲਥ ਗੇਮਸ 'ਚ ਗੋਲਡ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ ਦੀ ਦੁਨੀਆ ਦੀਵਾਨੀ ਹੈ। ਫਲਾਇੰਗ ਸਿੱਖ' ਦੇ ਨਾਮ ਨਾਲ ਮਸ਼ੂਹਰ ਇਸ ਦਿੱਗਜ਼ ਨੂੰ ਭਾਰਤੀ ਹੀ ਨਹੀਂ ਬਲਕਿ ਗੁਆਂਢੀ ਪਾਕਸਿਤਾਨ ਸਮੇਤ ਦੁਨੀਆਂ ਦੇ ਹਰ ਕੋਨੇ ਤੋਂ ਪਿਆਰ ਮਿਲਿਆ।
-PTCNews