ਪਹਿਲੇ ਪਤੀ ਨਾਲ ਚੱਲ ਰਿਹਾ ਤਲਾਕ ਦਾ ਕੇਸ - ਦੂਜਾ ਵਿਆਹ ਕਰਵਾਉਣ ਪਹੁੰਚੀ ਲੜਕੀ
- ਪੁਲਿਸ ਨੇ ਮੌਕੇ ਤੇ ਕਾਰਵਾਈ ਕਰਦਿਆ ਕੀਤਾ ਲੜਕੀ ਨੂੰ ਮਾਪਿਆਂ ਸਮੇਤ ਕਾਬੂ ਪਹਿਲਾ ਤੋਂ ਵਿਆਹੀ ਹੋਈ ਲੜਕੀ ਜਿਸਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਅਤੇ ਇਸਦੇ ਬਾਵਜੂਦ ਇੱਕ ਹੋਰ ਘਰ ਨੂੰ ਧੋਖਾਧੜੀ ਵਿਚ ਰੱਖ ਕੇ ਦੂਜਾਂ ਵਿਆਹ ਕਰਵਾ ਰਹੀ ਸੀ ਦੇ ਮਾਮਲੇ ਵਿਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਆਨੰਦ ਕਾਰਜਾਂ ਦੌਰਾਨ ਲੜਕੀ ਅਤੇ ਉਸਦੇ ਮਾਪਿਆਂ ਨੂੰ ਮੌਕੇ ਤੇ ਕਾਬੂ ਕਰ ਲਿਆ। ਬਠਿੰਡਾ ਦੇ ਬੀੜ ਰੋਡ ਦੀ ਵਾਸੀ ਨਵਜੋਤ ਕੌਰ ਜਿਸਦਾ ਪਹਿਲਾ ਵਿਆਹ ਹਰਿਆਣਾ ਦੇ ਹਿਮਾਯੂੰਖੇੜਾ ਪਿੰਡ ਦੇ ਜਤਿੰਦਰਪਾਲ ਸਿੰਘ ਨਾਲ ਹੋਇਆ ਸੀ ਅਤੇ ਜਤਿੰਦਰਪਾਲ ਜੋ ਕਿ ਹੁਣ ਮਲੇਸ਼ੀਆ ਰਹਿੰਦਾ ਹੈ ਅਤੇ ਇਹ ਲੜਕੀ ਦੋ ਮਹੀਨੇ ਉਸ ਕੋਲ ਮਲੇਸ਼ੀਆ ਵੀ ਰਹਿ ਕੇ ਆਈ, ਪਰ ਆ ਕੇ ਆਪਣੇ ਸਹੁਰਾ ਪਰਿਵਾਰ ਤੇ ਕੁੱਟਮਾਰ ਅਤੇ ਤਲਾਕ ਸਬੰਧੀ ਕੇਸ ਬਠਿੰਡਾ ਦੀ ਮਾਣਯੋਗ ਅਦਾਲਤ ਵਿਚ ਕਰ ਦਿੱਤਾ। ਹੁਣ ਇਹ ਲੜਕੀ ਫਾਜਿਲਕਾ ਜਿਲ•ੇ ਦੇ ਪਿੰਡ ਮੰਮੂਆਣਾ ਦੇ ਵਾਸੀ ਇੱਕ ਲੜਕੇ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਆਹ ਕਰਵਾ ਰਹੀ ਸੀ ਜਿਸਦੀ ਭਿਣਕ ਪਹਿਲਾ ਪਤੀ ਦੇ ਭਰਾ ਵਰਿੰਦਰ ਸਿੰਘ ਨੂੰ ਪੈ ਗਈ ਅਤੇ ਉਸਨੇ ਪੁਲਿਸ ਸਮੇਤ ਮੌਕੇ ਤੇ ਕਾਰਵਾਈ ਕੀਤੀ ਤਾਂ ਪੁਲਿਸ ਨੇ ਇਸ ਲੜਕੀ ਨੂੰ ਮਾਪਿਆਂ ਸਮੇਤ ਕਾਬੂ ਕਰ ਲਿਆ। ਵਿਆਹ ਦੇ ਚੱਲ ਰਹੇ ਆਨੰਦ ਕਾਰਜਾਂ ਦੌਰਾਨ ਗੁਰਦੁਆਰਾ ਸਾਹਿਬ ਤੋਂ ਇਸ ਲੜਕੀ ਅਤੇ ਉਸਦੇ ਮਾਪਿਆ ਨੂੰ ਕਾਬੂ ਕੀਤਾ ਗਿਆ। ਫਿਲਹਾਲ ਪੁਲਿਸ ਨੇ ਉਹ ਲੜਕਾ ਜਿਸ ਨਾਲ ਹੁਣ ਇਹ ਲੜਕੀ ਵਿਆਹ ਕਰਵਾ ਰਹੀ ਸੀ ਦੀ ਮਾਤਾ ਰਛਪਾਲ ਕੌਰ ਦੇ ਬਿਆਨਾਂ ਤੇ ਲੜਕੀ ਨਵਜੋਤ ਕੌਰ, ਪਿਤਾ ਹਰਚਰਨ ਸਿੰਘ, ਮਾਤਾ ਸੁਰਿੰਦਰ ਕੌਰ ਤੋਂ ਇਲਾਵਾ ਲੜਕੀ ਦੇ ਮਾਮਾ-ਮਾਮੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ। ਲੜਕੀ ਦੇ ਪਤੀ ਜੰਿਤਦਰਪਾਲ ਦਾ ਭਰਾ ਨੇ ਕਿਹਾ ਕਿ ਨਵਜੋਤ ਦਾ ਪਹਿਲਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਅਤੇ ਇਹ ਉਸ ਕੋਲ ਮਲੇਸ਼ੀਆ ਵੀ ਰਹਿ ਕੇ ਆਈ ਹੈ। ਹੁਣ ਸਾਡਾ ਇਸ ਨਾਲ ਬਠਿੰਡਾ ਵਿਖੇ ਤਲਾਕ ਦਾ ਕੇਸ ਚਲ ਰਿਹਾ ਹੈ ਪਰ ਫਿਰ ਵੀ ਇਸ ਵੱਲੋਂ ਦੂਜਾ ਵਿਆਹ ਕਰਵਾਇਆ ਜਾ ਰਿਹਾ ਸੀ। ਅਮਨਦੀਪ ਕੌਰ ਐਡੀਸ਼ਨਲ ਐਸ ਐਚ ਓ ਨੇ ਦੱਸਿਆ ਕਿ ਦੋ ਧਿਰਾਂ ਵੱਲੋਂ ਸਾਡੇ ਕੋਲ ਸ਼ਿਕਾਇਤ ਆਈ ਸੀ ਅਤੇ ਇਹਨਾਂ ਸ਼ਿਕਾਇਤਾਂ ਦੇ ਅਧਾਰ ਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। —PTC News