ਮੁੱਖ ਖਬਰਾਂ

ਨਵਾਂਸ਼ਹਿਰ 'ਚ ਵਾਪਰਿਆ ਸੜਕ ਹਾਦਸਾ, ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਤੇ ਇੱਕ ਜ਼ਖ਼ਮੀ

By Riya Bawa -- December 22, 2021 12:55 pm -- Updated:December 22, 2021 1:05 pm

ਨਵਾਂਸ਼ਹਿਰ: ਨਵਾਂਸ਼ਹਿਰ ਵਿਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਤੇ ਇੱਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਬਹਿਰਾਮ ਮਾਹਿਲਪੁਰ ਰੋਡ 'ਤੇ ਵਾਪਰਿਆ ਤੇ ਇਹ ਹਾਦਸਾ ਕਾਰ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹੈ।

ਮਰਨ ਵਾਲਾ ਵਿਅਕਤੀ ਜੋ ਦੋ ਦਿਨ ਪਹਿਲਾਂ ਮਲੇਸ਼ੀਆ ਤੋਂ ਪੰਜਾਬ ਆਇਆ ਸੀ। ਮ੍ਰਿਤਕਾਂ 'ਚ 2 ਵਿਅਕਤੀ, ਇਕ ਔਰਤ ਅਤੇ ਉਸ ਦਾ 11 ਸਾਲਾ ਲੜਕਾ ਸ਼ਾਮਲ ਹੈ। ਇਹ ਸਾਰੇ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਧਮਾਈ ਦੇ ਵਸਨੀਕ ਹਨ ਅਤੇ ਸਮਰਾਵਾਂ ਤੋਂ ਪਿੰਡ ਐਮਾ ਜੱਟਾਂ ਨੂੰ ਜਾਂ ਰਹੇ ਸਨ। ਪੁਲਿਸ ਨੇ ਚਾਰੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਢਾਹਾਂ ਕਲੇਰਾਂ ਦੇ ਹਸਪਤਾਲ ਵਿਚ ਰੱਖਵਾ ਦਿਤਾ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਚਿੱਟੇ ਰੰਗ ਦੀ ਕਾਰ ਜੋ ਕਿ ਕਟਾਰੀਆ ਦੇ ਨੇੜੇ ਸੰਤੁਲਨ ਵਿਗੜਨ ਕਾਰਨ ਬਹਿਰਾਮ ਕੋਟ ਫਤੂਹੀ ਰੋਡ ਨੇੜੇ ਪਿੰਡ ਸੁੰਢ ਕੋਲ ਸੂਏ ਵਿਚ ਡਿੱਗ ਗਈ ਹੈ। ਸੂਏ ਵਿਚ ਪਾਣੀ ਨਾਲ ਭਰੇ ਦਲਦਲ ਵਿਚ ਕਾਰ ਧੱਸ ਗਈ, ਜਿਸ ਵਿੱਚ 5 ਲੋਕ ਸਵਾਰ ਸਨ। ਹਾਦਸੇ ਵਿੱਚ 4 ਦੀ ਮੌਤ ਹੀ ਗਈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਪਾਰਟੀ ਨੇ ਤੁਰੰਤ ਉਨ੍ਹਾਂ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਢਾਹਾਂ ਕਲੇਰਾ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਇਕ 11ਸਾਲ ਦੇ ਬੱਚੇ ਸਮੇਤ 4 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀ ਵਿਅਕਤੀ ਦਾ ਇਲਾਜ ਸ਼ੁਰੂ ਕਰ ਦਿੱਤਾ।

ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ (35), ਉਸ ਦੇ ਛੋਟੇ ਭਰਾ (31) ਅਤੇ ਉਸ ਦੀ ਭੈਣ (30) ਭਤੀਜੇ (11 ਸਾਲ) ਵਾਸੀ ਪਿੰਡ ਧਮਾਈ ਬਕਾਪੁਰ ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਗੁਰਵਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਵਿੰਦਰ ਮਲੇਸ਼ੀਆ ਤੋਂ ਆਇਆ ਸੀ ਅਤੇ ਆਪਣੀ ਭੈਣ ਨਾਲ ਸਮਰਾਵਾਂ ਪਿੰਡ ਐਮਾ ਜੱਟਾ ਵੱਲ ਜਾ ਰਿਹਾ ਸਨ।

-PTC News

  • Share