Tue, Dec 23, 2025
Whatsapp

ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ

Reported by:  PTC News Desk  Edited by:  Shanker Badra -- March 22nd 2019 08:20 PM
ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ

ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ

ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ:ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰ ਸਟਾਰ ਗਿੱਪੀ ਗਰੇਵਾਲ ਦੀ 2017 'ਚ ਆਈ ਫ਼ਿਲਮ 'ਮੰਜੇ ਬਿਸਤਰੇ' ਨੂੰ ਲੋਕਾਂ ਦਾ ਖੂਬ ਪਿਆਰ ਮਿਲਿਆ ਤੇ ਫਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।ਪੂਰੀ ਫਿਲਮ ਕਮੇਡੀ ਤੇ ਡਰਾਮੇ ਨਾਲ ਭਰਪੂਰ ਸੀ, ਜਿਸ ਨੇ ਲੋਕਾਂ ਨੂੰ ਸਿਨੇਮਾ ਘਰਾਂ 'ਚ ਹੱਸਣ ਲਈ ਮਜ਼ਬੂਰ ਕਰ ਦਿੱਤਾ ਸੀ।ਫ਼ਿਲਮ ਨੂੰ ਲੋਕਾਂ ਵੱਲੋਂ ਮਿਲੇ ਬੇਸ਼ੁਮਾਰ ਪਿਆਰ ਨੂੰ ਦੇਖਦਿਆਂ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦਾ ਸੀਕਵਲ (ਅਗਲਾ ਭਾਗ) ਬਣਾਉਣ ਦਾ ਫੈਸਲਾ ਕੀਤਾ। [caption id="attachment_272877" align="aligncenter" width="300"]Gippy Grewal manje bistre -2 movie 12th April cinema houses Release ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ[/caption] ਗਿੱਪੀ ਗਰੇਵਾਲ ਆਪਣੇ ਦਰਸ਼ਕਾਂ ਨੂੰ ਫਿਰ ਤੋਂ ਹਾਸਿਆਂ ਨਾਲ ਲੋਟ-ਪੋਟ ਕਰਨ ਲਈ ਇਸ ਵਿਸਾਖੀ 'ਤੇ 'ਮੰਜੇ ਬਿਸਤਰੇ-2' ਲੈ ਕੇ ਆ ਰਹੇ ਹਨ।ਦੱਸ ਦੇਈਏ ਕਿ ਆਉਣ ਵਾਲੀ 12 ਅਪ੍ਰੈਲ ਨੂੰ ਫਿਲਮ 'ਮੰਜੇ ਬਿਸਤਰੇ-2' ਸਿਨੇਮਾ ਘਰਾਂ 'ਚ ਦਸਤਕ ਦੇਵੇਗੀ ਪਰ ਇਸ ਫਿਲਮ ਨੂੰ ਪਹਿਲੀ ਫਿਲਮ ਨਾਲੋਂ ਵੱਖ ਦਿਖਾਉਣ ਲਈ 'ਮੰਜੇ ਬਿਸਤਰੇ-2' ਦੀ ਸਾਰੀ ਸ਼ੂਟਿੰਗ ਕੈਨੇਡਾ 'ਚ ਕੀਤੀ ਗਈ ਹੈ।ਇਸ ਫਿਲਮ 'ਚ ਲਗਭਗ ਸਾਰੇ ਹੀ ਕਲਾਕਾਰ ਪਹਿਲੀ ਫਿਲਮ ਵਾਲੇ ਹਨ। [caption id="attachment_272880" align="aligncenter" width="300"]Gippy Grewal manje bistre -2 movie 12th April cinema houses Release ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ[/caption] 'ਮੰਜੇ ਬਿਸਤਰੇ-2' 