ਬਹਾਦੁਰਗੜ੍ਹ 'ਚ ਮਾਲ ਗੱਡੀ ਪਟੜੀ ਤੋਂ ਉਤਰੀ
ਮਾਲ ਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਯਾਤਰੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਮੇਲ ਰੂਟ ਬਦਲ ਦਿੱਤਾ ਗਿਆ ਹੈ। ਡੀਆਰਐਮ ਡਿੰਪੀ ਗਰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮੌਕੇ ਉਤੇ ਪੁੱਜ ਕੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੋਹਤਕ-ਦਿੱਲੀ ਰੇਲ ਮਾਰਗ ਕਰੀਬ ਚਾਰ ਘੰਟੇ ਪ੍ਰਭਾਵਿਤ ਰਿਹਾ। ਦਰਅਸਲ ਦੇਰ ਰਾਤ ਸਾਂਪਲਾ 'ਚ ਰੇਲਗੱਡੀ ਵਿਚ ਬੰਬ ਹੋਣ ਦੀ ਅਫਵਾਹ ਫੈਲ ਗਈ ਸੀ।
ਇਸ ਉਤੇ ਦਿੱਲੀ-ਨਰਵਾਣਾ ਪੈਸੰਜਰ ਟਰੇਨ ਨੂੰ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਸਾਰੇ ਯਾਤਰੀਆਂ ਨੂੰ ਉਤਾਰ ਕੇ ਟਰੇਨ ਨੂੰ ਬਾਹਰ ਕੱਢ ਲਿਆ ਅਤੇ ਬੰਬ ਨਿਰੋਧਕ ਦਸਤੇ ਨੇ ਟਰੇਨ ਦੀ ਤਲਾਸ਼ੀ ਲਈ। ਦੇਰ ਰਾਤ ਤੱਕ ਟਰੇਨ ਕਾਫੀ ਦੇਰ ਤੱਕ ਸਟੇਸ਼ਨ 'ਤੇ ਖੜ੍ਹੀ ਰਹੀ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਅਫਵਾਹ ਫੈਲਾਉਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਹੈ।
ਇਸ ਦੇ ਨਾਲ ਹੀ ਹਰਿਆਣਾ ਦੇ ਬਹਾਦੁਰਗੜ੍ਹ 'ਚ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਹ ਹਾਦਸਾ ਮਾਲ ਗੱਡੀ ਦੇ ਅੱਗੇ ਅਚਾਨਕ ਬਲਦ ਆਉਣ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨਾਹਰਾ ਦੇ ਨਾਹਰੀ ਰੋਡ ਫਲਾਈਓਵਰ ਦੇ ਕੋਲ ਵਾਪਰੀ। ਮਾਲ ਗੱਡੀ ਦਾ ਇੱਕ ਡੱਬਾ ਪਟੜੀ ਤੋਂ ਉਤਰ ਗਿਆ ਤੇ ਇਸ ਕਾਰਨ ਦੋ ਟਰੇਨਾਂ ਨਿਰਧਾਰਿਤ ਸਮੇਂ ਤੋਂ ਲੇਟ ਹੋ ਗਈਆਂ। ਰੋਹਤਕ-ਦਿੱਲੀ ਈਐਮਯੂ ਲੇਟ ਹੋ ਗਈ ਤੇ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਰੇਲਵੇ ਨੂੰ ਪੰਜਾਬ ਮੇਲ ਦਾ ਰੂਟ ਵੀ ਬਦਲਣਾ ਪਿਆ। ਘਟਨਾ ਪਿਛੋਂ ਡੀਆਰਐਮ ਡਿੰਪੀ ਗਰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਰੋਹਤਕ-ਦਿੱਲੀ ਰੇਲ ਮਾਰਗ 'ਤੇ ਕਰੀਬ ਚਾਰ ਘੰਟੇ ਤੱਕ ਆਵਾਜਾਈ ਪ੍ਰਭਾਵਿਤ ਰਹੀ।
ਇਹ ਵੀ ਪੜ੍ਹੋ : ਇਮਾਰਤ ਨੂੰ ਅੱਗ ਲੱਗਣ ਨਾਲ 7 ਲੋਕ ਜ਼ਿੰਦਾ ਸੜੇ