Thu, Apr 25, 2024
Whatsapp

ਸਿੰਘੂ ਬਾਰਡਰ 'ਤੇ ਕਿਸਾਨ ਧਰਨੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦ‍ਾ ਹੋਇਆ ਅੰਤਿਮ ਸਸਕਾਰ

Written by  Shanker Badra -- February 11th 2021 07:44 PM
ਸਿੰਘੂ ਬਾਰਡਰ 'ਤੇ ਕਿਸਾਨ ਧਰਨੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦ‍ਾ ਹੋਇਆ ਅੰਤਿਮ ਸਸਕਾਰ

ਸਿੰਘੂ ਬਾਰਡਰ 'ਤੇ ਕਿਸਾਨ ਧਰਨੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦ‍ਾ ਹੋਇਆ ਅੰਤਿਮ ਸਸਕਾਰ

ਮੋਗਾ : ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਵਿਚ ਸੰਘਰਸ਼ ਕਰ ਰਹੇ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦਾ ਬੀਤੇ ਦਿਨੀ ਸਿੰਘੂ ਬਾਰਡਰ 'ਤੇ ਸ਼ਹੀਦ ਹੋ ਗਿਆ ਸੀ ,ਜਿਸ ਦਾ ਅੱਜ ਹਜ਼ਾਰਾਂ ਦੀ ਤਦਾਦ ਵਿਚ ਪੁੱਜੇ ਕਿਸਾਨਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਅੰਤਮ ਸਸਕਾਰ ਕੀਤਾ ਗਿਆ ਹੈ। ਪੜ੍ਹੋ ਹੋਰ ਖ਼ਬਰਾਂ : ਇਸ ਦੇਸ਼ ਨੂੰ 4 ਲੋਕ ਚਲਾਉਂਦੇ ਹਨ, ਉਨ੍ਹਾਂ ਦੇ ਨਾਮ ਸਾਰੇ ਜਾਣਦੇ ਹਨ : ਰਾਹੁਲ ਗਾਂਧੀ [caption id="attachment_474156" align="aligncenter" width="750"]Funeral of farmer Darshan Singh of village Rauli martyred in a dharna at Singhu border ਸਿੰਘੂ ਬਾਰਡਰ 'ਤੇ ਕਿਸਾਨ ਧਰਨੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦ‍ਾ ਹੋਇਆ ਅੰਤਿਮ ਸਸਕਾਰ[/caption] ਇਸ ਮੌਕੇ ਤੇ ਵੱਖ -ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮ੍ਰਿਤਕ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਦੇਸ਼ ਵਿੱਚ ਸ਼ਹਾਦਤਾਂ ਦੇਣ ਦਾ ਸਮਾਂ ਆਇਆ, ਉਦੋਂ ਹੀ ਪੰਜਾਬ ਦੇ ਲੋਕਾਂ ਨੇ ਅੱਗੇ ਹੋ ਕੇ ਜਿੱਥੇ ਕੁਰਬਾਨੀਆਂ ਦਿੱਤੀਆਂ ਹਨ। ਉਥੇ ਹਰ ਪੱਖ ਤੋਂ ਵਡਮੁੱਲਾ ਯੋਗਦਾਨ ਪਾਇਆ। [caption id="attachment_474154" align="aligncenter" width="750"]Funeral of farmer Darshan Singh of village Rauli martyred in a dharna at Singhu border ਸਿੰਘੂ ਬਾਰਡਰ 'ਤੇਕਿਸਾਨ ਧਰਨੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦ‍ਾ ਹੋਇਆ ਅੰਤਿਮ ਸਸਕਾਰ[/caption] ਇਸ ਮੌਕੇ 'ਤੇ ਨਿਰਮਲ ਸਿੰਘ ਨੇ ਕਿਹਾ ਕਿ ਅੱਜ ਸਾਨੂੰ ਬੜਾ ਦੁੱਖ ਹੈ ਕਿ ਸਾਡੀ ਜਥੇਬੰਦੀ ਦਾ ਬਹੁਤ ਵਧੀਆ ਇਨਸਾਨ ਦਰਸ਼ਨ ਸਿੰਘ ਰੌਲੀ ਸਾਡੇ ਤੋਂ ਸਦਾ ਲਈ ਵਿੱਛੜ ਗਿਆ ਹੈ ਤੇ ਅੱਜ ਅਸੀਂ ਸਮੁੱਚੀ ਜਥੇਬੰਦੀ ਵੱਲੋਂ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ,ਉਥੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਮ੍ਰਿਤਕ ਪਰਿਵਾਰ ਦੇ ਇਕ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਹੋਰ ਮਿਲਣ ਵਾਲੀਆਂ ਸਹੂਲਤਾਂ ਤੁਰੰਤ ਪਰਿਵਾਰ ਨੂੰ ਦਿੱਤੀਆਂ ਜਾਣ। [caption id="attachment_474152" align="aligncenter" width="696"]Funeral of farmer Darshan Singh of village Rauli martyred in a dharna at Singhu border ਸਿੰਘੂ ਬਾਰਡਰ 'ਤੇਕਿਸਾਨ ਧਰਨੇ 'ਚ ਸ਼ਹੀਦ ਹੋਏ ਪਿੰਡ ਰੌਲੀ ਦੇ ਕਿਸਾਨ ਦਰਸ਼ਨ ਸਿੰਘ ਦ‍ਾ ਹੋਇਆ ਅੰਤਿਮ ਸਸਕਾਰ[/caption] ਪੜ੍ਹੋ ਹੋਰ ਖ਼ਬਰਾਂ : ਲੋਕ ਸਭਾ 'ਚ ਬੋਲੇ ਰਾਹੁਲ ਗਾਂਧੀ ,ਕਿਹਾ- ਕੇਂਦਰ ਸਰਕਾਰ ‘ਹਮ ਦੋ ਹਮਾਰੇ ਦੋ' ਦੀ ਤਰਜ਼ 'ਤੇ ਚੱਲ ਰਹੀ ਹੈ  ਇਸ ਮੌਕੇ ਤੇ ਇਲਾਕੇ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਹਰਵਿੰਦਰ ਸਿੰਘ ਖਾਲਸਾ ਰੌਲੀ ਵਾਲਿਆਂ ਨੇ ਵੀ ਕਿਸਾਨ ਦਰਸ਼ਨ ਸਿੰਘ ਦੀ ਮੌਤ 'ਤੇ ਦੁੱਖ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਨਗਰ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ 'ਤੇ ਪਿੰਡ ਦੇ ਸਰਪੰਚ ਜਗਰਾਜ ਸਿੰਘ ਰਾਜਾ ਨੇ ਕਿਹਾ ਕਿ ਆਏ ਦਿਨ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਮੋਦੀ ਸਰਕਾਰ ਚੁੱਪ ਚੁਪੀਤੇ ਇਸ ਸਭ ਕੁਝ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਆਖ਼ਿਰ ਨੂੰ ਇਕ ਦਿਨ ਮੋਦੀ ਨੂੰ ਮੰਨਣਾ ਹੀ ਪੈਣਾ ਹੈ। -PTCNews


Top News view more...

Latest News view more...