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਹਾਰਬੀ ਸੰਘਾ,ਰਘਵੀਰ ਰਾਣਾ ਤੇ ਪਹਿਲੀ 'ਮੰਜੇ ਬਿਸਤਰੇ' 'ਚ ਲੋਕਾਂ ਦਾ ਦਿਲ ਜਿੱਤਣ ਵਾਲੇ ਕਰਮਜੀਤ ਅਨਮੋਲ ਵੀ ਇਸ ਫਿਲਮ 'ਚ ਦਿਖਾਈ ਦੇਣਗੇ ਪਰ 'ਮੰਜੇ ਬਿਸਤਰੇ-2' 'ਚ ਇਸ ਵਾਰ ਗਿੱਪੀ ਗਰੇਵਾਲ ਨਾਲ ਸੋਨਮ ਬਾਜਵਾ ਦੀ ਥਾਂ 'ਤੇ ਸਿਮੀ ਚਾਹਲ ਦਿਖਾਈ ਦੇਵੇਗੀ। [caption id="attachment_272876" align="aligncenter" width="300"]Gippy Grewal manje bistre -2 movie 12th April cinema houses Release ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ[/caption] ਫਿਲਮ ਦੀ ਕਹਾਣੀ ਕੈਨੇਡਾ 'ਚ ਰਹਿੰਦੇ ਪੰਜਾਬੀ ਲੋਕਾਂ 'ਤੇ ਦਰਸਾਈ ਗਈ ਹੈ। 'ਮੰਜੇ ਬਿਸਤਰੇ-2' ਕੈਨੇਡਾ 'ਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਸੱਭਿਅਚਾਰ, ਰੀਤੀ ਰਿਵਾਜਾਂ ਨੂੰ ਦਿਖਾਵੇਗੀ।ਫਿਲਮ ਦਾ ਅਹਿਮ ਕਿਰਦਾਰ ਜੱਗੀ ਦਾ ਵਿਆਹ ਹੈ, ਜੱਗੀ ਦਾ ਜਨਮ ਕੈਨੇਡਾ 'ਚ ਹੀ ਹੋਇਆ। ਕੈਨੇਡਾ 'ਚ ਉਸ ਦਾ ਪਾਲਣ-ਪੋਸ਼ਣ ਹੋਇਆ ਪਰ ਜੱਗੀ ਦਾ ਦਾਦਾ ਚਾਹੁੰਦਾ ਹੈ ਕਿ ਉਸ ਦਾ ਵਿਆਹ ਪੰਜਾਬ 'ਚ ਹੀ ਹੋਵੇ ਪਰ ਜੱਗੀ ਇਸ ਗੱਲ ਲਈ ਨਹੀਂ ਮੰਨਦਾ ,ਉਹ ਚਾਹੁੰਦਾ ਹੈ ਕਿ ਉਸ ਦਾ ਵਿਆਹ ਕੈਨੇਡਾ 'ਚ ਹੋਵੇ। [caption id="attachment_272879" align="aligncenter" width="300"]Gippy Grewal manje bistre -2 movie 12th April cinema houses Release ਗਿੱਪੀ ਗਰੇਵਾਲ ਨੇ ਕੈਨੇਡਾ ਜਾ ਕੇ ਇੱਕਠੇ ਕੀਤੇ ਮੰਜੇ ਬਿਸਤਰੇ , ਵਿਆਹ 'ਚ ਲਾਈਆਂ ਖ਼ੂਬ ਰੌਣਕਾਂ[/caption] ਪੂਰੇ ਪਰਿਵਾਰ ਦੀ ਸਹਿਮਤੀ ਨਾਲ ਜੱਗੀ ਦਾ ਵਿਆਹ ਕੈਨੇਡਾ 'ਚ ਹੀ ਪੰਜਾਬੀ ਰੀਤੀ ਰਿਵਾਜਾਂ ਨਾਲ ਕਰਨ ਫੈਸਲਾ ਲਿਆ ਜਾਂਦਾ ਹੈ, ਜਿਸ ਤੋਂ ਬਾਅਦ ਪੰਜਾਬ ਤੋਂ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਤੇ ਗਿੱਪੀ ਗਰੇਵਾਲ ਫਿਲਮ 'ਚ ਕੈਨੇਡਾ ਵਿੱਚੋਂ ਮੰਜੇ ਬਿਸਤਰੇ ਇੱਕਠੇ ਕਰਦੇ ਦਿਖਾਈ ਵੀ ਦੇਣਗੇ।'ਮੰਜੇ ਬਿਸਤਰੇ-2' ਇੱਕ ਪਰਿਵਾਰਕ ਫਿਲਮ ਬਣਾਈ ਗਈ ਹੈ, ਜਿਸ ਨੂੰ ਲੋਕੀਂ ਆਪਣੇ ਪਰਿਵਾਰਾਂ ਨਾਲ ਜਾ ਕੇ ਦੇਖ ਸਕਦੇ ਹਨ।ਦਰਸ਼ਕਾਂ ਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। -PTCNews


Top News view more...

Latest News view more...

PTC NETWORK
PTC NETWORK